ਜੰਡਿਆਲਾ ਗੁਰੂ/ਟਾਂਗਰਾ, 07 ਜੁਲਾਈ (ਕੰਵਲਜੀਤ ਸਿੰਘ) : ਬੀਤੀ ਰਾਤ ਹੋਈ ਬਾਰਸ਼ ਕਾਰਨ ਪਿੰਡ ਜੋਧਾਨਗਰੀ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਮਿਡਲ ਸਕੂਲ ਨੂੰ ਅਤੇ ਜੀ ਟੀ ਰੋਡ ਕਸਬਾ ਟਾਗਰਾਂ ਨੂੰ ਜੋੜਦੀ ਸੜਕ ਬਾਰਸ਼ ਦੇ ਪਾਣੀ ਨਾਲ ਨਿਕਾਸ ਦਾ ਪ੍ਰਬੰਧ ਨਾ ਹੋਣ ਕਾਰਨ ਅਤੇ ਛੱਪੜ ਦਾ ਪਾਣੀ ਥੋੜਾ ਜਿਹਾ ਮੀਂਹ ਪੈਣ ਤੇ ਪਾਣੀ ਸੜਕ ਵਿਚ ਖੜਾ ਹੋ ਜਾਂਦਾ ਹੈ। ਜਿਸ ਕਰਕੇ ਸਕੂਲੀ ਬੱਚੇ ਅਤੇ ਆਉਣ ਜਾਣ ਵਾਲਿਆਂ ਨੂੰ ਬਹੁਤ ਮੁਸ਼ਕਲ ਹੁੰਦੀ ਹੈ। ਸੜਕ ਵੀ ਟੁਟਣੀ ਸ਼ੁਰੂ ਹੋ ਜਾਂਦੀ ਹੈ।
ਬਰਸਾਤ ਦੇ ਮੌਸਮ ਦਾ ਪਹਿਲਾ ਮੀਂਹ ਪੈਣ ਤੇ ਹੀ ਪਾਣੀ ਖੜਾ ਹੋਣ ਕਾਰਣ ਸੜਕਾਂ ਟੁਟਦੀਆਂ ਹਨ। ਲਾਗਲੇ ਖੇਤ ਮਾਲਕਾਂ ਦੇ ਠੇਕੇਦਾਰ ਬਾਰਸ਼ ਦਾ ਪਾਣੀ ਆਪਣੇ ਖੇਤਾਂ ਵਿਚ ਨਹੀਂ ਪੈਣ ਦਿੰਦੇ ਕਿਉਕਿ ਜ਼ਿਆਦਾ ਪਾਣੀ ਨਾਲ ਫਸਲ ਖਰਾਬ ਹੋ ਜਾਂਦੀ ਹੈ । ਮੇਨ ਕਾਰਨ ਛੱਪੜਾਂ ਦੀ ਸਫਾਈ ਨਾ ਹੋਣਾ ਮੰਨਿਆ ਜਾਂਦਾ ਹੈ ਲੋਕਾਂ ਦਾ ਮੰਨਣਾ ਹੈ ਕਿ ਸਰਕਾਰ ਵੱਲੋਂ ਪਿੰਡਾਂ ਨੂੰ ਸ਼ਹਿਰਾਂ ਵਰਗਾ ਬਣਾਉਣ ਦੇ ਦਾਅਵੇ ਜਰੂਰ ਹੁੰਦੇ ਹਨ ਪਰ ਦਿਨੋ ਦਿਨ ਹਾਲਤ ਪਹਿਲਾਂ ਨਾਲੋਂ ਖਰਾਬ ਹੁੰਦੀ ਜਾ ਰਹੀ ਹੈ। ਲੋਕਾਂ ਨੇ ਸਰਕਾਰ ਤੇ ਪ੍ਰਸ਼ਾਸਨ ਕੋਲੋ ਮੰਗ ਕੀਤੀ ਕਿ ਸਾਨੂੰ ਗੰਦੇ ਪਾਣੀ ਤੋਂ ਨਿਜਾਤ ਦਿਵਾਈ ਜਾਵੇ ਇਸ ਮੌਕੇ ਨਗਰ ਨਿਵਾਸੀ ਹਾਜ਼ਰ ਸਨ।