ताज़ा खबरधार्मिकपंजाब

ਖਾਲਸਾ ਦਿਵਸ ਸਥਾਪਨਾ ਤੇ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 12 ਅਪ੍ਰੈਲ

ਜੰਡਿਆਲਾ ਗੁਰੂ 6 ਅਪ੍ਰੈਲ (ਕੰਵਲਜੀਤ ਸਿੰਘ ਲਾਡੀ ) : ਗੁਰਦੁਆਰਾ ਸੰਤਸਰ ਸਾਹਿਬ ਕਲੋਨੀ ਮੱਲੀਆਣਾ ਜੰਡਿਆਲਾ ਗੁਰੂ ਵਿਖੇ ਗੁਰੂ ਮਾਨਿਓ ਗ੍ਰੰਥ ਸੇਵਾ ਸੁਸਾਇਟੀ ਜੰਡਿਆਲਾ ਗੁਰੂ ਅਤੇ ਹੋਰ ਗੁਰਦੁਆਰਾ ਸਾਹਿਬ ਜੀ ਦੀਆਂ ਪ੍ਰੰਬਧਕ ਕਮੇਟੀਆਂ ਨਾਲ ਖਾਲਸਾ ਦਿਵਸ ਅਤੇ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਉਣ ਲਈ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਦੀ ਪ੍ਰਧਾਨਗੀ ਸ਼੍ਰੀ ਸੁਖਮਨੀ ਸਾਹਿਬ ਜੀ ਸੇਵਾ ਸੁਸਾਇਟੀ ਦੇ ਪ੍ਰਧਾਨ ਭਾਈ ਰਣਧੀਰ ਸਿੰਘ ਸਿੰਘ ਪੱਪੀ ਦੀ ਰਹਿਨੁਮਾਈ ਹੇਠ ਹੋਈ ਅਤੇ ਇਹ ਨਗਰ ਕੀਰਤਨ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅਤੇ ਹੋਰ ਗੁਰਦੁਆਰਾ ਸਾਹਿਬ ਪ੍ਰੰਬਧਕ ਕਮੇਟੀ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਦਿਵਸ ਸਥਾਪਨਾ ਅਤੇ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਸਾਹਿਬ ਪਰਾਣਾ ਦਰਵਾਜ਼ਾ ਤੋਂ 12 ਅਪ੍ਰੈਲ ਦਿਨ ਸ਼ੁਕਰਵਾਰ ਦੁਪਹਿਰ ਤਿੰਨ ਵਜੇ ਆਰੰਭ ਹੋਵੇਗਾ।

ਨਗਰ ਕੀਰਤਨ ਸਜਾਇਆ ਜਾਵੇਗਾ ਇਸ ਨਗਰ ਕੀਰਤਨ ਦਾ ਰੂਟ ਗੁਰਦੁਆਰਾ ਸਿੰਘ ਸਭਾ ਪੁਰਾਣਾ ਦਰਵਾਜ਼ਾ ਤੋਂ ਹੁੰਦਾ ਹੋਇਆ ਵਾਲਮੀਕ ਚੌਕ ਤੋਂ ਲੋਕਲ ਬੱਸ ਸਟੈਂਡ ਤੋਂ ਗਲੀ ਮਾਤਾ ਰਾਣੀ ਮੰਦਿਰ ਤੋਂ ਗੁਰਦੁਆਰਾ ਸਾਹਿਬ ਜੋਤੀਸਰ ਕਲੋਨੀ ਤੋਂ ਜੀ.ਟੀ.ਰੋਡ. ਤੋਂ ਸਰਾਂ ਰੋਡ ਜੰਡਿਆਲਾ ਗੁਰੂ ਤੋਂ ਰਘੂਨਾਥ ਕਾਲਜ ਸਾਹਮਣੇ ਝੰਡ ਮਾਰਬਲ ਵਾਲੇ ਬਜ਼ਾਰ ਮੁਹੱਲਾ ਸ਼ੇਖੂਪੁਰਾ, ਉਧਮ ਸਿੰਘ ਚੌਕ ਤੋਂ ਦਰਸ਼ਨੀ ਗੇਟ ਛੋਟਾ ਬਜ਼ਾਰ, ਛੱਤਿਆਂ ਬਜ਼ਾਰ, ਚੌੜਾ ਬਾਜ਼ਾਰ, ਠਠਿਆਰਾ ਬਜ਼ਾਰ,ਬਾਗ ਵਾਲਾ ਖੂਹ , ਪਟੇਲ ਨਗਰ ਤੋਂ ਸ਼ੇਖਫੱਤਾ ਗੇਟ ਤੋਂ ਕਸ਼ਮੀਰੀਆਂ ਬਜ਼ਾਰ ਗੁਰਦੁਆਰਾ ਸਾਹਿਬ ਭਾਈ ਘਨ੍ਹਈਆ ਜੀ, ਪੁਲਿਸ ਚੌਕੀ, ਜੈਨ ਸਕੂਲ, ਲੜਕੀਆਂ ਵਾਲਾ ਸਕੂਲ, ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ,ਘਾਹ ਮੰਡੀ ਚੌਕ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਸਿੰਘ ਸਭਾ ਵਿਖੇ ਸਮਾਪਤ ਹੋਵੇਗਾ ਇਸ ਮੌਕੇ ਤੇ ਪ੍ਰਧਾਨ ਭਾਈ ਰਣਧੀਰ ਸਿੰਘ ਪੱਪੀ ਅਤੇ ਪ੍ਰਧਾਨ ਭਾਈ ਜਗਜੀਤ ਸਿੰਘ ਬਿੱਟੂ ਤੇ ਪ੍ਰਧਾਨ ਭਾਈ ਗੁਰਪ੍ਰੀਤ ਸਿੰਘ ਰਾਜੂ ਸੱਚਦੇਵਾ ਕਥਾਵਾਚਕ ਭਾਈ ਹਰਪ੍ਰੀਤ ਸਿੰਘ ਜੀ ਜੰਡਿਆਲਾ ਗੁਰੂ ਵੱਲੋਂ ਸਮੂਹ ਸੰਗਤਾਂ ਦੇ ਚਰਨਾਂ ਵਿਚ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਇਸ ਨਗਰ ਕੀਰਤਨ ਵਿੱਚ ਸਮੇਂ ਸਿਰ ਪਹੁੰਚ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਇਸ ਮੌਕੇ ਤੇ, ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਪ੍ਰਧਾਨ ਭਾਈ ਰਣਧੀਰ ਸਿੰਘ ਪੱਪੀ, ਗੁਰੂ ਮਾਨਿਓ ਗ੍ਰੰਥ ਸੇਵਾ ਸੁਸਾਇਟੀ ਦੇ ਪ੍ਰਧਾਨ ਭਾਈ ਜਗਜੀਤ ਸਿੰਘ ਬਿੱਟੂ, ਗੁਰਦੁਆਰਾ ਸੰਤਸਰ ਸਾਹਿਬ ਕੋਲਨੀ ਜੰਡਿਆਲਾ ਗੁਰੂ ਦੇ ਪ੍ਰਧਾਨ ਭਾਈ ਗੁਰਪ੍ਰੀਤ ਸਿੰਘ ਰਾਜੂ ਸੱਚਦੇਵਾ, ਗੁਰਦੁਆਰਾ ਸਾਹਿਬ ਜੀ ਦੇ ਹੈੱਡ ਗ੍ਰੰਥੀ ਭਾਈ ਹਰਭਾਲ ਸਿੰਘ ਜੀ, ਕਥਾਵਾਚਕ ਭਾਈ ਹਰਪ੍ਰੀਤ ਸਿੰਘ ਜੀ ਜੰਡਿਆਲਾ ਗੁਰੂ, ਗੁਰੂ ਮਾਨਿਓ ਗ੍ਰੰਥ ਸੇਵਾ ਸੁਸਾਇਟੀ ਦੇ ਪ੍ਰਧਾਨ ਜਗਜੀਤ ਸਿੰਘ ਬਿੱਟੂ, ਮੱਸਿਆ ਲੰਗਰ ਸੇਵਾ ਸੁਸਾਇਟੀ ਦੇ ਪ੍ਰਧਾਨ ਸਿਰਤਾਜ ਸਿੰਘ ਬਿੱਟੂ, ਡਾ ਨਿਰਮਲ ਸਿੰਘ, ਸੁਖਬੀਰ ਸਿੰਘ ਨੇਵੀ ਵਾਲੇ, ਭਾਈ ਜਸਵੰਤ ਸਿੰਘ ਆਰੇਵਾਲੇ, ਜਤਿੰਦਰ ਸਿੰਘ, ਭਾਈ ਕੁਲਵੰਤ ਸਿੰਘ, ਭਾਈ ਗੁਰਪ੍ਰੀਤ ਸਿੰਘ ਗੋਪੀ, ਭਾਈ ਪ੍ਰਮਜੀਤ ਸਿੰਘ ਮਲਹੋਤਰਾ, ਕੁਲਵਿੰਦਰ ਸਿੰਘ ਮੰਨੀ, ਭਾਈ ਮਨਿੰਦਰ ਸਿੰਘ ਭੋਲਾ ਮਲਹੋਤਰਾ, ਭਾਈ ਦਲਜੀਤ ਸਿੰਘ, ਭਾਈ ਮੰਗਲ ਸਿੰਘ, ਭਾਈ ਜਸਬੀਰ ਸਿੰਘ, ਭਾਈ ਹਰਪ੍ਰੀਤ ਸਿੰਘ ਹੈਪੀ, ਭਾਈ ਹਰਕੀਰਤ ਸਿੰਘ, ਭਾਈ ਅਰਜਨ ਸਿੰਘ ਦਿੱਲੀ ਵਾਲੇ , ਦਲਜੀਤ ਸਿੰਘ ਝੰਡ ਅਤੇ ਹੋਰ ਵੀ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਸਨ।

Related Articles

Leave a Reply

Your email address will not be published.

Back to top button