ਜਲੰਧਰ, 11 ਮਈ (ਕਬੀਰ ਸੌਂਧੀ) : ਲੋਕ ਸਭਾ ਹਲਕਾ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਸੰਘਰਸ਼ੀਲ ਤੇ ਸੁਲਝੇ ਉਮੀਦਵਾਰ ਪਵਨ ਟੀਨੂੰ 13 ਮਈ ਦਿਨ ਸੋਮਵਾਰ ਨੂੰ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਾਉਣਗੇ। ਇਸ ਮੌਕੇ ਪੰਜਾਬ ਦੀ ਹੁਕਮਰਾਨ ਆਮ ਆਦਮੀ ਪਾਰਟੀ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਵਿਸ਼ੇਸ਼ ਤੌਰ ‘ਤੇ ਪੁੱਜਣਗੇ।
ਪਵਨ ਟੀਨੂੰ ਦੀ ਹਿਮਾਇਤ ਵਿੱੱਚ ਆਮ ਆਦਮੀ ਪਾਰਟੀ ਦਾ ਵੱਡਾ ਇਕੱਠ ਕਚਿਹਰੀ ਚੌਕ ਜਲੰਧਰ ਵਿਖੇ ਸਵੇਰੇ 9.30 ਵਜੇ ਜੁੜੇਗਾ। ਇਸ ਮੌਕੇ ਜਲੰਧਰ ਲੋਕ ਸਭਾ ਹਲਕੇ ਦੀਆਂ ਸਾਰੇ ਅਸੰਬਲੀ ਹਲਕਿਆਂ ਤੋਂ ਵਿਧਾਇਕ, ਹਲਕਾ ਇੰਚਾਰਜ, ਚੇਅਰਮੈਨ, ਵੱਖ-ਵੱਖ ਵਿੰਗਾਂ ਦੇ ਅਹੁਦੇਦਾਰ, ਬਲਾਕ ਪ੍ਰਧਾਨ, ਕੌਂਸਲਰ ਤੇ ਹੋਰ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਸਮਰੱਥਕ ਪੁਜਣਗੇ।