ਜਲੰਧਰ, 20 ਜਨਵਰੀ (ਕਬੀਰ ਸੌਂਧੀ) : ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ. ਪੁਲਿਸ ਕਪਤਾਨ, (ਇੰਨਵੈਸਟੀਗੇਸ਼ਨ), ਜਲੰਧਰ ਦਿਹਾਤੀ, ਸ੍ਰੀ ਸੁਰਿੰਦਰ ਪਾਲ ਧੋਗੜੀ ਪੀ.ਪੀ.ਐਸ ਉਪ ਪੁਲਿਸ ਕਪਤਾਨ, (ਇਨਵੈਸਟੀਗੇਸ਼ਨ) ਅਤੇ ਸ੍ਰੀ ਬਲਵੀਰ ਸਿੰਘ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਇੰਸਪੈਕਟਰ ਜਤਿੰਦਰ ਕੁਮਾਰ ਮੁੱਖ ਅਫਸਰ ਥਾਣਾ ਲਾਂਬੜਾ ਦੀ ਪੁਲਿਸ ਟੀਮ ਨੇ ਅੰਨੇ ਕਤਲ ਦੀ ਗੁਥੀ ਨੂੰ ਸੁਲਝਾਉਣ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸੁਰਿੰਦਰ ਪਾਲ ਧੋਗੜੀ ਪੀ.ਪੀ.ਐਸ ਉਪ ਪੁਲਿਸ ਕਪਤਾਨ (ਇਨਵੈਸਟੀਗੇਸ਼ਨ) ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 26.12.2023 ਨੂੰ ਕੁਲਦੀਪ ਸਿੰਘ ਸਾਬਕਾ ਸਰਪੰਚ ਪਿੰਡ ਤਰਾੜ ਨੇ ਇਤਲਾਹ ਦਿਤੀ ਕਿ ਇਕ ਨਾਮਲੂਮ ਲੜਕੀ ਦੀ ਲਾਸ਼ ਪਿੰਡ ਗਦੋਵਾਲੀ ਤੋ ਪਿੰਡ ਤਰਾੜ ਨੂੰ ਆਉਦੀ ਪੱਕੀ ਸੜਕ ਦੇ ਨਾਲ ਸੜਕ ਦੇ ਦੱਖਣ ਵੱਲ ਦੀ ਜਮੀਨ ਕਿਨਾਰੇ ਇੱਕ ਝਾੜੀਦਾਰ ਦਰਖਤ ਹੇਠ ਪਈ ਹੈ।ਜੋ ਕੋਈ ਨਾ ਮਲੂਮ ਵਿਅਕਤੀ ਇਸ ਔਰਤ ਦਾ ਚੁੰਨੀ ਨਾਲ ਗਲਾ ਘੋਟ ਕੇ ਕਤਲ ਕਰਕੇ ਇਥੇ ਸੁੱਟ ਗਿਆ ਸੀ। ਜਿਸ ਸੰਬਧੀ ਸੂਚਨਾਂ ਥਾਣਾ ਲਾਂਬੜਾ ਨੂੰ ਪ੍ਰਾਪਤ ਹੋਣ ਤੇ ਇੰਸਪੈਕਟਰ ਜਤਿੰਦਰ ਕੁਮਾਰ ਮੁੱਖ ਅਫਸਰ ਥਾਣਾ ਲਾਂਬੜਾ ਵੱਲੋ ਤੁਰਤ ਕਾਰਵਾਈ ਕਰਦੇ ਹੋਏ ਨਾਮਲੂਮ ਔਰਤ ਦੀ ਲਾਸ਼ ਨੂੰ ਬਰਾਮਦ ਕਰਕੇ ਨਾਮਲੂਮ ਵਿਅਕਤੀ ਖਿਲਾਫ ਮੁੱਕਦਮਾ ਨੰਬਰ 113 ਮਿਤੀ 26.12.2023 ਜੁਰਮ 302,201 ਭ:ਦ ਥਾਣਾ ਲਾਂਬੜਾ ਜਿਲ੍ਹਾ ਜਲੰਧਰ ਦਰਜ ਰਜਿਸਟਰ ਕੀਤਾ ਗਿਆ।
ਜੋ ਦੋਰਾਨੇ ਤਫਤੀਸ਼ ਮ੍ਰਿਤਕ ਔਰਤ ਦੀ ਪਹਿਚਾਣ ਸ਼ਮਾ ਪੁੱਤਰੀ ਸਾਬੀ ਮਸੀਹ ਵਾਸੀ ਦੋਲੋਵਾਲ ਡਾਕ ਖਾਨਾ ਦੁਰਗਾਬਾਦ ਥਾਣਾ ਕੋਟਲੀ ਸੂਰਤ ਮੱਲੀ ਜਿਲ੍ਹਾ ਗੁਰਦਾਸਪੁਰ ਵਜੋ ਹੋਈ ਸੀ। ਜੋ ਦੋਰਾਨੇ ਤਫਤੀਸ਼ ਮੁਕੱਦਮਾ ਹਜਾ ਵਿੱਚ 376 IPC ਵਾਧਾ ਜੁਰਮ ਕੀਤਾ ਗਿਆ ਅਤੇ ਪ੍ਰਿਸ ਪੁੱਤਰ ਭਜਨ ਸਿੰਘ ਵਾਸੀ ਰਾਜਪੂਤ ਨਗਰ ਮਾਡਲ ਹਾਊਸ ਨੂੰ ਨਾਮਜਦ ਕੀਤਾ ਗਿਆ ਹੈ । ਜੋ ਦੋਸ਼ੀ ਪ੍ਰਿਸ ਪੁੱਤਰ ਭਜਨ ਸਿੰਘ ਵਾਸੀ ਰਾਜਪੂਤ ਨਗਰ ਮਾਡਲ ਹਾਉਸ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ । ਦੋਸ਼ੀ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।