ਜਲੰਧਰ, 23 ਮਈ (ਧਰਮਿੰਦਰ ਸੋਂਧੀ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਆਕਾ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ‘ਤੇ ਸੱਚ ਦਾ ਸਾਥ ਦੇਣ ਵਾਲੇ ਪੰਜਾਬ ਦੇ ਹਰਮਨ ਪਿਆਰੇ ਅਖ਼ਬਾਰ ‘ਅਜੀਤ’ ਨੂੰ ਦਬਾਉਣ ਦੇ ਮਕਸਦ ਨਾਲ ਉਸ ਦੇ ਮੁੱਖ ਸੰਪਾਦਕ ਅਤੇ ਇਕ ਬੇਦਾਗ ਸਖਸ਼ੀਅਤ ਦੇ ਮਲਿਕ ਡਾ .ਬਰਜਿੰਦਰ ਸਿੰਘ ਹਮਦਰਦ ‘ਤੇ ਵਿਜੀਲੈਂਸ ਰਾਹੀਂ ਪਰਚਾ ਤਾਂ ਕਰਵਾ ਦਿੱਤਾ, ਪਰ ਸੱਚ ਦਾ ਢਿੰਡੋਰਾ ਪਿੱਟ ਕੇ ਸੱਤਾ ‘ਤੇ ਕਾਬਿਜ਼ ਹੋਈ ਇਹ ਧਿਰ ਸ਼ਾਇਦ ਭੁੱਲ ਗਈ ਕਿ ਸੱਚ ਨੂੰ ਹਰਾਇਆ ਨਹੀਂ ਜਾ ਸਕਦਾ।
ਸਮਾਜ ਦੇ ਚੌਥੇ ਥੰਬ ਤੇ ਹਮਲਾ ਕੀਤਾ ਗਿਆ ਹੈ। ਇਹ ਆਵਾਜ ਦੱਬਣੀ ਨਹੀਂ ਸਗੋਂ ਹੋਰ ਉੱਚੀ ਸੁਣਾਈ ਦੇਵੇਗੀ।ਜਲੰਧਰ ਲੋਕ ਸਭਾ ਸੀਟ ਤੋਂ ਉਮੀਦਵਾਰ ਸ਼੍ਰੀ ਮਹਿੰਦਰ ਸਿੰਘ ਕੇ.ਪੀ.ਨੇ ਬੋਲਦਿਆਂ ਕਿਹਾ ਕਿਜੰਗ-ਏ-ਆਜ਼ਾਦੀ ਮਾਮਲੇ ਵਿਚ ਡਾ. ਬਰਜਿੰਦਰ ਸਿੰਘ ਹਮਦਰਦ ਖ਼ਿਲਾਫ਼ ਦਰਜ ਕੀਤੇ ਕੇਸ ਨੂੰ ਪ੍ਰੈੱਸ ਦੀ ਆਜ਼ਾਦੀ ‘ਤੇ ਹਮਲਾ ਕਰਾਰ ਦਿੱਤਾ ਹੈ। ਅੱਜ ਇੱਥੇ ਗੱਲਬਾਤ ਕਰਦਿਆਂ ਸ਼ੑੀ ਕੇ ਪੀ ਨੇ ਕਿਹਾ ਕਿ ਭਗਵੰਤ ਮਾਨ ਘਟੀਆ ਰਾਜਨੀਤੀ ‘ਤੇ ਉੱਤਰ ਆਇਆ ਹੈ ਇਸ ਦਾ ਖਮਿਆਜ਼ਾ ਉਸ ਨੂੰ ਭੁਗਤਣਾ ਪਵੇਗਾ। ਪੰਜਾਬ ਦੀ ਜਨਤਾ ਸਭ ਜਾਣਦੀ ਹੈ ਲੋਕਾਂ ਨੂੰ ਬੇਵਾਕੂਫ ਬਣਾਉਣਾ ਬੰਦ ਕਰੋ ਸੀ ਐਮ ਸਾਬ।