ताज़ा खबरपंजाब

ਭਾਰਤ ਬੰਦ ਦੀਆਂ ਤਿਆਰੀਆ ਮੁਕੰਮਲ,ਰੇਲ ਤੇ ਸੜਕੀ ਆਵਾਜਾਈ ਹੋਵੇਗੀ ਬੰਦ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ

ਜੰਡਿਆਲਾ ਗੁਰੂ (ਕੰਵਲਜੀਤ ਸਿੰਘ ਲਾਡੀ) : ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ 26 ਮਾਰਚ ਦੇ ਭਾਰਤ ਬੰਦ ਨੂੰ ਸਫ਼ਲ ਕਰਨ ਲਈ ਪਿੰਡ ਵੱਲਾ ਵਿਖੇ ਕਿਸਾਨਾਂ,ਮਜਦੂਰਾਂ, ਬੀਬੀਆਂ ਦਾ ਵਿਸ਼ਾਲ ਇਕੱਠ ਕਰਕੇ ਪਰਿਵਾਰਾਂ ਸਮੇਤ ਸ਼ਾਮਲ ਹੋਣ ਲਈ ਲਾਮਬੰਦ ਕੀਤਾ ਗਿਆ। ਮੀਟਿੰਗ ਵਿੱਚ ਉਚੇਚੇ ਤੌਰ ਤੇ ਪਹੁੰਚੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ,ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ, ਲਖਵਿੰਦਰ ਸਿੰਘ ਵਰਿਆਮ, ਜਰਮਨਜੀਤ ਸਿੰਘ ਬੰਡਾਲਾ ਨੇ ਕਿਹਾ ਕਿ  ਦੇਸ਼ ਪੱਧਰੀ ਭਾਰਤ ਬੰਦ ਦੀ ਕਾਲ ਨੂੰ ਕਾਮਯਾਬ ਕਰਨ ਲਈ ਪਿੰਡ ਪੱਧਰ ਉਤੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਜਿਸ ਵਿੱਚ ਹਜਾਰਾਂ ਕਿਸਾਨ,ਮਜ਼ਦੂਰ,ਬੀਬੀਆਂ, ਨੌਜਵਾਨ ਗੋਲਡਨ ਗੇਟ,ਵੱਲਾ ਸਬਜੀ ਮੰਡੀ ਰੇਲਵੇ ਫਾਟਕ,ਚੱਬਾ ਚੌਂਕ,ਸੰਗਾਰਾਨਾ ਸਾਹਿਬ ਰੇਲ ਮਾਰਗ,ਰਈਆ ਰੇਲ ਫਾਟਕ ਸਮੇਤ ਅੰਮ੍ਰਿਤਸਰ ਵਿੱਚ 88 ਥਾਵਾਂ ਉੱਤੇ ਪਹੁੰਚ ਕੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਾਉਣ,ਪਰਾਲੀ ਐਕਟ 2020 ਰੱਦ ਕਰਨ,ਕਿਸਾਨਾਂ ਉੱਤੇ ਪਾਏ ਝੂਠੇ ਕੇਸ ਰੱਦ ਕਰਕੇ ਜੇਲਾਂ ਵਿੱਚ ਬੰਦ ਕਿਸਾਨ,ਨੌਜਵਾਨ ਰਿਹਾਅ ਕਰਨ,ਕਣਕ ਝੋਨੇ ਸਮੇਤ ਸਾਰੀਆਂ ਫ਼ਸਲਾਂ ਦੀ ਸਰਕਾਰੀ ਖਰੀਦ ਦੀ ਗਰੰਟੀ ਵਾਲਾ ਐਮ ਐੱਸ ਪੀ ਕਨੂੰਨ ਲਾਗੂ ਕਰਨ,ਕਰਜੇ ਖਤਮ ਕਰਨ, ਕਰੋਨਾ ਦੇ ਨਾਮ ਉੱਤੇ ਪੁਲਿਸ ਵੱਲੋਂ ਡੰਡਾ ਤੰਤਰ ਨਾਲ ਜਬਰੀ ਚਲਾਨ ਕਰਨੇ ਬੰਦ ਕਰਨ ਦੀ ਮੰਗ ਕਰਨਗੇ।

ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਦੀ ਮੋਦੀ ਸਰਕਾਰ ਪੂੰਜੀਪਤੀਆਂ ਅੱਗੇ ਗੋਡੇ ਟੇਕ ਕੇ ਨਿੱਜੀਕਰਨ ਦੀਆਂ ਨੀਤੀਆਂ ਪੂਰੀ ਤਰਾਂ ਲਾਗੂ ਕਰਨ ਲਈ ਕਾਰਪੋਰੇਟਾਂ ਲਈ ਬੂਹੇ ਖੋਲ ਰਹੀ ਹੈ।ਪਹਿਲਾ ਹੀ ਕਰੋਨਾ ਦੀ ਆੜ ਵਿੱਚ ਰੇਲਾਂ,ਬੈਂਕਾਂ,ਭਾਰਤ ਪੈਟਰੋਲੀਅਮ,ਹਵਾਈ ਅੱਡੇ,ਐਲ. ਆਈ.ਸੀ. ਪੂਰੀ ਤਰਾਂ ਨਿੱਜੀ ਹਥਾਂ ਵਿਚ ਦੇ ਕੇ ਦੇਸ਼ ਦੇ ਸੰਘੀ ਢਾਂਚੇ ਉੱਤੇ ਹਮਲਾ ਕਰਕੇ ਵੱਡੀ ਸੱਟ ਮਾਰੀ ਹੈ।ਐੱਫ. ਸੀ. ਆਈ. ਫ਼ਸਲਾਂ ਖ੍ਰੀਦਣ ਤੋ ਭੱਜ ਰਹੀ ਹੈ ਤੇ ਖੇਤੀ ਕਿੱਤੇ ਨੂੰ ਬਰਬਾਦ ਕਰਨ ਲਈ ਹੀ ਨਵੇਂ ਖੇਤੀ ਕਾਨੂੰਨ ਲਿਆਂਦੇ ਜਾ ਰਹੇ ਹਨ ਜੋ ਬਿਲਕੁਲ ਹੀ ਕਿਸਾਨਾਂ ਤੇ ਆਮ ਲੋਕਾਂ ਦੇ ਉਲਟ ਹਨ।ਕਿਸਾਨ ਆਗੂਆਂ ਨੇ ਦੇਸ਼ ਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ 26 ਦੇ ਭਾਰਤ ਬੰਦ ਨੂੰ ਸਫ਼ਲ ਕਰਨ ਲਈ ਮੋਦੀ ਸਰਕਾਰ ਦੇ ਖਿਲਾਫ ਆਪਣੇ ਅਦਾਰੇ,ਦੁਕਾਨਾਂ ਤੇ ਕਾਰੋਬਾਰ ਬੰਦ ਕਰਕੇ ਪਰਿਵਾਰਾਂ ਸਮੇਤ ਇਸ ਅੰਦੋਲਨ ਵਿੱਚ ਸ਼ਾਮਲ ਹੋ ਕੇ ਇਕਜੁੱਟਤਾ ਦਾ ਸਬੂਤ ਦੇਣ।ਇਸ ਮੌਕੇ ਮਨੀ ਵੱਲਾ, ਭੁਪਿੰਦਰ ਸਿੰਘ ਵੱਲਾ,ਪਿਆਰ ਸਿੰਘ ਪੰਡੋਰੀ,ਗੁਰਦੇਵ ਸਿੰਘ ਵਰਪਾਲ, ਕਵਲਜੀਤ ਸਿੰਘ ਵੰਨਚੜੀ,ਫਤਹਿ ਸਿੰਘ ਬੁੱਤ,ਹਰੀ ਸਿੰਘ ਚਾਟੀਵਿੰਡ, ਕੁਲਦੀਪ ਸਿੰਘ ਚੱਬਾ,ਗੁਰਮੀਤ ਸਿੰਘ ਮੰਡਿਆਲਾ,ਹਰਕੀਰਤ ਸਿੰਘ ਇੱਬਣ,ਗੁਰਮੁਖ ਸਿੰਘ ਮੀਰਾਂਕੋਟ, ਕਵਲਜੀਤ ਸਿੰਘ ਜੋਧਾ ਨਗਰੀ, ਚਰਨਜੀਤ ਸਿੰਘ ਸਫੀਪੁਰ, ਹਰਪ੍ਰੀਤ ਸਿੰਘ ਭੈਣੀ ਸਿੱਧਵਾਂ,ਪ੍ਰਗਟ ਸਿੰਘ, ਗੁਨੋਵਾਲ,ਸੁਖਵਿੰਦਰ ਸਿੰਘ ਵਡਾਲਾ ਜੌਹਲ,ਸਰਬਪਾਲ ਸਿੰਘ,ਦਸ਼ਮੇਸ਼ ਨਗਰ,ਲਖਵਿੰਦਰ ਸਿੰਘ ਦੋਬੁਰਜੀ,ਲਾਭ ਸਿੰਘ,ਤਲਵੰਡੀ ਡੋਗਰਾ,ਸਲਵਿੰਦਰ ਸਿੰਘ ਭੋਲਾ,ਮੋਹਕਮ

Related Articles

Leave a Reply

Your email address will not be published.

Back to top button