ताज़ा खबरपंजाब

ਪੁਲਿਸ ਨੇ 3 ਕਿੱਲੋ ਹੈਰੋਇਨ, 78 ਹਜਾਰ ਰੁਪਏ ਡਰੱਗ ਮਨੀ ਸਣੇ 2 ਨਸ਼ਾ ਤਸਕਰ ਕੀਤੇ ਕਾਬੂ

ਜਲੰਧਰ, 20 ਜਨਵਰੀ (ਕਬੀਰ ਸੌਂਧੀ) : ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐੱਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ ਨਸ਼ਾ ਤਸਕਰਾਂ/ ਲੁੱਟਾ ਖੋਹਾ ਕਰਨ ਵਾਲਿਆ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿੱਲੇ ਪੀ.ਪੀ.ਐੱਸ ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ੍ਰੀ ਸੁਖਪਾਲ ਸਿੰਘ ਉਪ-ਪੁਲਿਸ ਕਪਤਾਨ ਸਬ-ਡਵੀਜਨ ਨਕੋਦਰ ਦੀ ਅਗਵਾਈ ਹੇਠ ਸਬ-ਇੰਸਪੈਕਟਰ ਯਾਦਵਿੰਦਰ ਸਿੰਘ ਮੁੱਖ ਅਫਸਰ ਥਾਣਾ ਸਦਰ ਨਕੋਦਰ ਦੀ ਪੁਲਿਸ ਵੱਲੋ 02 ਨਸ਼ਾ ਤਸਕਰਾਂ ਪਾਸੋਂ 03 ਕਿਲੋ 02 ਗ੍ਰਾਮ ਹੈਰੋਇਨ ਅਤੇ 78 ਹਜਾਰ ਰੁਪਏ ਡਰੰਗ ਮਨੀ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਗਈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸੁਖਪਾਲ ਸਿੰਘ ਉਪ-ਪੁਲਿਸ ਕਪਤਾਨ, ਸਬ- ਡਵੀਜਨ ਨਕੋਦਰ ਜੀ ਨੇ ਦੱਸਿਆ ਕਿ ਮਿਤੀ 19-01-2024 ਨੂੰ SESHO ਯਾਦਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਬੀਰ ਪਿੰਡ ਫਾਟਕ ਨੇੜੇ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਇੱਕ ਬੁਲਟ ਮੋਟਰਸਾਈਕਲ ਬਿਨਾ ਨੰਬਰੀ ਰੰਗ ਕਾਲਾ ਪਰ 02 ਮੋਨੇ ਨੌਜਵਾਨ ਜਿਹਨਾਂ ਦੇ ਨਾਮ ਜਗਦੇਵ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਅਜਾਦ ਨਗਰ ਨਕੋਦਰ ਥਾਣਾ ਸਿਟੀ ਨਕੋਦਰ ਜਿਲ੍ਹਾ ਜਲੰਧਰ ਅਤੇ ਗੁਰਜੀਤ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਮੈਣਵਾ ਥਾਣਾ ਸਦਰ ਕਪੂਰਥਲਾ ਹਨ, ਜੋ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ ਅਤੇ ਅੱਜ ਵੀ ਫਾਟਕ ਬੀਰ ਪਿੰਡ ਨਾਲ ਜਾਂਦੀ ਸੜਕ ਵਲੋਂ ਨਕੋਦਰ ਏਰੀਏ ਵਿੱਚ ਗਾਹਕਾਂ ਨੂੰ ਹੈਰੋਇਨ ਦੇਣ ਲਈ ਆਪਣੇ ਬੁਲਟ ਮੋਟਰਸਾਈਕਲ ਪਰ ਆ ਰਹੇ ਹਨ। ਜੇਕਰ ਹੁਣੇ ਫਾਟਕ ਬੀਰ ਪਿੰਡ ਨੂੰ ਜਾਂਦੀ ਸੜਕ ਪਰ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾਵੇ ਤਾਂ ਇਹਨਾਂ ਪਾਸੋਂ ਭਾਰੀ ਮਾਤਰਾ ਵਿੱਚ ਹੈਰੋਇਨ ਬ੍ਰਾਮਦ ਹੋ ਸਕਦੀ ਹੈ। ਜਿਸ ਤੇ ਮੁਖਬਰ ਖਾਸ ਵਲੋਂ ਦਿੱਤੀ ਇਤਲਾਹ ਮੁਤਾਬਿਕ ਫਾਟਕ ਬੀਰ ਪਿੰਡ ਨਾਲ ਪਿੰਡ ਮਾਹੂੰਵਾਲ ਨੂੰ ਜਾਂਦੀ ਸੜਕ ਪਰ ਨਾਕਾਬੰਦੀ ਕੀਤੀ ਗਈ ਤਾਂ ਬੁਲਟ ਮੋਟਰਸਾਈਕਲ ਪਰ ਆ ਰਹੇ 02 ਨੌਜਵਾਨਾ ਨੂੰ ਰੋਕ ਕੇ ਨਾਮ ਪਤਾ ਪੁੱਛਿਆ ਤਾ ਬੁਲਟ ਮੋਟਰਸਾਇਕਲ ਚਾਲਕ ਨੇ ਆਪਣਾ ਨਾਮ ਜਗਦੇਵ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਅਜਾਦ ਨਗਰ ਨਕੋਦਰ ਥਾਣਾ ਸਿਟੀ ਨਕੋਦਰ ਜਿਲ੍ਹਾ ਜਲੰਧਰ ਦੱਸਿਆ ਅਤੇ ਪਿੱਛੇ ਬੈਠੇ ਨੌਜਵਾਨ ਨੇ ਆਪਣਾ ਨਾਮ ਗੁਰਜੀਤ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਮੈਣਵਾ ਥਾਣਾ ਸਦਰ ਕਪੂਰਥਲਾ ਦੱਸਿਆ ਜਿੰਨਾ ਨੂੰ ਕਾਬੂ ਕਰਕੇ ਮੌਕੇ ਪਰ ਸ੍ਰੀ ਸੁਖਪਾਲ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜਨ ਨਕੋਦਰ ਜੀ ਨੂੰ ਬੁਲਾ ਕੇ ਤਲਾਸ਼ੀ ਹਸਬ ਜਾਬਤਾ ਅਨੁਸਾਰ ਲਈ ਗਈ ਜਗਦੇਵ ਸਿੰਘ ਦੀ ਪਹਿਨੀ ਹੋਈ ਜੈਕਟ ਦੀ ਅੰਦਰਲੀ ਖੱਬੇ ਪਾਸੇ ਦੀ ਜੇਬ ਵਿੱਚੋ ਕਾਲੇ ਮੋਮੀ ਲਿਫਾਫੇ ਵਿੱਚੋ 502 ਗ੍ਰਾਮ ਹੈਰੋਇਨ ਅਤੇ ਗੁਰਜੀਤ ਸਿੰਘ ਦੀ ਪਿੱਠ ਪਰ ਪਹਿਨੀ ਹੋਈ ਕਿਟ ਬੈਗ ਵਿੱਚ ਕਾਲੇ ਲਿਫਾਫੇ ਵਿੱਚੋ 02 ਕਿੱਲੇ 500 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਜਿਸ ਤੇ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਨੰ. 09 ਮਿਤੀ 19-01-2024 ਅ/ਧ 21 (C)-61-85 NDPS Act ਥਾਣਾ ਸਦਰ ਨਕੋਦਰ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ।

ਇਸ ਸਬੰਧੀ ਪ੍ਰੈਸ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਸ੍ਰੀ ਸੁਖਪਾਲ ਸਿੰਘ ਉਪ-ਪੁਲਿਸ ਕਪਤਾਨ, ਸਬ-ਡਵੀਜਨ ਨਕੋਦਰ ਜੀ ਨੇ ਦੱਸਿਆ ਕਿ ਇਹਨਾ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਇਹਨਾ ਦੇ ਬੈਕਵਰਡ ਅਤੇ ਵਾਰਵਡ ਲਿੰਕਾ ਅਤੇ ਜਾਇਦਾਦਾ ਬਾਰੇ ਜਾਣਕਾਰੀ ਹਾਸਿਲ ਕੀਤੀ ਜਾਵੇਗੀ। ਦੋਸ਼ੀਆ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

Related Articles

Leave a Reply

Your email address will not be published.

Back to top button