ਜਲੰਧਰ (ਅਮਨਦੀਪ ਸਿੰਘ) : ਅੱਜ ਜਲੰਧਰ ਵਿਖੇ ਪੀਐਸਪੀਸੀਐਲ ਦੇ ਚੀਫ ਇੰਜੀਨੀਅਰ ਨੂੰ ਹਲਕਾ ਆਦਮਪੁਰ ਤੋਂ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਹਲਕਾ ਆਦਮਪੁਰ ਦੇ ਪਿੰਡ ਬੋਲੀਨਾ ਦੇ ਵਾਸੀ ਭੁਪਿੰਦਰ ਸਿੰਘ ਜੋ ਕਿਸਾਨੀ ਸੰਘਰਸ਼ ਚ ਸ਼ਹੀਦ ਹੋ ਗਏ ਹਨ ਉਹਨਾ ਦੇ ਸਪੁੱਤਰ ਨੂੰ ਨਾਲ ਲੈ ਕੇ ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਗੁਹਾਰ ਲਗਾਈ ਕੇ ਪਰਿਵਾਰ ਨੂੰ ਤਕਰੀਬਨ 3.50 ਲੱਖ ਦਾ ਬਿੱਲ ਦਾ ਨੋਟਿਸ ਭੇਜ ਕੇ ਕਨੈਕਸ਼ਨ ਕੱਟ ਦਿੱਤਾ ਗਿਆ ਜਦ ਕਿ ਇਹ ਪਰਿਵਾਰ ਬਹੁੱਤ ਗਰੀਬ ਹੈ ਤੇ ਇੱਕ ਪਾਸੇ ਕਾਂਗਰਸ ਸਰਕਾਰ ਇਹਨਾਂ ਨੂੰ ਮੁਆਵਜੇ ਦੇਣ ਦੇ ਝੂਠੇ ਲਾਅਰੇ ਲਾਉੰਦੀ ਹੈ ਤੇ ਦੂਜੇ ਪਾਸੇ ਉਹਨਾਂ ਪਰਿਵਾਰਾਂ ਨੂੰ ਹੀ ਤੰਗ ਪਰੇਸ਼ਾਨ ਕਰ ਰਹੀ ਹੈ। ਉਹਨਾਂ ਬਿੱਲ ਨੂੰ ਮੁਆਫ ਕਰਨ ਦੀ ਮੰਗ ਕੀਤੀ ਅਤੇ ਕਿਹਾ ਕੀ ਜੇਕਰ ਇਹ ਮਸਲੇ ਦਾ ਹੱਲ ਨਾ ਹੋਇਆ ਤੇ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਤੇਜ ਕੀਤਾ ਜਾਵੇਗਾ।