ਜਲੰਧਰ, 10 ਮਈ (ਕਬੀਰ ਸੌਂਧੀ) : ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ , ਨਕੋਦਰ ਤੋਂ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ , ਹਲਕਾ ਫਿਲੌਰ ਤੋਂ ਸਾਬਕਾ ਵਿਧਾਇਕ ਬਲਦੇਵ ਸਿੰਘ ਖਹਿਰਾ , ਹਲਕਾ ਇੰਚਾਰਜ ਜਲੰਧਰ ਕੈਂਟ ਹਰਜਾਪ ਸਿੰਘ ਸੰਘਾ , ਹਲਕਾ ਇੰਚਾਰਜ ਸ਼ਾਹਕੋਟ ਬਚਿਤਰ ਕੋਹਾੜ , ਹਲਕਾ ਇੰਚਾਰਜ ਇਕਬਾਲ ਸਿੰਘ ਢੀਂਡਸਾ , ਕੁਲਵੰਤ ਸਿੰਘ ਮੰਨਣ ਜਿਲਾ ਪ੍ਰਧਾਨ ਅਤੇ ਜਲੰਧਰ ਜ਼ਿਲ੍ਹੇ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਮੌਕੇ ਤੇ ਪਹੁੰਚੀ। ਮਹਿੰਦਰ ਸਿੰਘ ਕੇਪੀ ਦੇ ਘਰ ਤੋਂ ਵੱਡਾ ਕਾਫਲਾ ਨਾਮਜਦਗੀ ਪੱਤਰ ਦਾਖਲ ਕਰਵਾਉਣ ਵਾਸਤੇ ਰਵਾਨਾ ਹੋਇਆ।
ਗੱਲਬਾਤ ਕਰਦਿਆਂ ਮਹਿੰਦਰ ਸਿੰਘ ਕੇਪੀ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਜਿੰਨਾ ਵੀ ਵਿਕਾਸ ਹੋਇਆ ਉਹ ਉਸੇ ਸਮੇਂ ਦੇ ਵਿੱਚ ਹੀ ਹੋਇਆ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਰਹੇ ਅਤੇ ਉਹਨਾਂ ਨੇ ਕਿਹਾ ਕਿ ਜੇਕਰ ਗੱਲ ਜਲੰਧਰ ਦੀ ਕਰੀਏ ਤਾਂ ਜਲੰਧਰ ਦੇ ਵਿੱਚ ਕਾਂਗਰਸ ਦੀ ਸਰਕਾਰ ਸਮੇਂ ਸੜਕਾਂ ਤੇ ਲੰਬਾ ਜਾਮ ਲੱਗਦਾ ਰਿਹਾ ਪਰ ਕਾਂਗਰਸ ਸਰਕਾਰ ਨੇ ਲੰਬਾ ਸਮਾਂ ਰਾਜ ਕਰਨ ਤੋਂ ਬਾਅਦ ਵੀ ਪੰਜਾਬ ਦਾ ਵਿਕਾਸ ਨਹੀਂ ਕੀਤਾ ਅਤੇ ਜਦੋਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਈ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸੜਕਾਂ ਲਹਿਰਾਂ ਅਤੇ ਪਿੰਡਾਂ ਸ਼ਹਿਰਾਂ ਦੀ ਨੁਹਾਰ ਬਿਲਕੁਲ ਬਦਲ ਕੇ ਰੱਖ ਦਿੱਤੀ ਜੇਕਰ ਹੁਣ ਜਲੰਧਰ ਤੋਂ ਚੰਡੀਗੜ੍ਹ ਜਾਣਾ ਹੋਵੇ ਤਾਂ ਜਾਮ ਦੇ ਵਿੱਚ ਨਹੀਂ ਫਸਣਾ ਪੈਂਦਾ ਅਤੇ ਪੰਜਾਬ ਦੇ ਕਿਸੇ ਕੋਣੇ ਵਿੱਚ ਜਾਂ ਦਿੱਲੀ ਤੱਕ ਜਾਣਾ ਹੋਵੇ ਤਾਂ ਪੰਜਾਬ ਦੀ ਹੱਦ ਤੱਕ ਸੜਕਾਂ ਬਿਲਕੁਲ ਫੋਰ ਲਾਈਨ ਬਣੀਆਂ ਹੋਈਆਂ ਹਨ।
ਪਰ ਪਿਛਲੇ ਪੰਜ ਸਾਲ ਦੇ ਵਿੱਚ ਵੀ ਕਾਂਗਰਸ ਸਰਕਾਰ ਨੇ ਇੱਕ ਇੱਕ ਵੀ ਕਾਰਜ ਵਿਕਾਸ ਦਾ ਨਹੀਂ ਕੀਤਾ ਅਤੇ 2022 ਦੇ ਵਿੱਚ ਆਮ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈ ਤਾਂ ਦੋ ਸਾਲ ਤੋਂ ਜਿਆਦਾ ਸਮਾਂ ਹੋ ਚੁੱਕਾ ਹੈ ਪੰਜਾਬ ਦੇ ਵਿੱਚ ਨਸ਼ਾ ਵੱਧ ਗਿਆ ਹੈ ਜਿਸ ਦੇ ਨਾਲ ਰੋਜਾਨਾ ਨੌਜਵਾਨ ਮੌਤ ਦੇ ਮੂੰਹ ਚ ਜਾ ਰਹੇ ਹਨ ਅਤੇ ਲੁੱਟਾ ਖੋਹਾਂ ਗੈਂਗਵਾਰ ਸ਼ਰੇਆਮ ਗੈਂਗਸਟਰਾਂ ਵੱਲੋਂ ਫਰੌਤੀਆਂ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਹ ਗੱਲ ਕਹੀ ਜਾ ਰਹੀ ਸੀ ਸਰਕਾਰ ਆਉਣ ਤੋਂ ਪਹਿਲਾਂ ਕੀ ਪੰਜਾਬ ਚ ਹਰ ਵਰਗ ਖੁਸ਼ਹਾਲ ਹੋਵੇਗਾ ਕੋਈ ਵੀ ਧਰਨਾ ਪੰਜਾਬ ਦੇ ਵਿੱਚ ਸਰਕਾਰ ਖਿਲਾਫ ਨਹੀਂ ਲੱਗੇਗਾ ਪਰ ਜਿੰਨੇ ਧਰਨੇ ਦੋ ਸਾਲ ਚ ਆਮ ਪਾਰਟੀ ਦੀ ਸਰਕਾਰ ਲੱਗ ਚੁੱਕੇ ਹਨ ਸ਼ਾਇਦ ਇੰਨੇ ਧਰਨੇ ਅੱਜ ਤੱਕ ਕਿਸੇ ਵੀ ਸਰਕਾਰ ਦੇ ਕਾਰਜਕਾਲ ਵਿੱਚ ਨਹੀਂ ਲੱਗੇ ਹਨ ਦਿੱਲੀ ਵਿੱਚ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਖੇਤੀ ਕਾਨੂੰਨੀ ਰੱਦ ਕਰਵਾ ਕੇ ਆਏ ਸਨ ਪਰ ਹੁਣ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਹਨਾਂ ਕਾਨੂੰਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਲਾਗੂ ਕੀਤਾ ਜਾ ਰਿਹਾ ਹੈ।
ਆਪ ਅਤੇ ਕਾਂਗਰਸ ਸਰਕਾਰ ਤੋਂ ਪੰਜਾਬ ਦਾ ਹਰ ਵਰਗ ਦੁਖੀ ਹੋਇਆ ਹੈ ਹੁਣ ਲੋਕ ਜਿਹੜੇ ਹੈ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਸਰਹਾਉਣ ਲੱਗ ਪਏ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਸਰਕਾਰ ਸਮੇਂ ਦੀਆਂ ਵਿਕਾਸ ਕਾਰਜਾਂ ਦੀਆਂ ਗੱਲਾਂ ਲੋਕ ਮੁੜ ਤੋਂ ਦੁਹਰਾਉਣ ਲੱਗ ਪਏ ਹਨ ਅਤੇ ਇਸ ਵਾਰ ਵੀ ਵੱਡੀ ਜਿੱਤ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਚ ਪਵੇਗੀ ਕਿਉਂਕਿ ਲੋਕਾਂ ਨੂੰ ਹੁਣ ਇਹ ਪਤਾ ਲੱਗ ਚੁੱਕਾ ਹੈ ਕਿ ਸਿਰਫ ਸ਼੍ਰੋਮਣੀ ਅਕਾਲੀ ਦਲ ਜੋ ਕਿ ਪੰਜਾਬ ਦੀ ਖੇਤਰੀ ਪਾਰਟੀ ਹੈ ਉਹੀ ਪੰਜਾਬ ਦਾ ਵਿਕਾਸ ਕਰ ਸਕਦੀ ਹੈ ਨੈਸ਼ਨਲ ਪਾਰਟੀਆਂ ਨੇ ਪੰਜਾਬ ਦਾ ਵਿਕਾਸ ਨਹੀਂ ਸਿਰਫ ਵਿਨਾਸ਼ ਹੀ ਕੀਤਾ ਹੈ।