ਜਲੰਧਰ, 15 ਜੂਨ (ਕਬੀਰ ਸੌਂਧੀ) : ਅੱਜ ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜੋਤਿ ਜੋਤ ਦਿਵਸ ਨੂੰ ਸਮਰਪਿਤ ਵਡਾਲਾ ਦੇ ਬਾਬਾ ਸਿੱਧ ਬਲੀ ਦਰਬਾਰ ਤੇ ਠੰਡੇ ਮਿੱਠੇ ਜਲ ਦੀ ਛਬੀਲ ਸੰਗਤਾਂ ਵਲੋਂ ਲਗਾਈ ਗਈ। ਜਿਸ ਵਿੱਚ ਬੱਚਿਆਂ ਦਾ ਖ਼ਾਸ ਸਹਿਯੋਗ ਰਿਹਾ। ਅੱਤ ਦੀ ਗਰਮੀ ਦੌਰਾਨ ਸਿਖਰ ਦੁਪਹਿਰੇ ਉੱਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਠੰਡੇ ਮਿੱਠੇ ਜਲ ਨਾਲ ਗਰਮੀ ਤੋਂ ਰਾਹਤ ਮਿਲੀ ।
ਵੱਡੀ ਗਿਣਤੀ ‘ਚ ਰਾਹਗੀਰਾਂ ਵੱਲੋਂ ਛਬੀਲ ਦਾ ਆਨੰਦ ਲਿਆ ਗਿਆ। ਇਸ ਮੌਕੇ ਪਿਰਥੀਪਾਲ ਕੈਲੇ ਸਾਬਕਾ ਪੰਚ, ਸਰਪੰਚ ਵਡਾਲਾ ਨੇ ਕਿਹਾ ਕਿ ਇਸ ਅੱਤ ਦੀ ਪੈ ਰਹੀ ਗਰਮੀ ਵਿੱਚ ਪਿਆਸੇ ਨੂੰ ਪਾਣੀ ਪਿਲਾਉਣਾ ਪੁੰਨ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਸੇਵਾ ਕਰਕੇ ਮਨ ਨੂੰ ਜਿੱਥੇ ਸਕੂਨ ਮਿਲਦਾ ਹੈ ,ਉੱਥੇ ਹੀ ਹਿਰਦੇ ਵਿੱਚ ਨਿਮਰਤਾ ਆਉਂਦੀ ਹੈ। ਸਾਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਦੱਸੇ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫ਼ਲ ਬਨਾਉਣਾ ਚਾਹੀਦਾ ਹੈ। ਇਸ ਮੌਕੇ ਛਬੀਲ ਦੀ ਪੂਰੇ ਤਨ ਮਨ ਨਾਲ ਸੇਵਾ ਸਰਸ ਕੈਲੇ,ਰਿਤਿਕ,ਮਾਨਵ,ਨਵਜੋਤ, ਯੁਵਰਾਜ,ਆਰੀਅਨ,ਵਿਰਾਟ, ਦੀਪਾਂਸੂ,ਬਖਸ਼ੋ,ਦੇਬੋ,ਗੁਰਮੇਜ਼ ਕੌਰ,ਕਿਰਨ,ਕੁਲਵਿੰਦਰ,ਸੁਨੀਤਾ,ਆਸ਼ਾ,ਗੀਤਾ,ਰਾਣੀ,ਕਮਲ, ਬਲਵਿੰਦਰ,ਮੋਨਾ,ਜਸਵੀਰ ਬਿੱਟੂ, ਰਮਨ ਚੋਪੜਾ,ਲਖਵੀਰ ਚੰਦ,ਪਰਮਜੀਤ ਪੰਮਾ,ਵਿੱਕੀ, ਮੰਗਤ ਚੋਪੜਾ, ਮਨੀ,ਜਸ਼ਨ,ਕਰਨ,ਵਰੁਣ,ਸੰਜਨਾ,ਪਰੀ,ਹਰਲੀਨ,ਨਤਾਸ਼ਾ ਤੇ ਬੰਟੀ ਨੇ ਨਿਭਾਈ।