ਜੰਡਿਆਲਾ ਗੁਰੂ/ਟਾਂਗਰਾ, 08 ਜੂਨ (ਕੰਵਲਜੀਤ ਸਿੰਘ ਲਾਡੀ) : ਪੰਜਾਬ ਸਰਕਾਰ ਦੇ ਨਹਿਰੀ ਵਿਭਾਗ ਵੱਲੋਂ ਨਹਿਰੀ ਪਾਣੀ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ।ਕਿਸਾਨਾਂ ਨੇ ਆਪਣੇ ਖੇਤਾਂ ਦੇ ਕਿਨਾਰੇ ਨਹਿਰੀ ਖਾਲ੍ਹ ਖੇਤਾਂ ਵਿਚ ਮਿਲਾ ਲਏ ਹਨ। ਨਹਿਰੀ ਸੂਏ ਵਿਚੋਂ ਨਿਕਲਦੇ ਸਾਰੇ ਮੋਘੇ ਬੰਦ ਕਰ ਦਿਤੇ ਗਏ ਹਨ।ਜਿਥੇ ਜਾ ਕੇ ਸੂਆ ਸਮਾਪਤ ਹੁੰਦਾਂ ਟੇਲਾਂ ਦੇ ਅੱਗੇ ਕੋਈ ਖਾਲ ਹੀ ਨਹੀਂ ਹੈ।ਸਭਰਾਉਂ ਬਰਾਂਚ ਰਈਆ ਵਾਲੀ ਨਹਿਰ ਦੇ ਵਿਚੋਂ ਗੁਰਦਾਸਪੁਰ ਦੇ ਊਧਨਵਾਲ ਪਿੰਡ ਨੇੜਿਉਂ ਨਿਕਲਦਾ ਇਹ ਸੂਆ ਟਾਂਗਰਾ ਦੇ ਨਜਦੀਕ ਪਿੰਡਾਂ ਦੇ ਕੋਲ ਆ ਕੇ ਸਮਾਪਤ ਹੋ ਜਾਂਦਾ ਹੈ।
ਚਾਰ ਪੰਜ ਦਹਾਕੇ ਤੋਂ ਪਹਿਲਾਂ ਕਿਸਾਨ ਨਹਿਰੀ ਪਾਣੀ ਦੀ ਵਰਤੋਂ ਕਰਦੇ ਸਨ।ਬਹੁਤ ਵੱਡੀ ਗਿਣਤੀ ਵਿਚ ਬਿਜਲੀ ਟਿਊਬਵੈਲ ਚਾਲੂ ਹੋ ਜਾਣ ਕਾਰਣ ਨਹਿਰੀ ਪਾਣੀ ਨੂੰ ਵਾਧੂ ਸਮਝ ਕੇ ਖੇਤਾਂ ਦੇ ਕਿਨਾਰੇ ਖਾਲ ਖਤਮ ਕਰ ਦਿੱਤੇ ਗਏ ਸਨ ।ਪਿੰਡ ਜੋਧਾਨਗਰੀ ਦੇ 15 ,20 ਕਿਸਾਨਾਂ ਨੇ ਜ਼ਿਲੇਦਾਰ ਤੋ ਦਰਖ਼ਾਸਤ ਦੁਆਰਾ ਮੰਗ ਕੀਤੀ ਹੈ ਕਿ ਉੱਨਾਂ ਦੇ ਪਿੰਡ ਤੋਂ ਜਬੋਵਾਲ ਤੱਕ ਖਤਮ ਹੋਏ ਖਾਲ੍ਹ ਦੁਬਾਰਾ ਪਾਕੇ ਪਾਣੀ ਟੇਲਾਂ ਤੱਕ ਪੁੱਜਦਾ ਕੀਤਾ ਜਾਵੇ ।ਮੁਛੱਲ ਦੀ ਹੱਦ ਤੇ ਸਮਾਪਤ ਹੁੰਦੇ ਸੂਏ ਦੀਆਂ ਟੇਲਾਂ ਅੱਗੇ ਕੋਈ ਖਾਲ ਨਾ ਹੋਣ ਕਰਕੇ ਨਜਦੀਕ ਪੈਂਦੇ ਕਿਸਾਨਾਂ ਦੀਆਂ ਫਸਲਾਂ ਪਾਣੀ ਵਿਚ ਡੁਬ ਜਾਂਦੀਆਂ ਹਨ।ਟੇਲਾਂ ਤੋਂ ਰਾਏਪੁਰ, ਮੁਛੱਲ ਅਤੇ ਧੂਲਕਾ ਆਦਿ ਪਿੰਡਾਂ ਦੇ ਕਿਸਾਨਾਂ ਨੇ ਨਹਿਰੀ ਖਾਲ ਖਤਮ ਕਰ ਦਿਤੇ ਸਨ ।
ਪ੍ਰਧਾਨ ਮੰਤਰੀ ਯੋਜਨਾਂ ਅਧੀਨ ਬਣੀ ਸ਼ੜਕ ਵਿਚ ਕੋਈ ਪੁਲੀ ਨਹੀਂ ਬਣਾਈ ਗਈ। ਦਰਖਾਸਤਾਂ ਦੇਣ ਤੇ ਵੀ ਕੇਵਲ ਇਕ ਪੁਲੀ ਬਣਾ ਕੇ ਛੱਡ ਦਿਤੀ ਗਈ। ਇਹ ਵੀ ਕਿਸੇ ਤਕਨੀਕ ਨਾਲ ਨਹੀਂ ਬਣਾਈ ਗਈ। ਜਿਸ ਵਿਚੋਂ ਇਕ ਖਾਲ ਦਾ ਹੀ ਪਾਣੀ ਜਾ ਸਕਦਾ ਇੰਨਜੀਨੀਅਰਾਂ ਵੱਲੋਂ ਇਕ ਲੇਬਲ ਸਤਾ ਤੇ ਖਾਲ ਬਣਾਏ ਗਏ ਸਨ ਕਿ ਉਸ ਵਿਚ ਬਣਦਾ ਪੂਰਾ ਪਾਣੀ ਜਾ ਸਕੇ। ਬੀਤੇ ਦਿਨ ਪਿੰਡ ਜੋਧਾਨਗਰੀ ਦੀ ਪੰਚਾਇਤੀ ਜਮੀਨ ਜੋ ਕਿ ਕਸ਼ਮੀਰ ਸਿੰਘ ਥਿੰਦ ਸੀਡ ਨੇ ਠੇਕੇ ਤੇ ਲਈ ਸੀ ਸੂਆ ਟੁੱਟਣ ਕਰਕੇ ਬੀਜੀ ਮੱਕੀ ਦੀ ਫਸਲ ਵਿਚ ਪਾਣੀ ਭਰਨ ਤੇ ਫਸਲ ਖਰਾਬ ਹੋ ਗਈ ਕਿਸਾਨਾਂ ਨੇ ਆਪ ਯਤਨ ਕਰਕੇ ਜੇਸੀਬੀ ਨਾਲ ਬੰਨ ਬੰਨਿਆਂ ਗਿਆ। ਨਹਿਰੀ ਵਿਭਾਗ ਵੱਲੋਂ ਕਿਸਾਨਾਂ ਦੇ ਮੋਘਿਆਂ ਖੇਤਾਂ ਤੱਕ ਪਾਣੀ ਪਹੁੰਚਾਉਣ ਦੇ ਦਾਅਵੇ ਬਿਲਕੁਲ ਖੋਖਲੇ ਹਨ।