ਫਿਲੌਰ, 22 ਮਈ (ਬਿਊਰੋ) : ਹਲਕਾ ਫਿਲੌਰ ਵਿਖੇ ਅੱਜ ‘ਆਪ’ ਦੀਆ ਜੜਾਂ ਉਸ ਵੇਲੇ ਪੁੱਟੀਆ ਗਈਆ, ਜਦੋਂ ਅੰਨਾ ਅੰਦੋਲਣ ਤੋਂ ਪਾਰਟੀ ਨਾਲ ਜੁੜੇ ਟਕਸਾਲੀ ਵਰਕਰਾਂ ਤੇ ਅਹੁਦੇਦਾਰਾਂ ਵਲੋਂ ਪਾਰਟੀ ਦੀਆਂ ਨੀਤੀਆਂ ਤੋਂ ਤੰਗ ਆ ਕੇ ਪਾਰਟੀ ਨੂੰ ਅਲਵਿਦਾ ਆਖ ਨੌਜਵਾਨ ਆਗੂ ਰਜਿੰਦਰ ਸੰਧੂ ਦੀ ਅਗਵਾਈ ‘ਚ 51 ਮੈਂਬਰੀ ਮੁੱਖ ਟੀਮ ਨੂੰ ਸਾਬਕਾ ਮੁੱਖ ਮੰਤਰੀ ਪੰਜਾਬ ਉਮੀਦਵਾਰ ਲੋਕ ਸਭਾ ਹਲਕਾ ਜਲੰਧਰ ਸ.ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਪਾਰਟੀ ‘ਚ ਸ਼ਾਮਿਲ ਕੀਤਾ।
ਕਾਂਗਰਸ ‘ਚ ਸ਼ਾਮਿਲ ਹੋਣ ਮੌਕੇ ਲੰਬੜਦਾਰ ਅਮਰੀਕ ਸਿੰਘ ਥਲਾ, ਪ੍ਰੇਮ ਲਾਲ ਲੰਬੜਦਾਰ ਢੱਕ ਮਜ਼ਾਰਾ, ਹਰਚਰਨ ਸਿੰਘ ਲਸਾੜਾ, ਰਣਵੀਰ ਕਦੌਲਾ, ਕਮਲ ਕਟਾਣੀਆ, ਡਾ.ਅਜੈਬ ਸਿੰਘ ਤੇਹਿੰਗ, ਮਨਜੀਤ ਸਿੰਘ ਖਾਲਸਾ, ਧਰਮਿੰਦਰ ਨਗਰ, ਬੂਟਾ ਪੰਚ ਮੁੱਠਡਾ, ਮਨੋਹਰ ਲਸਾੜਾ, ਬਲਵੀਰ ਪੁਆਰੀ, ਪਲਵਿੰਦਰ ਦੁਸਾਝ ਸਾਬਕਾ ਜਿਲ੍ਹਾ ਪ੍ਰਧਾਨ ਕਿਸਾਨ ਵਿੰਗ,ਸਰਪੰਚ ਅਵਤਾਰ ਕੌਰ ਛੋਕਰਾ, ਸਰਪੰਛ ਜਸਵਿੰਧਰ ਕੌਰ ਢੱਕ ਮਜ਼ਾਰਾ, ਸਰਪੰਚ ਮਨਜੀਤ ਕੌਰ ਥਲਾ, ਸਰਪੰਚ ਸੋਮ ਲਾਲ ਅਨੀਹਰ, ਜੀਤੀ ਪੰਚ ਢੱਕ ਮਜ਼ਾਰਾ, ਨਰਿੰਦਰ ਰਾਏਪੁਰ, ਸੁਖਵਿੰਦਰ ਬ੍ਰਹਮਪੁਰੀ ਕਾਰਗੁਜਾਰੀ ਮੈਂਬਰ ਐਸ.ਸੀ.ਵਿੰਗ ਪੰਜਾਬ, ਮਦਨ ਲਾਲ, ਜਸਵਿੰਦਰ ਕੌਰ ਮਜ਼ਾਰਾ ਢੱਕ ਸਰਪੰਚ, ਹੁਸਨ ਲਾਲ ਬਿੱਲਾ, ਦੀਪਾ ਦਿਆਲ ਪੁਰ, ਧਰਮਿੰਦਰ ਨਗਰ, ਹਰਜੀਤ ਬੇਦੀ, ਵਿਨੋਦ ਭਾਰਦਵਾਜ, ਮਨੀਸ਼ਾਂ ਐਡਵੋਕੇਟ, ਮਨਦੀਪ ਸ਼ਾਹਪੁਰ, ਮੁਲਖ ਰਾਮ, ਮੋਹਣ ਸਿੰਘ, ਸ਼ਿਵ ਸੈਨਾ ਸੰਗਠਣ ਮੰਤਰੀ ਗੁਰਿੰਦਰ ਸਿੰਘ ਰਾਣਾ ਤੇ ਹੋਰ ਹਾਜ਼ਰ ਸਨ।
ਅੱਜ ਹਲਕਾ ਫਿਲੌਰ ਵਿਖੇ ਰਜਿੰਦਰ ਸੰਧੂ ਦੇ ਦਫਤਰ ਪਹੁੰਚੇ ਸ. ਚੰਨੀ ਨੇ ਫਿਲੌਰ ਤੋਂ ਆਪ ਦੇ ਮੁੱਖ ਆਗੂ ਸਮੇਤ ਦਰਜਨ ਦੇ ਕਰੀਬ ਸਰਪੰਚਾਂ, ਪੰਚਾਂ, ਲੰਬੜਦਾਰਾਂ ਤੋਂ ਇਲਾਵਾ ਪਿੰਡਾਂ ਤੇ ਵਾਰਡਾਂ ਦੇ ਸੈਕਟਰੀਆਂ ਸਣੇ ਹਲਕੇ ਦੇ ਵੱਖ ਵੱਖ ਵਿੰਗਾਂ ਦੇ ਅਹੁਦੇਦਾਰ, ਭਾਜਪਾ ਤੇ ਸ਼ਿਵ ਸੈਨਾ ਪੰਜਾਬ ਦੇ ਅਹੁਦੇਦਾਰਾਂ ਨੂੰ ਸ਼ਾਮਿਲ ਕਰਦਿਆ ਕਿਹਾ ਕਿ ਅੱਜ ਉਨਾਂ ਨੂੰ ਬਹੁਤ ਵੱਡਾ ਹੁੰਗਾਰਾ ਮਿਲਿਆ ਹੈ, ਕਿਉਕਿ ਅੱਜ ਦੀ ਵੱਡੀ ਸ਼ਮੂਲੀਅਤ ਨੇ ਸਾਡੀ ਜਿੱਤ ਨੂੰ ਯਕੀਨੀ ਤੇ ਰਿਕਾਰਡ ਤੋੜ ਬਣਾ ਦਿੱਤਾ।
ਇਸੇ ਦੌਰਾਨ ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਸਹੋਤਾ ਬੜਾ ਪਿੰਡ ਨੇ ਕਿਹਾ ਕਿ ਅੱਜ ਦੇ ਇਸ ਫੇਰ ਬਦਲ ਨੇ ਆਪ ਪਾਰਟੀ ਦੀ ਰੀੜ ਦੀ ਹੱਡੀ ਕਹਾਉਣ ਵਾਲੇ ਧੜੇ ਨੇ ਕਾਂਗਰਸ ‘ਚ ਸ਼ਮੂਲੀਅਤ ਕਰਕੇ ਇਹ ਸਾਬਿਤ ਕਰ ਦਿੱਤਾ ਕਿ 1 ਜੂਨ ਨੂੰ ਚੋਣਾਂ ਵੇਲੇ ਹਲਕੇ ਦੇ ਬਹੁਗਿਣਤੀ ਪਿੰਡਾਂ ਵਿੱਚ ਝਾੜੂ ਦੇ ਬੂਥ ਤੱਕ ਲੱਗਣੇ ਔਖੇ ਹੋ ਜਾਣਗੇ।
ਆਪ ਛੱਡਣ ਮੌਕੇ ਸੰਧੂ ਨੇ ਗੱਲਬਾਤ ਦੌਰਾਨ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਟੀਚੇ ਤੋਂ ਭਟਕ ਚੁੱਕੀ ਹੈ ਤੇ ਜਿਨ੍ਹਾਂ ਵਾਅਦਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਸਰਕਾਰ ਬਣਾਈ ਸੀ,ਉਹਨਾਂ ਵਿੱਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕਰ ਸਕੀ। ਪੰਜਾਬ ਦਾ ਨੌਜਵਾਨ ਅੱਜ ਵੀ ਨਸ਼ਿਆਂ ਵਿੱਚ ਜਾਨਾਂ ਗਵਾ ਰਿਹਾ ਹੈ। ਬੇਰੋਜ਼ਗਾਰੀ ਪੰਜਾਬ ਵਿੱਚ ਵੱਧਦੀ ਜਾ ਰਹੀ ਹੈ ਪੰਜਾਬੀ ਪੰਜਾਬ ਛੱਡ ਕੇ ਵਿਦੇਸ਼ਾਂ ਵਿੱਚ ਜਾਣ ਨੂੰ ਮਜਬੂਰ ਹਨ। ਜਿਸ ਕਾਰਣ ਮਜਬੂਰ ਹੋ ਕੇ ਉਹ ਆਪਣੇ ਸਾਥੀਆਂ ਸਮੇਤ ਪਾਰਟੀ ਛੱਡ ਰਹੇ ਹਨ ਅਤੇ ਕਾਂਗਰਸ ਜੁਆਇਨ ਕਰ ਰਹੇ ਹਨ।