ताज़ा खबरपंजाब

ਜਲੰਧਰ ਦਿਹਾਤੀ ਪੁਲਿਸ ਨੇ ਮਕਸੂਦਾਂ ਬਿੱਧੀਪੁਰ ਬਲਾਂਈਡ ਡਬਲ ਮਰਡਰ ਕੇਸ ਨੂੰ ਟਰੇਸ ਕਰਕੇ 4 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

ਜਲੰਧਰ, 10 ਜੂਨ (ਕਬੀਰ ਸੌਂਧੀ) : ਡਾ. ਅੰਕੁਰ ਗੁਪਤਾ IPS ਸੀਨੀਅਰ ਪੁਲਿਸ ਕਪਤਾਨ ਜਲੰਧਰ-ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ੍ਰੀਮਤੀ ਜਸਰੂਪ ਕੌਰ ਆਈ.ਪੀ.ਐਸ ਪੁਲਿਸ ਕਪਤਾਨ ਇਨਵੈਸਟੀਗੇਸ਼ਨ, ਸ੍ਰੀ ਲਖਵੀਰ ਸਿੰਘ ਉਪ-ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ-ਦਿਹਾਤੀ ਜੀ ਦੀ ਅਗਵਾਈ ਹੇਠ ਥਾਣਾ ਮਕਸੂਦਾਂ ਅਤੇ ਸੀ.ਆਈ.ਏ ਸਟਾਫ ਜਲੰਧਰ-ਦਿਹਾਤੀ ਦੀਆਂ ਟੀਮਾਂ ਵੱਲੋਂ ਟੈਕਨੀਕਲੀ ਅਤੇ ਖੂਫੀਆ ਸੋਰਸਾਂ ਰਾਹੀਂ ਅਨੇ ਡਬਲ ਮਰਡਰ ਕੇਸ ਨੂੰ ਟਰੇਸ ਕਰਦੇ ਹੋਏ 04 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ है।

ਪ੍ਰੈਸ ਨੂੰ ਜਾਣਕਾਰੀ ਦਿੰਦਿਆ ਡਾ: ਅੰਕੁਰ ਗੁਪਤਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ-ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 27-05-2024 ਨੂੰ ਬਿਧੀਪੁਰ ਫਾਟਕ ਦੇ ਨਜਦੀਕ ਖਾਲੀ ਪਲਾਟ ਥਾਣਾ ਮਕਸੂਦਾਂ ਦੇ ਏਰੀਆ ਵਿੱਚ ਇੱਕ ਵਿਅਕਤੀ ਦੀ ਲਵਾਰਿਸ ਲਾਸ਼ ਅਤੇ ਇੱਕ ਹੋਰ ਲਵਾਰਿਸ ਵਿਅਕਤੀ ਗੰਭੀਰ ਜਖਮੀ ਹਾਲਤ ਵਿੱਚ ਪਿਆ ਸੀ। ਜਿਹਨਾ ਵਿੱਚੋ ਗੰਭੀਰ ਜਖਮੀ ਵਿਅਕਤੀ ਨੂੰ 108 ਐਮਬੂਲੈਂਸ ਵਿੱਚ ਪਾ ਕੇ ਸਿਵਲ ਹਸਪਤਾਲ ਜਲੰਧਰ ਇਲਾਜ ਲਈ ਦਾਖਲ ਕਰਵਾਇਆ ਸੀ। ਜਿਸ ਦੇ ਗੰਭੀਰ ਸੱਟਾਂ ਲੱਗੀਆਂ ਹੋਣ ਕਾਰਨ ਉਸ ਦੀ ਇਲਾਜ ਦੌਰਾਨ ਉਸੇ ਹੀ ਦਿਨ ਮੌਤ ਹੋ ਗਈ ਸੀ। ਜਿਸ ਸਬੰਧੀ ਮੁਕੱਦਮਾ ਨੰਬਰ 50 ਮਿਤੀ 27.05.2024 ਜੁਰਮ 302,34 IPC ਥਾਣਾ ਮਕਸੂਦਾਂ ਜਿਲ੍ਹਾ ਜਲੰਧਰ ਦਿਹਾਤੀ ਦਰਜ ਰਜਿਸਟਰ ਕੀਤਾ ਗਿਆ ਸੀ।

ਜਿਸ ਸਬੰਧੀ ਸ੍ਰੀਮਤੀ ਜਸਰੂਪ ਕੋਰ ਆਈ.ਪੀ.ਐਸ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਅਤੇ ਸ੍ਰੀ ਲਖਵੀਰ ਸਿੰਘ ਉਪ-ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ-ਦਿਹਾਤੀ ਜੀ ਦੀ ਅਗਵਾਈ ਹੇਠ ਸਪੈਸ਼ਲ ਇੰਨਵੈਸਟੀਗੇਸ਼ਨ ਟੀਮਾਂ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਸੀ.ਆਈ.ਏ ਸਟਾਫ ਜਲੰਧਰ-ਦਿਹਾਤੀ ਅਤੇ ਇੰਸਪੈਕਟਰ ਬਿਕਰਮ ਸਿੰਘ ਮੁੱਖ ਅਫਸਰ ਥਾਣਾ ਮਕਸੂਦਾਂ ਦੀਆਂ ਤਿਆਰ ਕੀਤੀਆਂ ਗਈਆਂ ਸੀ। ਜੋ ਦੋਨਾ ਟੀਮਾਂ ਵਲੋਂ ਪੂਰੀ ਮੇਹਨਤ ਅਤੇ ਤਨਦੇਹੀ ਨਾਲ ਟੈਕਨੀਕਲੀ ਅਤੇ ਸੋਰਸਾਂ ਰਾਹੀਂ ਮੁੱਕਦਮੇ ਨੂੰ ਟਰੇਸ ਕਰਦੇ ਹੋਏ ਸਾਂਝਾ ਆਪਰੇਸ਼ਨ ਕਰਕੇ 04 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਿਹਨਾ ਵਿੱਚੋ ਪੁਨੀਤ ਪੁੱਤਰ ਅਨਿਲ ਕੁਮਾਰ ਵਾਸੀ ਮਕਾਨ ਨੰਬਰ 1248 ਅਜੀਤ ਨਗਰ ਜਲੰਧਰ ਅਤੇ ਰੋਹਿਤ ਕੁਮਾਰ ਉਰਫ ਕਾਈ ਪੁੱਤਰ ਰਜਿੰਦਰ ਕੁਮਾਰ ਵਾਸੀ ਮਕਾਨ ਨੰਬਰ 230 ਬਸਤੀ ਗੁਜਾ ਦਿਲਬਾਗ ਨਗਰ ਜਲੰਧਰ ਨੂੰ ਮਿਤੀ 07-06-2024 ਨੂੰ ਗ੍ਰਿਫਤਾਰ ਕੀਤਾ ਸੀ।

ਦੋਰਾਨੇ ਪੁੱਛ ਗਿੱਛ ਦੋਨਾ ਦੋਸ਼ੀਆਂ ਨੇ ਦੱਸਿਆ ਕਿ ਇਹਨਾ ਦੇ ਨਾਲ ਮਗਨਦੀਪ ਪੁੱਤਰ ਵਿਜੇ ਕੁਮਾਰ ਵਾਸੀ ਮਕਾਨ ਨੰਬਰ 70/4 ਭਾਰਗੋ ਕੈਂਪ ਜਲੰਧਰ, ਸ਼ੁਭਮ ਸਤਿਆਵਾਣ ਉਰਫ ਨੇਪਾਲੀ ਪੁੱਤਰ ਸ਼ਸ਼ੀਕਾਂਤ ਸਤਿਆਵਾਣ ਵਾਸੀ 68/1-ਸੀ ਨਿਊ ਦਸਮੇਸ਼ ਨਗਰ ਥਾਣਾ ਡਵੀਜਨ ਨੰਬਰ 5 ਜਲੰਧਰ, ਅਦਿਤਆ ਉਰਫ ਪੰਡਤ ਪੁੱਤਰ ਰਘੂਨਾਥ ਵਾਸੀ ਮਕਾਨ ਨੰ 79 ਦਿਲਬਾਗ ਨਗਰ ਨੇੜੇ ਬੀਕਾਨੇਰ ਸਵੀਟਸ ਜਲੰਧਰ ਅਤੇ ਨਿਸ਼ਾਂਤ ਪੁੱਤਰ ਕੇਵਲ ਕ੍ਰਿਸ਼ਨ ਵਾਸੀ 60/6 ਭਾਰਗੋ ਕੈਂਪ ਜਲੰਧਰ ਅਤੇ ਇੱਕ ਹੋਰ ਨਾਮਾਲੂਮ ਵਿਅਕਤੀ ਨੇ ਮਿਲ ਕੇ ਇਸ ਵਾਰਦਾਤ ਨੂੰ ਅੰਨਜਾਮ ਦਿੱਤਾ ਸੀ। ਅੱਜ ਮਿਤੀ 10-06-2024 ਨੂੰ ਵੀ ਮਗਨਦੀਪ ਅਤੇ ਸ਼ੁਭਮ ਸਤਿਆਵਾਣ ਉਰਫ ਨੇਪਾਲੀ ਉਕਤ ਨੂੰ ਮੁੱਕਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਡਾ: ਅੰਕੁਰ ਗੁਪਤਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ-ਦਿਹਾਤੀ ਜੀ ਨੇ ਦੱਸਿਆ ਕਿ ਮਰਨ ਵਾਲੇ ਦੋਨੋ ਵਿਅਕਤੀ ਜਿਹਨਾ ਦੀ ਪਹਿਚਾਨ ਮਨਪ੍ਰੀਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਮਕਾਨ ਨੰਬਰ 44-ਬੀ ਮਨਜੀਤ ਨਗਰ ਬਸਤੀ ਗੁਜਾ ਜਲੰਧਰ ਅਤੇ

ਸ਼ਿਵ ਕੁਮਾਰ ਸ਼ਰਮਾ ਪੁੱਤਰ ਰਜਿੰਦਰ ਸ਼ਰਮਾ ਵਾਸੀ ਹਰਨਾਮ ਦਾਸਪੁਰਾ ਥਾਣਾ ਡਵੀਜਨ ਨੰਬਰ 5 ਜਲੰਧਰ ਵਜੇ ਹੋਈ ਸੀ ਜੋ ਮਾੜੀ ਸ਼ੋਹਰਤ ਦੇ ਵਿਅਕਤੀ ਸਨ, ਜਿਹਨਾ ਖਿਲਾਫ ਲੁੱਟਾਂ ਖੋਹਾਂ ਅਤੇ ਨਸ਼ੇ ਦੇ ਮੁੱਕਦਮੇ ਦਰਜ ਸਨ। ਮਰਨ ਵਾਲੇ ਦੋਨਾ ਵਿਅਕਤੀਆਂ ਨੇ ਜੋਮੈਂਟੋ ਅਤੇ ਸਵੀਗੀ ਵਾਲੇ ਕਰਮਚਾਰੀਆਂ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਰਾਹੇ-ਬੇਗਾਹੇ ਇਹਨਾ ਦੀਆਂ ਝੜਪਾ ਹੁੰਦੀਆਂ ਰਹਿੰਦੀਆਂ ਸਨ। ਜਿਸ ਤੇ ਦੋਸ਼ੀਆਂ ਨੇ ਮਿੱਲ ਕੇ ਇਹਨਾ ਨੂੰ ਸਬਕ ਸਿਖਾਉਣ ਲਈ ਗੈਂਗ ਬਣਾਇਆ ਅਤੇ ਇਹਨਾ ਨੂੰ ਬਿੱਧੀਪੁਰ ਫਾਟਕ ਪਾਸ ਘੇਰ ਲਿਆ, ਜਿੱਥੇ ਇਹਨਾ ਦਾ ਬਹਿਸ-ਬਸਹੀਆ ਹੋ ਗਿਆ ਅਤੇ ਇਹਨਾ ਦਾ ਆਪਸੀ ਝਗੜਾ ਹੋ ਗਿਆ, ਜਿਸ ਦੌਰਾਨ ਮਨਪ੍ਰੀਤ ਸਿੰਘ ਅਤੇ ਸ਼ਿਵ ਕੁਮਾਰ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਇਹ ਸਾਰੇ ਜਣੇ ਡਰਦੇ ਮਾਰੇ ਵੱਖ ਵੱਖ ਰਸਤਿਆਂ ਰਾਹੀਂ ਆਪਣੇ ਆਪਣੇ ਟਿਕਾਣਿਆ ਵੱਲ ਨੂੰ ਭੱਜ ਗਏ। ਜੋ ਸ਼ੁਭਮ ਸਤਿਆਵਾਣ ਅਤੇ ਮਗਨਦੀਪ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੁੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published.

Back to top button