ताज़ा खबरपंजाब

ਧੀਆਂ ਦੇ ਹਰ ਪੱਖੀ ਵਿਕਾਸ ਲਈ ਪੰਜਾਬ ਸਰਕਾਰ ਵਚਨਬੱਧ : ਕੈਬਿਨੇਟ ਮੰਤਰੀ ਸ. ਹਰਭਜਨ ਸਿੰਘ ਈ. ਟੀ.ਓ

ਕਮਿਊਨਿਟੀ ਹੈਲਥ ਸੈਂਟਰ ਮਾਨਾਂਵਾਲਾ ਵਿਖੇ ਬਲਾਕ ਪੱਧਰੀ ਸਮਾਗਮ ਦੌਰਾਨ ਕੈਬਿਨੇਟ ਮੰਤਰੀ ਸ. ਹਰਭਜਨ ਸਿੰਘ ਈ. ਟੀ.ਓ ਨੇ ਮਨਾਈ ਧੀਆਂ ਦੀ ਲੋਹੜੀ

ਵੱਖ ਵੱਖ ਪਿੰਡਾਂ ਵਿਚੋਂ ਆਈਆਂ 25 ਨਵਜੰਮੀਆਂ ਧੀਆਂ ਨੂੰ ਲੋਹੜੀ ਦਿੱਤੀ ਗਈ ਅਤੇ ਓਹਨਾਂ ਮਾਵਾਂ ਦਾ ਵੀ ਸਨਮਾਨ ਕੀਤਾ ਗਿਆ

 

ਜੰਡਿਆਲਾ ਗੁਰੂ , 14 ਜਨਵਰੀ (ਕੰਵਲਜੀਤ ਸਿੰਘ) : ਸਿਵਲ ਸਰਜਨ ਅੰਮ੍ਰਿਤਸਰ ਡਾ. ਵਿਜੈ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਮੀਤ ਸਿੰਘ ਜੀ ਦੀ ਯੋਗ ਅਗਵਾਈ ਹੇਠ ਮਨਾਈ ਗਈ ਧੀਆਂ ਦੀ ਲੋਹੜੀ।

ਕਮਿਊਨਿਟੀ ਹੈਲਥ ਸੈਂਟਰ ਮਾਨਾਂਵਾਲਾ ਵਿਖੇ ਦਿਨ ਸ਼ਨੀਵਾਰ ਨੂੰ ਧੀਆਂ ਦੀ ਲੋਹੜੀ ਬੜੀ ਧੂਮ ਧਾਮ ਨਾਲ ਮਨਾਈ ਗਈ ਜਿਸ ਵਿੱਚ ਕੈਬਿਨੇਟ ਮੰਤਰੀ ਸ. ਹਰਭਜਨ ਸਿੰਘ ਈ. ਟੀ.ਓ ਵਿਸ਼ੇਸ਼ ਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ, ਇਸ ਮੌਕੇ ਓਹਨਾਂ ਬਲਾਕ ਮਾਨਾਂਵਾਲਾ ਦੇ ਵੱਖ ਵੱਖ ਪਿੰਡਾਂ ਵਿਚੋਂ ਆਈਆਂ ਨਵਜੰਮੀਆਂ ਧੀਆਂ ਅਤੇ ਓਹਨਾਂ ਦੀਆਂ ਮਾਵਾਂ ਨੂੰ ਲੋਹੜੀ ਦੀ ਵਧਾਈ ਦਿੱਤੀ ਅਤੇ ਸਰਕਾਰ ਵਲੋ ਬੇਬੀ ਕਿਟ ਵੰਡੀਆਂ। ਇਹ ਪ੍ਰੋਗਰਾਮ ਸਿਵਲ ਸਰਜਨ ਡਾ. ਵਿਜੈ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਨੀਲਮ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਸੁਮੀਤ ਸਿੰਘ ਜੀ ਦੀ ਯੋਗ ਅਗਵਾਈ ਹੇਠ ਧੀਆਂ ਦੀ ਲੋੜੀ ਮਨਾਈ ਗਈ।

ਇਸ ਮੌਕੇ ਕੈਬਨਟ ਮੰਤਰੀ ਸਰਦਾਰ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਪੰਜਾਬ ਸਰਕਾਰ ਧੀਆਂ ਤੇ ਹਰ ਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਉਹਨਾਂ ਲਈ ਬਹੁਤ ਸਾਰੀਆਂ ਯੋਜਨਾਵਾਂ ਤਿਆਰ ਕਰ ਰਹੀ ਹੈ ਇਸ ਮੌਕੇ ਓਹਨਾਂ ਕਿਹਾ ਕਿ ਕੋਈ ਵੀ ਮਰਦ ਪ੍ਰਧਾਨ ਸਮਾਜ ਜਿੱਥੇ ਔਰਤਾਂ ਦੀ ਕਦਰ ਨਾ ਹੋਵੇ ਉਹ ਤਰੱਕੀ ਨਹੀਂ ਕਰ ਸਕਦਾ, ਔਰਤਾਂ ਦਾ ਦਰਜਾ ਸਾਡੇ ਧਰਮ ਗ੍ਰੰਥਾਂ ਦੇ ਵਿੱਚ ਵੀ ਬਹੁਤ ਉੱਚਾ ਰੱਖਿਆ ਗਿਆ ਹੈ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਧੀਆਂ ਦੇ ਜਨਮ ਤੋਂ ਲੈ ਕੇ ਉਹਨਾਂ ਦੀ ਪਰਵਰਿਸ਼ ਉਹਨਾਂ ਦੀ ਪੜ੍ਹਾਈ ਲਿਖਾਈ ਬਿਨਾਂ ਕਿਸੇ ਭੇਦ ਭਾਵ ਤੋਂ ਕਰੀਏ।

ਉਹਨਾਂ ਕਿਹਾ ਕਿ ਕਿਸੇ ਵੀ ਤੰਦਰੁਸਤ ਸਮਾਜ ਦਾ ਸਿਰਜਣ ਤੰਦਰੁਸਤ ਅਤੇ ਸਸ਼ਕਤ ਔਰਤ ਹੀ ਕਰ ਸਕਦੀ ਹੈ। ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਧੀਆਂ ਅਤੇ ਪੁੱਤਰਾਂ ਦੇ ਫਰਕ ਨੂੰ ਸਿਰੇ ਤੋਂ ਖਤਮ ਕੀਤਾ ਜਾਵੇ, ਇਸ ਮੌਕੇ ਓਹਨਾਂ ਜਿਹੜੀਆਂ ਮਾਵਾਂ ਨੇ ਦੋ ਧੀਆਂ ਨੂੰ ਜਨਮ ਦਿੱਤਾ, ਓਹਨਾਂ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ ਗਈ ਅਤੇ ਇਹ ਭਰੋਸਾ ਦਿੱਤਾ ਕਿ ਬੇਟੀਆਂ ਦੀ ਚੰਗੇ ਪਾਲਣ ਪੋਸ਼ਣ,ਪੜ੍ਹਾਈ ਲਿਖਾਈ ਅਤੇ ਨੌਕਰੀਆਂ ਲਈ ਪੰਜਾਬ ਸਰਕਾਰ ਵਚਨਬੱਧ ਹੈ।

ਐਸ.ਐਮ.ਓ ਡਾਕਟਰ ਸੁਮੀਤ ਸਿੰਘ ਨੇ ਧੀਆਂ ਦੀ ਲੋਹੜੀ ਮੌਕੇ ਮਾਂ ਦੀ ਕੁੱਖ ਵਿੱਚ ਬੇਟਾ ਹੈ ਜਾਂ ਬੇਟੀ ਇਸਦੀ ਨਿਰੋਲ ਜਿੰਮੇਦਾਰੀ ਮਰਦ ਦੀ ਹੁੰਦੀ ਹੈ, ਇਸ ਲਈ ਧੀਆਂ ਦੇ ਜਨਮ ਲਈ ਕਿਸੇ ਮਾਂ ਨੂੰ ਕਸੂਰਵਾਰ ਕਹਿਣਾ ਹੈ ਉਸਨੂੰ ਧੀ ਦਾ ਜਨਮ ਦੇਣ ਤੋਂ ਰੋਕਣਾ ਜਾ ਮਜਬੂਰ ਕਰਨ ਕਨੂੰਨੀ ਰੂਪ ਵਿੱਚ ਅਪਰਾਧ ਹੈ, ਓਹਨਾਂ ਕਿਹਾ ਧੀਆਂ ਦੀ ਤੰਦਰੁਸਤੀ ਲਈ ਜਰੂਰੀ ਟੀਕਾਕਰਨ ਅਤੇ ਓਹਨਾਂ ਦੀ ਸਹੀ ਖੁਰਾਕ ਦਾ ਵਿਸ਼ੇਸ਼ ਧਿਆਨ ਰੱਖਣਾ ਹਰ ਮਾਂ ਬਾਪ ਦਾ ਫਰਜ਼ ਬਣਦਾ ਹੈ।

ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਸ. ਸੋਨਾਖ ਸਿੰਘ, ਮੈਡੀਕਲ ਅਫ਼ਸਰ ਡਾਕਟਰ ਕਮਲਪ੍ਰੀਤ ਕੌਰ, ਡਾਕਟਰ ਮਨਕੀਰਤ ਕੌਰ, ਡਾਕਟਰ ਅਨੁਵਿੰਦਰ ਕੌਰ ਰੰਧਾਵਾ, ਡਾਕਟਰ ਸਾਹਿਲ ਬਤਰਾ, ਬਲਾਕ ਐਜੂਕੇਟਰ ਸੌਰਵ ਸ਼ਰਮਾ, ਡਾਕਟਰ ਸੋਬੀਆ ਸ਼ਰਮਾ, ਡਾਕਟਰ ਸਰਿਤਾ ਅਰੋੜਾ, ਐਲ.ਐੱਚ.ਵੀ ਰਾਜਵਿੰਦਰ ਪਾਲ ਕੌਰ, ਐਲ.ਐੱਚ.ਵੀ ਜਗਜੀਤ ਕੌਰ, ਸੁਮਨਪ੍ਰੀਤ ਕੌਰ ਕਮਿਊਨਿਟੀ ਹੈਲਥ ਅਫ਼ਸਰ ਸਾਹਿਤ ਸਮੂਹ ਸਟਾਫ ਮੈਂਬਰ ਮੌਜੂਦ ਸਨ।

Related Articles

Leave a Reply

Your email address will not be published.

Back to top button