ਜੰਡਿਆਲਾ ਗੁਰੂ, 16 ਜੂਨ (ਕੰਵਲਜੀਤ ਸਿੰਘ ਲਾਡੀ) : ਐਸ ਐਸ ਪੀ ਦਿਹਾਤੀ ਸਤਿੰਦਰ ਸਿੰਘ ਦੀ ਅਗਵਾਈ ਹੇਠ ਡੀ ਐਸ ਪੀ ਜੰਡਿਆਲਾ ਤੇ ਐਸ ਐਚ ਓ ਮੁਖਤਾਰ ਸਿੰਘ ਦੀ ਨਿਗਰਾਨੀ ਵਿੱਚ ਪੰਜਾਬ ਪੁਲਿਸ ਵਲੋ ਚਲਾਏ ਕੇਸੋ ਆਪ੍ਰੇਸ਼ਨ ਦੌਰਾਨ ਮੁਹੱਲਾ ਸੇਖੁਪੁਰਾ ਵਿੱਚ ਸ਼ੇਰ ਸਿੰਘ ਪੁੱਤਰ ਗੁਰਮੇਜ ਸਿੰਘ,ਜਿੰਦਰ ਕੌਰ ਪਤਨੀ ਸ਼ੇਰ ਸਿੰਘ ਮੁਹੱਲਾ ਸੇਖੂਪੁਰਾ,ਸੁਰਜੀਤ ਕੌਰ ਪਤਨੀ ਲੇਟ ਗੁਰਮੇਜ ਸਿੰਘ ਮੁਹੱਲਾ ਸੇਖੂਪੁਰਾ ਜੰਡਿਆਲਾ ਗੁਰੂ ਤੇ ਸੁਖਜਿੰਦਰ ਸਿੰਘ ਪੁੱਤਰ ਦਲਬੀਰ ਸਿੰਘ ਪਿੰਡ ਜਾਣੀਆਂ ਜੰਡਿਆਲਾ ਗੁਰੂ ਤੇ ਵਿੱਕੀ ਪੁੱਤਰ ਗੁਰਮੀਤ ਸਿੰਘ ਵਾਸੀ ਵੈਰੋਵਾਲ਼ ਰੋਡ ਜੰਡਿਆਲਾ ਗੁਰੂ ਨੂੰ 100 ਗ੍ਰਾਮ ਹੈਰੋਇਨ ਸਮੇਤ ਕਾਬੂ ਕਰ ਐਨ ਡੀ ਪੀ ਐਸ ਐਕਟ ਅਧੀਨ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ।
ਐਸ ਐਚ ਓ ਮੁਖਤਾਰ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆ ਕਿਹਾ ਕਿ ਨਸ਼ਾ ਤਸਕਰਾਂ ਤੇ ਮਾੜੇ ਅਸਰਾਂ ਨੂੰ ਕਿਸੇ ਵੀ ਹਾਲ ਵਿਚ ਬਖਸਿਆਂ ਨਹੀਂ ਜਾਵੇਗਾ ਇਹ ਆਪਣੀਆ ਮਾੜੀਆਂ ਹਰਕਤਾਂ ਤੋ ਬਾਜ਼ ਆ ਜਾਣ ਨਹੀਂ ਤਾਂ ਇਹਨਾ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ