ਅੰਮ੍ਰਿਤਸਰ/ਜੰਡਿਆਲਾ ਗੁਰੂ, 21 ਜਨਵਰੀ (ਕੰਵਲਜੀਤ ਸਿੰਘ) : ਧੁਦ ਦਾ ਕਹਿਰ ਲਗਾਤਰ ਜਾਰੀ ਹੈ ਅਤੇ ਆਏ ਦਿਨ ਹੀ ਕੋਈ ਨਾ ਕੋਈ ਵਹੀਕਲ ਹਾਦਸੇ ਦਾ ਸ਼ਿਕਾਰ ਹੋ ਰਿਹਾ ਹੈ। ਜਿੱਥੇ ਕਈ ਕੀਮਤੀ ਜਾਨਾ ਵੀ ਜਾ ਚੁੱਕੀਆਂ ਹਨ ,ਉਥੇ ਹੀ ਆਪਣਾ ਫਰਜ਼ ਸਮਝਦੇ ਹੋਏ ਅੰਮ੍ਰਿਤਸਰ ਜ਼ਿਲਾ ਦਿਹਾਤੀ ਦੇ ਐਸ, ਐਸ, ਪੀ ਸ ਸਤਿੰਦਰ ਸਿੰਘ ਜਿਨਾਂ ਦੀਆ ਦਿੱਤੀਆ ਗਈਆਂ ਹਦਾਇਤਾਂ ਅਨੁਸਾਰ ਅੰਜਾਈ ਜਾ ਰਹੀਆ ਕੀਮਤੀ ਜਾਨਾ ਨੂੰ ਬਚਾਉਣ ਲਈ ਸੁਲਝੇ ਹੋਏ ਪੰਜਾਬ ਪੁਲਿਸ ਦੇ ਏ, ਐਸ, ਆਈ ਇੰਦਰ ਮੋਹਨ ਸਿੰਘ ਨੂੰ ਟਰੈਫਿਕ ਐਜੂਕੇਸ਼ਨ ਸੈਲ ਦਿਹਾਤੀ ਦਾਂ ਇੰਚਾਰਜ ਲਗਾਕੇ ਜੁੰਮੇਵਾਰੀ ਸੋਪੀ ਗਈ ਸੀ । ਜਿਸਦੇ ਤਹਿਤ ਐਜੂਕੇਸ਼ਨ ਸੈਲ ਦੇ ਇੰਚਾਰਜ ਇੰਦਰ ਮੋਹਨ ਸਿੰਘ ਵਲੋ ਲਗਾਤਾਰ 15 ਜਨਵਰੀ ਤੋਂ 14 ਫਰਵਰੀ ਤੱਕ ਸੜਕ ਸੁਰੱਖਿਆ ਅਭਿਆਨ ਚਲਾਇਆ ਜਾ ਰਿਹਾ ਹੈ । ਜਿਸਦੇ ਤਹਿਤ ਇੰਚਾਰਜ ਇੰਦਰ ਮੋਹਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸਾਡੀ ਟੀਮ ਵੱਲੋਂ ਸੰਤ ਬਾਬਾ ਲਾਭ ਸਿੰਘ ਖਾਲਸਾ ਸੀਨੀਅਰ ਸੈਕੰਡਰੀ, ਗੂਰੁ ਕੇ ਬੇਰ ਸਹਿਬ ਸਕੂਲ ਮੱਤੇਵਾਲ ਵਿਚ ਜਾਗਰੂਕਤਾ ਕੈਂਪ ਲਗਾਇਆ ਗਿਆ ਹੈ ।
ਜਿਸ ਵਿਚ ਸਕੂਲ ਦੇ ਪ੍ਰਿੰਸਪਲ ਰਗਬੀਰ ਸਿੰਘ ਵਲੋਂ ਉਚੇਚੇ ਤੋਰ ਤੇ ਭਾਗ ਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਦਰ ਮੋਹਨ ਨੇ ਦੱਸਿਆ ਕਿ ਅੱਜ ਸਕੂਲ ਦੇ ਸਾਰੇ ਬੱਚਿਆਂ ਅਤੇ ਪ੍ਰਿੰਸੀਪਲ ਸਮੇਤ ਇਸ ਕਾਰਜ ਨੂੰ ਨੇਪਰੇ ਚਾੜਦਿਆਂ ਹੋਇਆਂ ਸੜਕ ਅਭਿਆਨ ਤਹਿਤ ਜਾਗਰੂਕਤਾ ਜਾਣਕਾਰੀ ਬੱਚਿਆ ਨੂੰ ਬੜੇ ਅਦਬ ਤੇ ਹਲੀਮੀ ਨਾਲ ਟਰੈਫਿਕ ਦੇ ਇਕੱਲੇ ਇਕੱਲੇ ਨਿਯਮਾਂ ਤੋ ਜਾਣੂ ਕਰਵਾਇਆ ਗਿਆ ਹੈ । ਜਿੱਥੇ ਬੱਚਿਆ ਵਲੋ ਟਰੈਫਿਕ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਪੂਰਾ ਪੂਰਾ ਸਹਿਯੋਗ ਦੇਣ ਦੇ ਨਾਲ ਨਾਲ ਭਰੋਸਾ ਵੀ ਦਿੱਤਾ ਗਿਆ ਹੈ । ਉਹਨਾ ਸੀਨੀਅਰ ਅਧਿਕਾਰੀ ਟਰੈਫਿਕ ਸੈੱਲ ਦੀਆ ਹਦਾਇਤਾਂ ਦੀ ਪਾਲਣਾ ਕਰਦਿਆਂ ਹੋਇਆਂ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਖੇਤਰਾਂ ਵਿਚ ਰੋਜਾਨਾ ਆਉਣ ਜਾਣ ਵਾਲੀਆ ਗੱਡੀਆ ਨੂੰ ਰੋਕ ਕੇ ਉਹਨਾ ਤੇ ਰਫਲੈਕੇਟਰ ਅਤੇ ਹੈੱਡ ਲਾਇਟ ਉੱਪਰ ਕਾਲੇ ਰੰਗ ਦੀ ਪੱਟੀ ਲਗਾਉਣ ਦਾ ਕੰਮ ਰੋਜਾਨਾ ਕੀਤਾ ਜਾ ਰਿਹਾਂ ਹੈ । ਉਨ੍ਹਾਂ ਕਿਹਾ ਕਿ ਡਰਾਈਵਰਾ ਨੂੰ ਓਵਰਲੋਡਿੰਗ ਅਤੇ ਨਸ਼ੇ ਤੋਂ ਮੁਕਤ ਹੋ ਕੇ ਗੱਡੀ ਚਲਾਉਣ ਲਈ ਰੋਜਾਨਾ ਪ੍ਰੇਰਿਆ ਵੀ ਜਾ ਰਿਹਾ ਹੈ।