ਜਲੰਧਰ, 11 ਮਈ (ਕਬੀਰ ਸੌਂਧੀ) : ਪੰਜਾਬੀ ਸਾਹਿਤ ਦਾ ਬਾਬਾ ਬੋਹੜ ਪੰਜਾਬ ,ਪੰਜਾਬੀ ਤੇ ਪੰਜਾਬੀਅਤ ਨੂੰ ਅੰਤਾਂ ਦਾ ਪਿਆਰ ਕਰਨ ਵਾਲੇ ਪਦਮ ਸ਼੍ਰੀ ਸੁਰਜੀਤ ਪਾਤਰ ਦੇ ਇਸ ਫਾਨੀ ਸੰਸਾਰ ਨੂੰ ਅਚਾਨਕ ਅਲਵਿਦਾ ਆਖਣ ਨਾਲ ਨਾ ਕੇਵਲ ਪੰਜਾਬੀ ਸਾਹਿਤ ਦੇ ਇੱਕ ਸੁਨਹਿਰੀ ਯੁਗ ਅੰਤ ਹੋਇਆ ਹੈ ਬਲਕਿ ਪੰਜਾਬ ਤੇ ਪੰਜਾਬੀਅਤ ਨੂੰ ਅਜਿਹਾ ਘਾਟਾ ਪਿਆ ਹੈ ਕਿ ਜੋ ਕਦੀ ਪੂਰਾ ਨਹੀਂ ਕੀਤਾ ਜਾ ਸਕਦਾ।ਇਹਨਾਂ ਬੋਲਾਂ ਦਾ ਪ੍ਰਗਟਾਵਾ ਕਰਦੇ ਹੋਏ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ ,ਤਜਿੰਦਰ ਸਿੰਘ ਸੰਤ ਨਗਰ, ਗੁਰਵਿੰਦਰ ਸਿੰਘ ਸਿੱਧੂ ,ਪ੍ਰਭਜੋਤ ਸਿੰਘ ਖਾਲਸਾ ਤੇ ਕੁਲਜੀਤ ਸਿੰਘ ਨੇ ਕਿਹਾ ਹੈ। ਕਿ ਜੋ ਸੁਰਜੀਤ ਪਾਤਰ ਨੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਸਾਹਿਤ ਦੀ ਸੇਵਾ ਆਪਣੀਆਂ
ਕਵਿਤਾਵਾਂ ਤੇ ਰਚਨਾਵਾਂ ਨਾਲ ਕੀਤੀ ਹੈ। ਉਹ ਕੋਈ ਵੀ ਪੰਜਾਬੀ ਭੁੱਲ ਨਹੀਂ ਸਕਦਾ। ਉਹਨਾਂ ਦੀ ਹਰ ਕਵਿਤਾ ਰਚਨਾ ਵਿਚ ਪੰਜਾਬ ,ਪੰਜਾਬੀ ਤੇ ਪੰਜਾਬੀਅਤ ਵਾਸਤੇ ਦਰਦ ਛੁਪਿਆ ਹੁੰਦਾ ਸੀ। ਜਿਸ ਨੂੰ ਕੋਈ ਵੀ ਪੰਜਾਬੀ ਕਦੇ ਅੱਖੋਂ ਪਰੋਖੇ ਨਹੀਂ ਕਰ ਸਕਦਾ।
“ਲੱਗੀ ਜੇਕਰ ਤੇਰੇ ਕਲੇਜੇ ਛੁਰੀ ਨਹੀਂ ਨਾ ਸਮਝੀ ਸੰਸਾਰ ਦੀ ਹਾਲਤ ਬੁਰੀ ਨਹੀਂ”
ਵਰਗੇ ਇਨਕਲਾਬੀ ਬੋਲਾਂ ਦੇ ਲੇਖਕ ਸੁਰਜੀਤ ਪਾਤਰ ਨੇ ਸੈਂਕੜੇ ਇਹੋ ਜਿਹੀਆਂ ਯੁਗ ਪਲਟਾਊ ਕਵਿਤਾਵਾਂ ਲਿਖੀਆਂ। ਜਿਵੇਂ ਕੀ
“ਮੈਂ ਇਕੱਲਾ ਸੀ ਗੁਰੂ ਸਾਹਿਬ ਨੂੰ ਯਾਦ ਕੀਤਾ ਸਵਾ ਲੱਖ ਹੋ ਗਿਆ”
ਅਸੀਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ। ਉਹ ਸੁਰਜੀਤ ਪਾਤਰ ਵਰਗੇ ਪੰਜਾਬ, ਪੰਜਾਬੀ ਪੰਜਾਬੀਅਤ ਦੀ ਸੇਵਾ ਕਰਨ ਵਾਲੇ ਤੇ ਅਖੀਰ ਤੱਕ ਸਿੱਖੀ ਸਰੂਪ ਨੂੰ ਕਾਇਮ ਰੱਖਣ ਵਾਲੇ ਯੁਗ ਪੁਰਸ਼ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਪਾਲ ਸਿੰਘ ਪਾਲੀ , ਸਨੀ ਉਬਰਾਏ, ਲਖਬੀਰ ਸਿੰਘ ਲੱਕੀ, ਹਰਪ੍ਰੀਤ ਸਿੰਘ ਰੋਬਿਨ ,ਗੁਰਦੀਪ ਸਿੰਘ ਕਾਲੀਆ ਕਲੋਨੀ ਆਦਿ ਹਾਜ਼ਰ ਸਨ।