ਅੰਮ੍ਰਿਤਸਰ, 12 ਅਪ੍ਰੈਲ (ਕੰਵਲਜੀਤ ਸਿੰਘ) : ਅੱਜ ਜੰਡਿਆਲਾ ਗੁਰੂ ਵਿਖੇ ਸਿਹਤ ਵਿਭਾਗ ਵੱਲੋਂ ਚੈਕਿੰਗ ਕੀਤੀ ਗਈ,ਫੂਡ ਸੇਫਟੀ ਅਫਸਰ,ਸਿਮਰਨਜੀਤ ਸਿੰਘ ਗਿੱਲ ਵੱਲੋਂ ਆਪਣੀ ਟੀਮ ਦੇ ਨਾਲ ਚੈਕਿੰਗ ਕੀਤੀ ਗਈ ਜੰਡਿਆਲਾ ਗੁਰੂ ਸਭ ਤੋਂ ਮਸ਼ਹੂਰ ਬੈਕਰੀ ਡਾਇਮੰਡ ਜੋ ਛੱਤਾ ਬਾਜ਼ਾਰ ਵਿੱਚ ਹੈ ਜੋ ਆਪਣਾ ਕੇਕ ਬਿਸਕਿਟ ਆਈਸਕ੍ਰੀਮ ਹੋਰ ਸਮਾਨ ਬਣਾਉਣ ਦਾ ਕੰਮ ਕਰਦੇ ਤੇ
ਆਪਣੀ ਬੇਸਮੈਂਟ ਥੱਲੇ ਬਣਾਉਂਦੇ ਨੇ ਇਸ ਦੇ ਨਾਲ ਨਾਲ ਬਰਗਰ ਸੈਨਵੇਜ ਵੀ ਤਿਆਰ ਕਰਦੇ ਨੇ ਜਿਨਾਂ ਦੇ ਅੱਜ ਸੈਂਪਲ ਵੀ ਭਰੇ ਗਏ ਨੇ, ਫੂਡ ਸੇਫਟੀ ਅਫਸਰ ਸਿਮਰਜੀਤ ਸਿੰਘ ਗਿੱਲ,ਵਲੋ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਡਾਇਮੰਡ ਬੈਕਕਰੀ ਜੋ ਛੱਤਾ ਬਾਜ਼ਾਰ ਵਿੱਚ ਹੈ ਇਸ ਦਾ ਬਿਸਕਿਟ ਤੇ ਕੇਕ ਦਾ ਸੈਂਪਲ ਲਿਆ ਗਿਆ ਹੈ ਰਿਪੋਰਟ ਆਉਣ ਤੇ ਜੋ ਕਾਨੂੰਨੀ ਕਾਰਵਾਈ ਬਣਦੀ ਕੀਤੀ ਜਾਵੇ ਤੇ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ