ਜਲੰਧਰ, 29 ਅਪ੍ਰੈਲ (ਕਬੀਰ ਸੌਂਧੀ) : ਜਲੰਧਰ ਕੇਂਦਰੀ ਚ ਮੋਹਨ ਪੈਲੇਸ ਵਿਖੇ ਜਲੰਧਰ ਕੇਂਦਰੀ ਲੀਡਰਸ਼ਿਪ ਦਾ ਇਕਬਾਲ ਸਿੰਘ ਢੀਂਡਸਾ ਵਲੋਂ ਵਿਸ਼ਾਲ ਇਕੱਠ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਬੀਬੀ ਜਗੀਰ ਕੋਰ ਅਤੇ ਮਹਿੰਦਰ ਸਿੰਘ ਕੇਪੀ , ਕੁਲਵੰਤ ਸਿੰਘ ਮੰਨਣ, ਸ਼ੁਭਾਸ਼ ਸੋਂਧੀ ਹਾਜਰ ਹੋਏ। ਲੋਕ ਸਭਾ ਚੋਣਾਂ ਨੂੰ ਵੇਖਦਿਆਂ ਜਲੰਧਰ ਕੇਂਦਰੀ ਲੀਡਰਸ਼ਿਪ ਨੇ ਵੱਡੀ ਲੀਡ ਨਾਲ ਮਹਿੰਦਰ ਸਿੰਘ ਕੇਪੀ ਨੂੰ ਜਿਤਾਉਣ ਦਾ ਦਾਅਵਾ ਕੀਤਾ।
ਇਕੱਠ ਨੂੰ ਸੰਬੋਧਨ ਕਰਦਿਆਂ ਬੀਬੀ ਜਗੀਰ ਕੌਰ ਨੇ ਜਿਥੇ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਬਾਰੇ ਦਸਿਆ ਅਤੇ ਮਹਿੰਦਰ ਸਿੰਘ ਕੇਪੀ ਦੀ ਸ਼ਖਸ਼ੀਅਤ ਬਾਰੇ ਵੀ ਲੋਕਾਂ ਨੂੰ ਦਸਿਆ ਓਹਨਾਂ ਦਸਿਆ ਕੀ ਸ਼੍ਰੋਮਣੀ ਅਕਾਲੀ ਦਲ ਵਿੱਚ ਬੇਦਾਗ ਅਤੇ ਇਮਾਨਦਾਰ ਮਹਿੰਦਰ ਸਿੰਘ ਕੇਪੀ ਵਰਗੀਆਂ ਸ਼ਖਸ਼ੀਅਤਾਂ ਦਾ ਸਵਾਗਤ ਹੈ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਵੋਟਾਂ ਪਵਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਨੂੰ ਜਿਤਾਇਆ ਜਾਵੇ।
ਇਕੱਠ ਨੂੰ ਸੰਬੋਧਨ ਕਰਦਿਆਂ ਮਹਿੰਦਰ ਸਿੰਘ ਕੇਪੀ ਨੇ ਇਲਾਕੇ ਦੇ ਵਰਕਰਾਂ ਦਾ ਧਨਵਾਦ ਕੀਤਾ ਅਤੇ ਵਰਕਰਾਂ ਨਾਲ ਮੁਲਾਕਾਤ ਕਰ ਓਹਨਾਂ ਦੇ ਵਾਰਡਾਂ ਦੀ ਸਥਿਤੀ ਬਾਰੇ ਜਾਣਿਆ ਅਤੇ ਜਿੱਤਣ ਉਪਰੰਤ ਇਲਾਕੇ ਦੇ ਮਸਲਿਆਂ ਨੂੰ ਹੱਲ ਕਰਵਾਉਣ ਦਾ ਦਾਅਵਾ ਕੀਤਾ।