ਪੰਜਾਬ ਅਤੇ ਪੰਥ ਨੂੰ ਬਚਾਉਣ ਲਈ ਖੇਤਰੀ ਪਾਰਟੀ ਨੂੰ ਮਜ਼ਬੂਤ ਕਰੀਏ : ਗੁਰਪ੍ਰਤਾਪ ਸਿੰਘ ਵਡਾਲਾ
ਪੰਜਾਬ ਨੂੰ ਬਚਾਉਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਲਈ ਕੀਤੇ ਜਾ ਰਹੇ ਸੰਘਰਸ਼ ਚ ਯੋਗਦਾਨ ਪਾਉਣ ਲਈ ਅਕਾਲੀ ਦਲ ਨੂੰ ਚੁਣਿਆ : ਮਹਿੰਦਰ ਸਿੰਘ ਕੇਪੀ
ਮਹਿੰਦਰ ਸਿੰਘ ਕੇਪੀ ਇੱਕ ਇਮਾਨਦਾਰ ਅਤੇ ਬੇਦਾਗ ਸ਼ਖਸ਼ੀਅਤ ਭਾਰੀ ਬਹੁਮਤ ਨਾਲ ਜਿਤਾਉਣ ਲਈ ਲੋਕਾਂ ਨੂੰ ਅਪੀਲ ਕਰਦਾਂ : ਬਲਦੇਵ ਸਿੰਘ ਖਹਿਰਾ
ਫ਼ਿਲੌਰ, 07 ਮਈ (ਬਿਊਰੋ) : ਅੱਜ ਪਿੰਡ ਵਾਈਸ ਮੀਟਿੰਗਾਂ ਚ ਲੋਕ ਸਭਾ ਦੇ ਚੋਣ ਪ੍ਰਚਾਰ ਦੀ ਮੁਹਿੰਮ ਵਿਧਾਨ ਸਭ ਹਲਕਾ ਫਿਲੌਰ ਤੋਂ ਸ਼ੁਰੂਆਤ ਕਰਦਿਆਂ ਵੱਖ ਵੱਖ ਧਾਰਮਿਕ ਅਸਥਾਨਾਂ ਤੇ ਨਤਮਸਕ ਹੋਏ ਅਤੇ ਦਰਜਨਾਂ ਤੋਂ ਵੱਧ ਮੀਟਿੰਗਾਂ ਹੋਈਆਂ ਜਿਸ ਵਿਚ ਹਰ ਮੀਟਿੰਗ ਵਿਚ ਭਾਰੀ ਮਾਤਰਾ ਵਿੱਚ ਸੰਗਤਾਂ ਹਾਜ਼ਰ ਹੋਈਆਂ, ਇਲਾਕੇ ਦੇ ਲੋਕਾਂ ਚ ਉਤਸ਼ਾਹ ਬਹੁਤ ਵੇਖਣ ਨੂੰ ਮਿਲਿਆ।
ਬਲਦੇਵ ਖਹਿਰਾ ਨੇ ਲੋਕਾਂ ਨੂੰ ਮਹਿੰਦਰ ਸਿੰਘ ਕੇਪੀ ਦੇ ਪਿਛੋਕੜ ਸ਼ਖਸ਼ੀਅਤ ਬਾਰੇ ਜਾਣੂ ਕਰਵਾਇਆ ਓਹਨਾਂ ਦਸਿਆ ਕੇ ਮਹਿੰਦਰ ਸਿੰਘ ਕੇਪੀ ਪੰਜਾਬ ਦੇ ਵੱਡੇ ਵੱਡੇ ਉਹਦਿਆਂ ਤੇ ਰਹੇ ਹਨ ਅਤੇ ਇਹਨਾਂ ਓਹਦਿਆਂ ਤੇ ਰਹਿੰਦੀਆਂ ਵੀ ਕਦੇ ਇਹਨਾਂ ਤੇ ਕੋਈ ਵੀ ਦਾਗ ਨਹੀਂ ਲੱਗਿਆ, ਇਹ ਸਦਾ ਹੀ ਸਮਾਜ ਸੇਵਾ ਅਤੇ ਧਾਰਮਿਕ ਕਾਰਜਾਂ ਦੇ ਵਿਚ ਅਪਣਾ ਯੋਗਦਾਨ ਪਾਉਂਦੇ ਰਹਿੰਦੇ ਹਨ।
ਓਹਨਾਂ ਮੌਕੇ ਦੀ ਸਰਕਾਰ ਤੇ ਤੰਜ ਕਸਦਿਆਂ ਕਿਹਾ ਕਿ ਮਜੂਦਾ ਆਪ ਸਰਕਾਰ ਲੋਕਾਂ ਨੂੰ ਬੇਵਕੂਫ਼ ਬਣਾਉਣ ਚ ਬਹੁਤ ਮਾਹਿਰ ਹੈ , ਝੂਠ ਅਤੇ ਕੁਫ਼ਰ ਤੋਲ ਕੇ ਲੋਕਾਂ ਨੂੰ ਭਰਮਾਉਣ ਜਾਣਦਾ ਪਰ ਲੋਕ ਸਮਝਦਾਰ ਹਨ ਓਹਨਾਂ ਨੂੰ ਸਭ ਪਤਾ ਕਿ ਪੰਜਾਬ ਦੇ ਲਈ ਕੌਣ ਫ਼ਿਕਰਮੰਦ ਹੈ।
ਗੁਰਪ੍ਰਤਾਪ ਸਿੰਘ ਵਡਾਲਾ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰੀ ਤਾਕਤਾਂ ਪੰਥ ਨੂੰ ਢਾਅ ਲਾ ਰਹੀਆਂ ਹਨ ਸ਼੍ਰੋਮਣੀ ਕਮੇਟੀ ਨੂੰ ਕਮਜੋਰ ਕਰਨ ਲਈ ਸਾਜਿਸ਼ਾਂ ਰਚੀਆਂ ਜਾ ਰਹੀਆਂ , ਅੱਜ ਪੰਜਾਬ ਚ ਹਰ ਵਰਗ ਚ ਡਰ ਅਤੇ ਸਹਿਮ ਦਾ ਮਹੌਲ ਬਣਿਆ ਹੈ , ਸੋ ਪੰਜਾਬ ਨੂੰ ਬਚਾਉਣ ਲਈ ਆਪਣੇ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਤਾਂ ਜੋ ਸਾਡੇ ਨੁਮਾਇੰਦੇ ਪੰਜਾਬ ਲਈ ਡਟ ਸਕਣ।
ਮਹਿੰਦਰ ਸਿੰਘ ਕੇਪੀ ਨੇ ਵੱਖ ਵੱਖ ਥਾਂ ਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਪ੍ਰਤੀ ਸ਼੍ਰੋਮਣੀ ਅਕਾਲੀ ਦਲ ਦੇ ਸੰਘਰਸ਼ ਨੂੰ ਵੇਖਦਿਆਂ ਮੇਰੀ ਜ਼ਮੀਰ ਨੇ ਜਗਾਇਆ ਕੇ ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਸੋ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਚੁਣਿਆ ਕਿ ਅੱਜ ਪੰਜਾਬ ਸੰਤਾਪ ਭੋਗ ਰਿਹਾ , ਜਿਸਨੂੰ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਬਚਾ ਸਕਦਾ ਹੈ।