ਜਲੰਧਰ, 21 ਅਪ੍ਰੈਲ (ਕਬੀਰ ਸੌਂਧੀ) : ਜਿਵੇਂ ਜਿਵੇਂ ਲੋਕ ਸਭਾ ਚੋਣਾਂ ਆ ਰਹੀਆਂ ਹਨ ਹਰ ਪਾਰਟੀ ਇੱਕ ਦੂਜੇ ਦੇ ਲੀਡਰਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੀਆਂ ਹਨ ਤੇ ਕਈ ਪਾਰਟੀਆਂ ਇਸ ਮਨਸੂਬੇ ਵਿੱਚ ਕਾਮਯਾਬ ਵੀ ਹੋ ਰਹੀਆਂ ਹਨ ਪਰ ਉਹ ਇਹ ਨਹੀਂ ਸੋਚਦੀਆਂ ਹਰ ਲੀਡਰ ਦੀ ਮਹੱਤਤਾ ਉਸਦੇ ਕਿਰਦਾਰ,ਵੋਟਰ ਜਾਂ ਸਪੋਰਟਰ ਨਾਲ ਹੁੰਦੀ ਹੈ ਮੈਂ ਗੱਲ ਕਰ ਰਿਹਾ ਕਾਂਗਰਸ ਦੇ ਬਾਗੀ ਤਜਿੰਦਰ ਸਿੰਘ ਬਿੱਟੂ ਬਾਰੇ ਜਿਹਨਾਂ ਨੂੰ ਮੈ ਉਦੋੰ ਤੋਂ ਜਾਣਦਾ ਜਦੋਂ ਇਹ ਇੰਮਪਰੂਮੈਂਟ ਟਰੱਸਟ ਦੇ ਚੇਅਰਮੈਨ ਹੁੰਦੇ ਸਨ ਮੈ ਨੇਤਾ ਲਫ਼ਜ਼ ਇਸ ਲਈ ਨਹੀਂ ਵਰਤ ਰਿਹਾ ਕਿਉਂਕਿ ਨੇਤਾ ਵਾਲੇ ਗੁਣ ਵੀ ਜ਼ਰੂਰੀ ਹਨ।
ਤਜਿੰਦਰ ਬਿੱਟੂ ਆਪਣੀ ਫੇਸ ਬੁੱਕ ਤੇ ਬੀ ਜੇ ਪੀ ਖਿਲਾਫ ਪੋਸਟ ਪਾ ਕੇ ਕਿਹਾ ਕਰਦੇ ਸਨ ਕਿ ਲੋਕ ਮਹਿੰਗਾਈ ਦੀ ਮਾਰ ਵਿੱਚ ਮਰ ਰਹੇ ਹਨ , ਕਾਂਗਰਸ ਦੇ ਗੁਣ ਗਾਉਂਦੇ ਹੋਏ ਕਿਹਾ ਜਾ ਰਿਹਾ ਕਿ ਜਨਤਾ ਸੱਚੇ ਦਿਨਾਂ ਨੂ ਯਾਦ ਕਰ ਰਹੀ ਹੈ ਪਰ ਹੁਣ ਬੀ ਜੇ ਪੀ ਦੇ ਗੁਣ ਗਾਉਣੇ ਸਮਝ ਤੋਂ ਪਰੇ ਹੈ ਜਾਂ ਸਵਾਰਥ ਹੈ । ਮੈਨੂੰ ਕਿਸੇ ਇਹਨਾਂ ਦੇ ਵੋਟਰ ਜਾਂ ਸਪੋਰਟਰ ਕਹਿ ਲਵੋ ਨਾਲ ਇਹਨਾਂ ਦੇ ਘਰ ਜਾਣ ਦਾ ਮੋਕਾ ਮਿਲਿਆ ਜਦੋਂ ਇਹਨਾਂ ਦੇ ਘਰ ਗਏ ਤਾਂ ਪਾਣੀ ਤੇ ਕੀ ਪੁਛਣਾ ਤਜਿੰਦਰ ਬਿੱਟੂ ਨੇ ਆਖਿਆ ਕਿ ਬਿਨਾਂ ਟਾਈਮ ਲਏ ਨਾ ਆਇਆ ਕਰੋ ਅਤੇ ਕਿਹਾ ਮੈਂ ਕਹਿੜਾ ਇਲੈਕਸ਼ਨ ਲੜਣੀ ਹੈ ।
ਪਰ ਜਦੋਂ ਮੈਂ ਅਖ਼ਬਾਰਾਂ ਰਾਹੀਂ ਜਾਂ ਸੋਸ਼ਲ ਮੀਡੀਆ ਰਾਹੀਂ ਪੜਿਆ ਕਿ ਤਜਿੰਦਰ ਬਿੱਟੂ ਬੀ ਜੇ ਪੀ ਵਿੱਚ ਸ਼ਾਮਲ ਹੋ ਗਏ ਹਨ ਸੁਣਨ ਵਿੱਚ ਆ ਰਿਹਾ ਕਿਤੇ ਨਾ ਕਿਤਿਉਂ ਇਹਨਾਂ ਨੂੰ ਇਲੈਕਸ਼ਨ ਲੜਣ ਲਈ ਟਿਕਟ ਵੀ ਮਿਲ ਸਕਦੀ ਹੈ। ਮੈਂ ਬਿੱਟੂ ਜੀ ਨੂੰ ਪੁਛਣਾ ਚਾਹੁੰਦਾ ਤੁਸੀਂ ਤਾਂ ਵਰਕਰ ਅਤੇ ਸਪੋਟਰ ਦੀ ਇੱਜ਼ਤ ਤੇ ਦੂਰ ਘਰ ਆਇਆ ਨੂੰ ਪਾਣੀ ਨਹੀਂ ਪੁੱਛਦੇ ਕਿਵੇਂ ਇਲੈਕਸ਼ਨ ਜਿੱਤ ਜਾਵੋਗੇ ਜਾਂ ਤਾਂ ਨਿਰਸਵਾਰਥ ਹੋ ਕੇ ਸੇਵਾ ਕਰੋ ਕੋਈ ਅਹੁਦਾ ਜਾ ਟਿਕਟ ਨਾ ਲੈਣਾ ਨਹੀਂ ਤਾਂ ਘਰ ਆਇਆ ਨੂੰ ਪਾਣੀ ਵੀ ਪੁਛਣਾ ਪੈਣਾ।