ਜੰਡਿਆਲਾ ਗੁਰੂ, 16 ਮਾਰਚ (ਕੰਵਲਜੀਤ ਸਿੰਘ) : ਬੀਤੇ ਦਿਨ ਹਲਕਾ ਜੰਡਿਆਲਾ ਦੇ ਅਧੀਨ ਆਉਂਦੇ ਪਿੰਡ ਤਾਰਾਗੜ੍ਹ ਵਿਖੇ ਹਲਕੇ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਸ੍ਰ ਹਰਭਜਨ ਸਿੰਘ ਈ ਟੀ ਓ ਵੱਲੋਂ ਤੁਫ਼ਾਨੀ ਦੌਰੇ ਦੌਰਾਨ ਬਜ਼ਾਰਾਂ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਗਮੋਹਨ ਸਿੰਘ, ਆਗੂ ਮੋਨੂੰ, ਡਾਕਟਰ ਭੁਪਿੰਦਰ ਸਿੰਘ, ਬਲਦੇਵ ਸਿੰਘ ਰੇਲਵੇ ਵਾਲੇ, ਸਾਬਕਾ ਸਰਪੰਚ ਦਿਲਬਾਗ ਸਿੰਘ, ਮਾਸਟਰ ਜੋਗਿੰਦਰ ਸਿੰਘ,ਦਲਜੀਤ ਸਿੰਘ ਗੋਲਡੀ, ਕਵਲਜੀਤ ਸਿੰਘ ਝੰਡ, ਮਨਦੀਪ ਸਿੰਘ ਝੰਡ,ਪ੍ਰਿਥੀਪਾਲ ਸਿੰਘ ਗੋਲਡੀ, ਹਰਦੀਪ ਸਿੰਘ ਸੋਨਾ ਝੰਡ, ਸਾਬਕਾ ਪੰਚਾਇਤ ਮੈਂਬਰ ਬਲਦੇਵ ਸਿੰਘ ਪੱਪੂ ਆਦਿ ਪਿੰਡ ਵਾਸੀਆਂ ਵੱਲੋਂ ਕੈਬਨਿਟ ਮੰਤਰੀ ਸ੍ਰ ਹਰਭਜਨ ਸਿੰਘ ਈ ਟੀ ਓ ਜੀ ਨੂੰ ਹਾਰ ਪਾ ਕਿ ਜੀ ਆਇਆਂ ਆਖਿਆ ਅਤੇ ਪਿੰਡ ਤਾਰਾਗੜ੍ਹ ਨੂੰ ਆ ਰਹੀਆਂ ਦਰਵੇਸ਼ ਮੁਸ਼ਕਲਾਂ ਸਬੰਧੀ ਮੰਗ ਪੱਤਰ ਦਿੱਤਾ।
ਜਿਸ ਵਿਚ ਪਿੰਡ ਤਾਰਾਗੜ੍ਹ ਦੇ ਛੱਪੜਾਂ ਦੀ ਨਿਸ਼ਾਨਦੇਹੀ ਅਤੇ ਸਾਫ ਸਫਾਈ ਕਰਾਉਣ ਸਬੰਧੀ ਪਹਿਲੀ ਮੰਗ ਅਤੇ ਪਿੰਡ ਵਿੱਚ ਰਹਿੰਦੇ ਬਜ਼ਾਰਾਂ ਨਾਲੀਆਂ ਨਾਲਿਆਂ ਨੂੰ ਪੱਕਾ ਕਰਨਾ, ਪਿੰਡ ਦੀ ਸਾਂਝੀ ਜਗ੍ਹਾ ਤੇ ਪਿੰਡ ਵਾਸੀਆਂ ਲਈ ਸੈਰ ਸਪਾਟੇ ਲਈ ਪਾਰਕ, ਪਿੰਡ ਤਾਰਾਗੜ੍ਹ ਵਿਚ ਲੰਮੇ ਸਮੇਂ ਸਾਲਾਂ ਤੋਂ ਡਾਕਖਾਨਾ ਸਰਕਾਰੀ ਜਗ੍ਹਾ ਵਿੱਚ ਨਾ ਹੋਣ ਕਾਰਨ ਡਾਕ ਵਿਭਾਗ ਨੂੰ ਅਤੇ ਪਿੰਡ ਵਾਸੀਆਂ ਨੂੰ ਆ ਰਹੀਆਂ ਮੁਸਕਲਾਂ ਦਾ ਹੱਲ ਕਰਨ ਲਈ ਪਿੰਡ ਦੀ ਸਾਂਝੀ ਜਗ੍ਹਾ ਤੇ ਡਾਕਖਾਨਾ ਬਣਾਉਣ ਸਬੰਧੀ , ਪਿੰਡ ਵਿੱਚ ਕਿਸਾਨਾਂ ਨੂੰ ਮਿਲ਼ਣ ਵਾਲੀ ਖਾਦ ਲਈ ਗੁਦਾਮ ਬਣਾਉਣ ਲਈ, ਪਿੰਡ ਤਾਰਾਗੜ੍ਹ ਦੇ ਬਜ਼ਾਰਾਂ ਵਿੱਚ ਅਤੇ ਵੈਰੋਵਾਲ ਰੋਡ ਤੋਂ ਲੈ ਕੇ ਪਿੰਡ ਤੱਕ ਸੋਲਰ ਲਾਈਟਾਂ ਲਗਾਉਣ ਸਬੰਧੀ, ਪਿੰਡ ਤਾਰਾਗੜ੍ਹ ਵਿਖੇ ਬਣੀ ਖੇਡ ਗਰਾਊਂਡ ਨੂੰ ਵੱਡਾ ਕਰਨ ਅਤੇ ਸਟੇਡੀਅਮ ਬਣਾਉਣ ਸਬੰਧੀ, ਅਤੇ ਪਿੰਡ ਤੋਂ ਗੁਰਦੁਆਰਾ ਬਾਬਾ ਫਰੀਦ ਸਾਹਿਬ ਜੀ ਤੱਕ ਜਾਂਦੀ ਸੜਕ ਅਤੇ ਰੋਹੀ ਦਾ ਪੁੱਲ ਬਣਾਉਣ ਸਬੰਧੀ ਮੰਗ ਪੱਤਰ ਦਿੱਤਾ ਗਿਆ ਅਤੇ ਇਨ੍ਹਾਂ ਮੰਗਾਂ ਨੂੰ ਪੂਰਾ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਅਤੇ ਸ੍ਰ ਹਰਭਜਨ ਸਿੰਘ ਈ ਟੀ ਓ ਨੂੰ ਪਿੰਡ ਵਾਸੀਆਂ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਪੂਰਜੋਰ ਅਪੀਲ ਕੀਤੀ ਗਈ I