ਜਲੰਧਰ, 10 ਜਨਵਰੀ (ਕਬੀਰ ਸੌਂਧੀ) : ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ. ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿੱਲੋ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ੍ਰੀ ਵਿਜੇ ਕਵਰ ਪਾਲ ਪੀ.ਪੀ.ਐਸ ਉਪ-ਪੁਲਿਸ ਕਪਤਾਨ, ਸਬ ਡਵੀਣਜ਼ਨ ਆਦਮਪੁਰ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਸੀ.ਆਈ.ਏ ਸਟਾਫ ਜਲੰਧਰ-ਦਿਹਾਤੀ ਅਤੇ ਸਬ ਇੰਸਪੈਕਟਰ ਮਨਜੀਤ ਸਿੰਘ ਮੁਖ ਅਫਸਰ ਥਾਣਾ ਆਦਮਪੁਰ ਨੇ ਸਾਂਝੇ ਅਪਰੇਸ਼ਨ ਦੌਰਾਨ ਹਾਈਵੇ ਪਰ ਗੰਨ ਪੁਆਇੰਟ ਤੇ ਗੱਡੀਆਂ ਖੋਹਣ ਵਾਲੇ ਗਿਰੋਹ ਦੇ 04 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 08/09-01-2024 ਦੀ ਦਰਮਿਆਨੀ ਰਾਤ ਨੂੰ ਅੰਕੁਸ਼ ਰਾਜਾ ਪੁੱਤਰ ਦੇਸ਼ਵੰਦ ਸ਼ਰਮਾ ਵਾਸੀ ਪਿੰਡ ਲਹਾੜੂ ਥਾਣਾ ਅੰਬ ਜਿਲ੍ਹਾ ਉਨਾ ਹਿਮਾਚਲ ਪ੍ਰਦੇਸ਼ ਨੇ ਜਲੰਧਰ ਪੁਲਿਸ ਨੂੰ ਇਤਲਾਹ ਦਿੱਤੀ ਸੀ ਕਿ ਵਕਤ ਕਰੀਬ 02:30/03:00 ਵਜੇ ਦਾ ਹੋਵੇਗਾ ਉਹ ਆਪਣੀ ਕਾਰ ਨੰਬਰ P19F1594 ਮਾਰਕਾ ਗਲੈਂਡਾ ਟੋਇਟਾ ਵਿੱਚ ਸਵਾਰ ਹੋ ਕੇ ਆਪਣੇ 02 ਸਾਥੀਆਂ ਸਮੇਤ ਮੱਥਾ ਟੇਕਣ ਲਈ ਦਰਬਾਰ ਸਾਹਿਬ ਜਾ ਰਹੇ ਸੀ ਤਾਂ ਨੇੜੇ ਜਸ਼ਨ ਢਾਬਾ ਜੀ.ਟੀ ਰੋਡ ਖੁਰਦਪੁਰ ਪੁੱਜੇ ਕਰੀਬ 5/6 ਨੌਜਵਾਨਾ ਨੇ ਬਰੀਜਾ ਗੱਡੀ ਨੰਬਰ PB08CU0082. ਪਰ ਉਹਨਾ ਨੂੰ ਟੱਕਰ ਮਾਰੀ ਅਤੇ ਹੱਥਿਆਰ ਕੱਢ ਲਏ ਘਬਰਾਹਟ ਵਿਚ ਸਾਡੀ ਗੱਡੀ ਸੜਕ ਤੋਂ ਹੇਠਾ ਉੱਤਰ ਕੇ ਪਲਟ ਗਈ ਤੇ ਬਰੀਜਾ ਗੱਡੀ ਵੀ ਸੜਕ ਤੇ ਉੱਤਰ ਕੇ ਪਲਟ ਗਈ ਜੋ 5/6 ਨੌਜਵਾਨਾ ਨੇ ਜਿਹਨਾ ਪਾਸ ਪਿਸਤੋਲ ਸੀ ਨੇ ਇਹਨਾ ਪਾਸੋ ਸੋਨਾ (ਚੈਨੀ ਤੇ ਰਿੰਗ ਅਤੇ ਆਈ-ਫੋਨ ਵਗੈਰਾ ਲੁੱਟ ਲਏ ਜਿਸ ਸਬੰਧੀ ਪੁਲਿਸ ਨੇ ਮੁਕਦਮਾ ਨੰਬਰ 05 ਮਿਤੀ 09-01-2024 ਜੁਰਮ 379-ਬੀ, ਭ.ਦ 25-27-54-59 ਅਸਲਾ ਐਕਟ ਥਾਣਾ ਅਦਮਪੁਰ ਜਿਲਾ ਜਲੰਧਰ ਦਿਹਾਤੀ ਦਰਜ ਰਜਿਸਟਰ ਕਰਕੇ ਮੁੱਕਦਮਾ ਦੀ ਤਫਤੀਸ਼ ਸ਼ੁਰੂ ਕਰ ਦਿੱਤੀ। ਇਸੇ ਦੋਰਾਨ ਪੁਲਿਸ ਨੂੰ ਇਤਲਾਹ ਮਿਲੀ ਕਿ ਉਦੇਸੀਆਂ ਪੈਟਰੋਲ ਪੰਪ ਜਲੰਧਰ/ਹੁਸ਼ਿਆਰਪੁਰ ਹਈਵੇ ਪਰ ਵਕਤ ਕਰੀਬ 04:00 ਵਜੇ ਸ੍ਰੀ ਵਿਵੇਕ ਚੋਡਾ ਪੁੱਤਰ ਸ੍ਰੀ ਹੁਸਨ ਲਾਲ ਚੋਡਾ ਵਾਸੀ ਮਕਾਨ ਨੰਬਰ 299 ਵਾਰਡ ਨੰਬਰ 13 ਵਸੰਤ ਵਿਹਾਰ ਥਾਣਾ ਆਦਮਪੁਰ ਜਿਲ੍ਹਾ ਜਲੰਧਰ ਦਿਹਾਤੀ ਪਾਸੇ 5/6 ਨੌਜਵਾਨਾ ਵਲੋਂ ਕੁੱਟ ਮਾਰ ਕਰਕੇ ਸੱਟਾਂ ਮਾਰਕੇ ਗੋਲੀ ਚਲਾਕੇ ਉਸਦੀ ਗੱਡੀ ਬਰੀਜਾ ਨੰਬਰੀ PB08DX1122. ਪਿਸਟਲ ਪੁਆਇੰਟ ਤੇ ਖੋਹ ਕੇ ਜਲੰਧਰ ਵੱਲ ਨੂੰ ਭੱਜ ਗਏ ਨੇ। ਜੋ ਮਾਮਲਾ ਮੇਰੇ ਧਿਆਣ ਵਿੱਚ ਆਉਂਦਿਆ ਹੀ ਫੌਰੀ ਤੌਰ ਤੇ ਨਾਕਾਬੰਦੀ ਅਤੇ ਰੇਡਿੰਗ ਪਾਰਟੀਆਂ ਲਗਾਈਆਂ ਗਈਆਂ। ਜਿਸ ਬਾਬਤ ਮੁਕੱਦਮਾ ਨੰ. 06 ਮਿਤੀ 09-01-2023 ਜੁਰਮ 379-B II, 307, 34 IPC 25-27-54-59 ਅਸਲਾ ਐਕਟ ਥਾਣਾ ਆਦਮਪੁਰ ਜਿਲ੍ਹਾ ਜਲੰਧਰ ਦਿਹਾਤੀ ਦਰਜ ਰਜਿਸਟਰ ਕੀਤਾ ਗਿਆ। ਤੜਕਸਾਰ ਹੋਈਆਂ ਦੋਨਾ ਵਾਰਦਾਤਾਂ ਸਬੰਧੀ ਜਲੰਧਰ-ਦਿਹਾਤੀ ਪੁਲਿਸ ਨੇ ਮੋਰਚਾ ਸੰਭਾਲਦੇ ਹੋਏ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਜਲੰਧਰ-ਦਿਹਾਤੀ, ਸ੍ਰੀ ਵਿਜੇ ਕੰਵਰ ਪਾਲ ਉਪ ਪੁਲਿਸ ਕਪਤਾਨ, ਆਦਮਪੁਰ, ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਸੀ.ਆਈ.ਏ ਸਟਾਫ ਜਲੰਧਰ-ਦਿਹਾਤੀ ਦੀਆਂ ਟੀਮਾਂ ਤਫਤੀਸ਼ ਲਈ ਤਿਆਰ ਕੀਤੀਆਂ ਗਈਆਂ । ਜਿਸ ਸਬੰਧੀ ਮੇਰੇ ਵੱਲੋ ਖੁੱਦ ਮੋਨੀਟਰਿੰਗ ਕੀਤੀ ਜਾ ਰਹੀ ਸੀ। ਜੋ ਇੰਨਵੈਸਟੀਗੇਸ਼ਨ ਟੀਮ ਨੇ ਦੋਨਾ ਮੁੱਕਦਮਿਆਂ ਨੂੰ 10 ਘੰਟਿਆ ਵਿੱਚ ਟਰੇਸ ਕਰਦੇ ਹੋਏ ਹਾਈਵੇ ਲੁਟੇਰਿਆਂ ਦੇ 04 ਮੈਂਬਰਾ ਨੂੰ ਗ੍ਰਿਫਤਾਰ ਕੀਤਾ ਹੈ।
ਅੱਗੇ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਮੁੱਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਦੋਰਾਨੇ ਤਫਤੀਸ਼ ਪੁਲਿਸ ਨੂੰ ਹਿਊਮਨ ਅਤੇ ਟੈਕਨੀਕਲੀ ਇਤਲਾਹ ਮਿਲੀ ਸੀ ਕਿ ਅਜੇ ਪਾਲ ਸਿੰਘ ਉਰਫ ਅਜੇ ਉਰਫ ਰਾਜਾ ਅੰਬਰ ਸਰੀਆ ਪੁੱਤਰ ਸਵਿੰਦਰ ਸਿੰਘ ਵਾਸੀ ਪਿੰਡ ਲਹੌਰੀਮਲ ਥਾਣਾ ਘਰਿੰਡਾ ਜਿਲ੍ਹਾ ਅੰਮ੍ਰਿਤਸਰ, 2.ਰਾਹੁਲ ਗਿੱਲ ਪੁੱਤਰ ਅਸੋਕ ਕੁਮਾਰ ਵਾਸੀ ਗੜਵਾਲੀ ਗੇਟ ਥਾਣਾ ਡਵੀਜ਼ਨ ਨੰਬਰ ਸੀ ਜਿਲ੍ਹਾ ਅਮ੍ਰਿੰਤਸਰ ਕਮਿਸ਼ਨਰੇਟ, 3.ਸਤਨਾਮ ਸਿੰਘ ਉਰਫ ਸ਼ਾਮੂ ਪੁੱਤਰ ਪਰਮਜੀਤ ਸਿੰਘ ਵਾਸੀ ਗਲੀ ਨੰਬਰ 02 ਗੋਪੀ ਚੀਮਾ ਭਵਨ ਬਾਬਾ ਫਰੀਦ ਕਲੋਨੀ ਪਿੰਡ ਕਾਲੇ ਥਾਣਾ ਛੇਹਰਟਾ ਜਿਲ੍ਹਾ ਅਮ੍ਰਿਤਸਰ ਕਮਿਸ਼ਨਰੇਟ,4.ਸ਼ਿਵਾ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਠੱਠੀ ਮੁਹੱਲਾ ਜਿਲ੍ਹਾ ਅਮ੍ਰਿੰਤਸਰ ਕਮਿਸ਼ਨਰੇਟ, 5.ਹੁਲ ਉਰਫ ਚੂਹਾ ਪੁੱਤਰ ਮਲਕੀਤ ਸਿੰਘ ਵਾਸੀ ਨੇੜੇ ਮੜੀਆਂ ਮੁਹੱਲਾ ਘੰਨੂਪੁਰ ਕਾਲੇ ਥਾਣਾ ਛੇਹਰਟਾ ਜਿਲ੍ਹਾ ਅਮ੍ਰਿੰਤਸਰ ਕਮਿਸ਼ਨਰੇਟ ਅਤੇ 6. ਸਤਿੰਦਰ ਸਿੰਘ ਉਰ ਸੰਨੀ ਪੁੱਤਰ ਚਮਕੌਰ ਸਿੰਘ ਵਾਸੀ ਬਾਬਾ ਫਰੀਦ ਨਗਰ ਪਿੰਡ ਕਾਲੇ ਥਾਣਾ ਛੇਹਰਟਾ ਜਿਲ੍ਹਾ ਅਮ੍ਰਿਤਸਰ ਕਮਿਸ਼ਨਰੇਟ ਦਾ ਗੈਂਗ ਬਣਿਆ ਹੋਇਆ ਹੈ ਅਤੇ ਇਹ ਹਾਈਵੇ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਕਰ ਦੇ ਹਨ ਜੋ ਥਾਣਾ ਆਦਮਪੁਰ ਵਾਲੀ ਵਾਰਦਾਤਾਂ ਇਹਨਾ ਵਿਅਕਤੀਆਂ ਨੇ ਕੀਤੀਆਂ ਹਨ ਜਿਹਨਾ ਨੂੰ ਮੁੱਕਦਮਾ ਵਿੱਚ ਨਾਮਜਦ ਕੀਤਾ ਗਿਆਹੈ। ਜੋ ਜਾਣਕਾਰੀ ਮਿਲਣ ਤੇ ਇਹਨਾ ਪਾਸੇ ਖੋਹ ਕੀਤੀ ਗੱਡੀ ਬਰੀਜਾ ਕਾਰ ਨੰਬਰੀ PB08 CU 0082. ਕਰਤਾਰਪੁਰ/ਅੰਮ੍ਰਿਤਸਰ ਹਾਈਵੇ ਤੋ ਬ੍ਰਾਮਦ ਕੀਤੀ ਗਈ। ਚਾਰ ਦੋਸ਼ੀਆਨ ਸਤਨਾਮ ਸਿੰਘ ਉਰਫ ਸ਼ਾਮੂ, ਸਤਿੰਦਰ ਸਿੰਘ ਉਰਫ ਸੰਨੀ, ਸ਼ਿਵਾ ਅਤੇ ਰਾਹੁਲ ਉਕਤਾਨ ਨੂੰ ਅੰਮ੍ਰਿਤਸਰ ਤੋਂ ਜਿਲ੍ਹਾ ਜਲੰਧਰ-ਦਿਹਾਤੀ ਪੁਲਿਸ ਨੇ ਮਿਤੀ 09-01-2024 ਨੂੰ ਗ੍ਰਿਫਤਾਰ ਕਰ ਲਿਆਹੈ। ਗ੍ਰਿਫਤਾਰੀ ਦੌਰਾਨ ਸਤਨਾਮ ਸਿੰਘ ਉਰਫ ਸ਼ਾਮੂ ਉਕਤ ਪਾਸੋਂ ਇੱਕ ਪਿਸਤੌਲ .32 ਬੋਰ ਸਮੇਤ ਮੈਗਜ਼ੀਨ ਅਤੇ 02 ਰੌਂਦ ਜਿੰਦਾ ਬ੍ਰਾਮਦ ਕੀਤੇ ਗਏ। ਰਾਹੁਲ ਉਰਫ ਚੂਹਾ ਉਕਤ ਪਾਸੋਂ ਇੱਕ ਮੈਗਜ਼ੀਨ 32 ਬੋਰ ਅਤੇ 02 ਰੌਂਦ .32 ਬੋਰ ਜਿੰਦਾ ਬ੍ਰਾਮਦ ਕੀ ਤੇ ਗਏ। ਸ਼ਿਵਾ ਉਕਤ ਪਾਸੋਂ ਇੱਕ ਮੈਗਜ਼ੀਨ .32 ਬੋਰ ਅਤੇ 02 ਰੋਂਦ .32 ਬੋਰ ਜਿੰਦਾ ਬ੍ਰਾਮਦ ਕੀਤੇ ਗਏ ਅਤੇ ਸਤਿੰਦਰ ਸਿੰਘ ਉਰਫ ਸੰਨੀ ਉਕਤ ਪਾਸੋਂ ਇੱਕ ਮੈਗਜ਼ੀਨ .32 ਬੋਰ ਅਤੇ 01 ਰੌਂਦ .32 ਬੋਰ ਜਿੰਦਾ ਬ੍ਰਾਮਦ ਕੀਤੇ ਗਏ ਹਨ। ਉਕਤਦੇਨਾ ਮੁਕੱਦਮਿਆ ਵਿੱਚ 02 ਕਾਰਾਂ ਬਰੀਜ਼ਾ ਨੰਬਰ PB-08-DX-1122 (ਖੋਹ ਸ਼ੁਦਾ) ਅਤੇ PB-08-CU-0082 (ਚੋਰੀਸ਼ੁਦਾ) ਬ੍ਰਾਮਦ ਕੀਤੀਆਂ ਗਈਆ।
ਦੌਰਾਨੇ ਪੁੱਛਗਿੱਛ ਇਹ ਗੱਲ ਸਾਹਮਣੇ ਆਈ ਕਿ ਮਿਤੀ 09-01-2024 ਨੂੰ ਉਕਤ 06 ਦੋਸ਼ੀਆਂ ਨੇ ਜਿਸ ਬਰੀਜ਼ਾ ਕਾਰ ਨੰਬਰ PB-08-CU-0082 ਨਾਲ ਜਿਹੜੀਆਂ ਵਾਰਦਾਤਾਂ ਕੀਤੀਆਂ ਸੀ ਇਹ ਗੱਡੀ ਅੰਕੁਸ਼ ਡੋਗਰਾ ਪੁੱਤਰ ਨਰਿੰਦਰ ਕੁਮਾਰ ਡੋਗਰਾ ਵਾਸੀ ਮਕਾਨ ਨੰਬਰ 67 ਤੋਪ ਖਾਨਾ ਬਜਾਰ ਜਲੰਧਰ ਕੈਂਟ ਪਾਸੇ ਮਿਤੀ 04/05-01-2024 ਦੀ ਦਰਮਿਆਨੀ ਰਾਤ ਨੂੰ ਬੀ.ਐਸ.ਐਫ ਚੌਂਕ ਨੇੜਿਅ ਓਐਸ.ਬੀ.ਆਈ ਬੈਂਕ ਦੇ ਏ.ਟੀ.ਐਮ ਦੇ ਬਾਹਰੋ ਚੋਰੀ ਹੋਈ ਸੀ ਜਿਸ ਸਬੰਧੀ ਥਾਣਾ ਨਵੀਂ ਬਾਰਾਦਰੀ ਵਿੱਚ ਮਕੱਦਮਾਂਨੰਬਰ 02 ਮਿਤੀ 05-01-2024 ਜੁਰਮ 379 ਭ.ਦ ਥਾਣਾ ਨਵੀਂ ਬਾਰਾਦਰੀ ਜਿਲ੍ਹਾ ਜਲੰਧਰ ਕੋਮਿਸ਼ਨਰੇਟ ਦਰਜ ਰਜਿਸਟਰ ਹੈ। ਜੋ ਇਹ ਵਾਰਦਾਤ ਅਜੇ ਪਾਲ ਸਿੰਘ ਉਰਫ ਅਜੇ ਉਰਫ ਰਾਜਾ ਅੰਬਰਸਰੀਆ ਪੁੱਤਰ ਸਵਿੰਦਰ ਸਿੰਘ ਵਾਸੀ ਪਿੰਡ ਲਹੌਰੀਮਲ ਥਾਣਾ ਘਰਿੰਡਾ ਜਿਲ੍ਹਾ ਅਮ੍ਰਿਤਸਰ ਅਤੇ ਰਾਹੁਲ ਗਿੱਲ ਪੁੱਤਰ ਅਸੋਕ ਕੁਮਾਰ ਵਾਸੀ ਗੜਵਾਲੀ ਗੇਟ ਥਾਣਾ ਡਵੀਜ਼ਨ ਨੰਬਰ ਸੀ ਜਿਲ੍ਹਾ ਅਮ੍ਰਿਤਸਰ ਕਮਿਸ਼ਨਰੇਟ ਨੇ ਮਿਲਕੇ ਕੀਤੀ ਸੀ। ਦੋਸ਼ੀਆ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਦੋਰਾਨੇ ਰਿਮਾਂਡ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।