ਬਾਬਾ ਬਕਾਲਾ ਸਾਹਿਬ, 06 ਮਈ (ਸੁਖਵਿੰਦਰ ਬਾਵਾ) : ਖਿਲਚੀਆਂ ਦੇ ਨੇੜੇ ਪਿੰਡ ਧੂਲਕਾ ਦੇ ਸਟੈਂਡਰਡ ਪਬਲਿਕ ਹਾਈ ਸਕੂਲ ਦਾ ਅੱਠਵੀਂ ਸ਼੍ਰੇਣੀ ਦਾ ਨਤੀਜਾ ਇਸ ਸਾਲ ਵੀ 100% ਰਿਹਾ ਹੈ । ਸਕੂਲ ਦੀ ਬਹੁਤ ਹੀ ਹੋਣਹਾਰ ਵਿਦਿਆਰਥਣ ਮੰਨਤ ਕੌਰ ਸਪੁੱਤਰੀ ਸ. ਹਰਜੀਤ ਸਿੰਘ ਖਿਲਚੀਆਂ ਨੇ 600 ਵਿੱਚੋਂ 590 (98.33%) ਅੰਕ ਲੈ ਕੇ ਸਟੇਟ ਮੈਰਿਟ ਵਿੱਚੋਂ ਦਸਵਾਂ ਰੈਂਕ ਅਤੇ ਸਕੂਲ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰ ਕੇ ਆਪਣਾ, ਆਪਣੇ ਮਾਪਿਆਂ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ ।
ਕੁੱਲ 32 ਵਿਦਿਆਰਥੀਆਂ ਵਿੱਚੋਂ ਗੁਰਪ੍ਰੀਤ ਕੌਰ 96.66% ਅੰਕ ਪ੍ਰਾਪਤ ਕਰਕੇ ਦੂਸਰੇ ਅਤੇ ਹਰਮਨਦੀਪ ਕੌਰ 96.33% ਅੰਕ ਪ੍ਰਾਪਤ ਕਰਕੇ ਤੀਸਰੇ ਸਥਾਨ ਤੇ ਰਹੀ ਹੈ ।ਪ੍ਰਿੰਸੀਪਲ ਅਮਨਪ੍ਰੀਤ ਕੌਰ ਨੇ ਦੱਸਿਆ ਕਿ 21 ਵਿਦਿਆਰਥੀਆਂ ਨੇ 90% ਤੋਂ ਵੱਧ ਅਤੇ ਸੱਤ ਨੇ 85 ਤੋਂ 90% ਤੱਕ ਅੰਕ ਲਏ ਹਨ ।ਇਸ ਤੋਂ ਇਲਾਵਾ ਬਾਕੀ ਵਿਦਿਆਰਥੀਆਂ ਨੇ ਵੀ ਵੱਖ ਵੱਖ ਵਿਸ਼ਿਆਂ ਵਿੱਚੋਂ ਬਹੁਤ ਵਧੀਆ ਅੰਕ ਪ੍ਰਪਤ ਕੀਤੇ ਹਨ , ਜਿਵੇਂ ਸਾਇੰਸ ਵਿੱਚੋਂ 7 ਵਿਦਿਆਰਥੀਆਂ ਨੇ 100/100, ਦੋ ਨੇ 99,ਦੋ ਨੇ 98, ਚਾਰ ਨੇ 97, ਦੋ ਨੇ 96 ਅਤੇ ਇੱਕ ਨੇ 95 % ਅੰਕ ਪ੍ਰਾਪਤ ਕੀਤੇ ਹਨ ।
ਗਣਿਤ ਵਿੱਚੋਂ ਦੋ ਨੇ 100, ਇੱਕ ਨੇ 98, ਛੇ ਨੇ 97 ਅਤੇ ਇੱਕ ਨੇ 96% , ਅੰਗਰੇਜ਼ੀ ਵਿੱਚੋਂ ਇੱਕ ਨੇ 100, ਤਿੰਨ ਨੇ 99, ਦੋ ਨੇ 98, ਛੇ ਨੇ 97, ਤਿੰਨ ਨੇ 96 ਅਤੇ ਦੋ ਨੇ 95% ਅੰਕ ਪ੍ਰਾਪਤ ਕੀਤੇ ਹਨ । ਇਸੇ ਤਰਾਂ ਪੰਜਾਬੀ ਵਿੱਚੋਂ ਸੱਤ ਨੇ 99, ਤਿੰਨ ਨੇ 98, ਦੋ ਨੇ 97, ਦੋ ਨੇ 96 ਅਤੇ ਦੋ ਨੇ 95% ਅਤੇ ਹਿੰਦੀ ਵਿੱਚੋਂ ਦੋ ਨੇ 98, ਇੱਕ ਨੇ 97 ਅਤੇ ਇੱਕ ਨੇ 95% ਅੰਕ ਪ੍ਰਾਪਤ ਕੀਤੇ ਹਨ ।ਇੰਨ੍ਹਾਂ ਸ਼ਾਨਦਾਰ ਪ੍ਰਾਪਤੀਆਂ ਕਰਕੇ ਸਾਰੇ ਮਾਪੇ ਅਤੇ ਅਧਿਆਪਕ ਬਹੁਤ ਖ਼ੁਸ਼ ਹਨ ।ਇਨ੍ਹਾਂ ਮਾਣਮੱਤੀਆਂ ਪ੍ਰਾਪਤੀਆਂ ਦੇ ਪਿੱਛੇ ਸਕੂਲ ਦੀ ਸਾਬਕਾ ਮੈਨੇਜਰ ਸਵਃ ਸਰਦਾਰਨੀ ਨਵਨੀਤ ਕੌਰ ਹੁੰਦਲ ਵੱਲੋਂ ਅਤਿਅੰਤ ਮਿਹਨਤ ਕਰਨ ਦੀਆਂ ਪਾਈਆਂ ਪੈੜਾਂ , ਪ੍ਰਿੰਸੀਪਲ ਸਮੇਤ ਸਮੂਹ ਸਟਾਫ਼ ਦੀ ਦ੍ਰਿੜ ਤੇ ਸੁਹਿਰਦ ਲਗਨ ਅਤੇ ਐੱਮ. ਡੀ. ਸ. ਚਰਨਜੀਤ ਸਿੰਘ ਹੁੰਦਲ ਦੀ ਯੋਗ ਅਤੇ ਗਤੀਸ਼ੀਲ ਅਗਵਾਈ ਕੰਮ ਕਰ ਰਹੀ ਹੈ।ਇਸ ਮੌਕੇ ਸਮੂਹ ਸਟਾਫ ਹਾਜ਼ਰ ਸੀ।