ਜੰਡਿਆਲਾ ਗੁਰੂ, 07 ਜਨਵਰੀ (ਕੰਵਲਜੀਤ ਸਿੰਘ) : ਪੁਲਿਸ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਐਸ ਐਸ ਪੀ ਸਤਿੰਦਰ ਸਿੰਘ ਦੇ ਦੇਸ਼ਾਂ ਨਰਦੇਸ਼ਾ ਹੇਠ ਡੀ ਐਸ ਪੀ ਅਟਾਰੀ ਤੇ ਮੁੱਖ ਅਫਸਰ ਥਾਣਾ ਘਰਿੰਡਾ ਜੇਰੇ ਨਿਗਰਾਨੀ ਹੇਠ ਪੁਲਿਸ ਪਾਰਟੀ ਗਸਤ ਦੇ ਸੰਬੰਧ ਵਿੱਚ ਅੱਡਾ ਅਟਾਰੀ ਤੋ ਪਿੰਡ ਹਰਦੋ ਰਤਨ ਵਲ ਨੂੰ ਜਾ ਰਹੀ ਸੀ ਕਿਜਦ ਪੁਲਿਸ ਪਾਰਟੀ ਪਿੰਡ ਹਰਦੋ ਰਤਨ ਦੀ ਫਿਰਨੀ ਤੇ ਪੁੱਜੀ ਤਾਂ ਸਾਹਮਣੇ ਤੋ ਦੋ ਮੋਟਰਸਾਈਕਲ ਆਉਂਦੇ ਦਿਖਾਈ ਦਿੱਤੇ ਜੋ ਕੀ ਇਕ ਮੋਟਰਸਾਈਕਲ ਪਰ ਦੋ ਨੋਜਵਾਨ ਅਤੇ ਦੂਸਰੇ। ਮੋਟਰਸਾਈਕਲ ਪਰ ਇੱਕ ਨੋਜਵਾਨ ਸਵਾਰ ਸੀ ਜਦਪੁਲਿਸ ਪਾਰਟੀ ਵੱਲੋ ਦੋਵਾਂ ਮੋਟਰਸਾਈਕਲ ਚਾਲਕਾਂ ਨੂੰ ਰੋਕਣ ਦਾ ਇਸ਼ਾਰਾ Sang ਗਿਆ ਤਾਂ ਪੁਲਿਸ ਪਾਰਟੀ ਨੂੰ ਦੇਖ ਕੇ ਦੋਨਾਂ ਮੋਟਰਸਾਈਕਲ ਚਾਲਕਾਂ ਨੇ ਮੋਟਰਸਾਈਕਲ ਨੂੰ ਕਾਹਲੀ ਕਾਹਲੀ ਨਾਲ ਪਿੱਛੇ ਮੋੜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਪਾਰਟੀ ਵਲੋਂ ਪਹਿਲੇ ਮੋਟਰਸਾਈਕਲ ਪਰ ਸਵਾਰ ਦੋਨੋ ਨੋਜਵਾਨਾਂ ਨੂੰ ਕਾਬੂ ਕਰ ਲਿਆ ਪਰ ਦੂਸਰਾ ਮੋਟਰਸਾਈਕਲ ਚਾਲਕ ਸੁੱਟ ਕੇ ਪਿੰਡ ਹਰਦੋ ਰਤਨ ਦੀ ਫਿਰਨੀ ਦੇ ਨਾਲ ਬਣੀ ਡਰੇਨ ਵੱਲ ਨੂੰ ਭੱਜ ਪਿਆ ਜਿਸ ਦਾ ਪਿੱਛਾ ਕੀਤਾ ਗਿਆ ਪਰ ਉਹ ਧੁੰਦ ਦਾ ਫਾਇਦਾ ਚੁੱਕਦਾ ਹੋਇਆ
ਡਰੇਨ ਵੱਲ ਨੂੰ ਭੱਜਣ ਵਿੱਚ ਕਾਮਯਾਬ ਹੋ ਗਿਆ ਕਾਬੂ ਕੀਤੇ ਗਏ ਨੋਜਵਾਨਾਂ ਨੂੰ ਨਾਮ ਪਤਾ ਪੁਛਣ ਤੇ ਉਹਨਾਂ ਨੇ ਆਪਣਾ ਨਾਮ ਕਰਤਾਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਡਿੰਬੀਪੁਰਾ ਥਾਣਾ ਵਲਟੋਹਾ ਜਿਲ੍ਹਾ ਤਰਨਤਾਰਨ ਅਤੇ ਲਖਬੀਰ ਸਿੰਘ ਉਰਫ ਲੱਖੀ ਪੁਤਰ ਤਾਰਾ ਸਿੰਘ ਵਾਸੀ ਵਾਅ ਥਾਣਾ ਸਦਰ ਜਿਲ੍ਹਾ ਤਰਨਤਾਰਨ ਦੱਸਿਆ ਜੋ ਤਲਾਸ਼ੀ ਲੈਣ ਤੇ ਉਹਨਾਂ ਕੋਲੋਂ 440,ਗ੍ਰਾਮ ਹੈਰੋਇਨ ਦੋ ਮੋਬਾਈਲ ਫੋਨ ਨੋਕਿਆ ਅਤੇ ਰੈਡਮੀ 2000,ਭਾਰਤੀ ਕਰੰਸੀ ਅਤੇ ਦੋ ਮੋਟਰਸਾਈਕਲ ਮਾਰਕਾ ਪਲਟੀਨਾ ਨੰਬਰੀ pb02ay 8789 ਅਤੇ ਹੀਰੋ ਪੈਸ਼ਨ ਪਰੋ ਨੰਬਰੀpb,32,s,604ਬ੍ਰਾਮਦ ਹੋਏ ਬ੍ਰਾਮਦ ਹੈਰੋਇਨ ਬਾਰੇ ਪੁਛਣ ਤੇ ਉਕਤ ਨੋਜਵਾਨਾਂ ਨੇ ਦੱਸਿਆ ਕਿ ਇਹ ਹੈਰੋਇਨ ਉਹਨਾਂ ਡਰੇਨ ਰਾਹੀਂ ਪਿੰਡ ਹਰਦੋ ਰਤਨ ਦੀ ਪੈਲੀਆਂ ਵਿੱਚ ਸੁਟਵਾਈ ਸੀ ਜਿਸ ਨੂੰ ਉਹ ਚੁੱਕ ਕੇ ਲਿਆਏ ਹਨ ਜਦ ਉਹਨਾਂ ਦੇ ਭੱਜਣ ਵਿਚ ਕਾਮਯਾਬ ਹੋਏ ਸਾਥੀਆਂ ਬਾਰੇ ਪੁਛਿਆ ਗਿਆ ਤਾਂ ਉਹਨਾਂ ਉਸ ਦਾ ਨਾਮ ਜੋਧਾ ਸਿੰਘ ਪੁੱਤਰ ਲਖਵਿਦੰਰ ਸਿੰਘ ਵਾਸੀ ਭਾਈ ਲੱਧੋ ਥਾਣਾ ਪੱਟੀ ਜਿਲ੍ਹਾ ਤਰਨਤਾਰਨ ਦੱਸਿਆ ਜਿਸ ਸੰਬੰਧੀ ਕਰਤਾਰ ਸਿੰਘ ਲਖਬੀਰ ਸਿੰਘ ਉਰਫ ਲੱਖੀ ਅਤੇ ਜੋਧਾ ਸਿੰਘ ਖਿਲਾਫ ਮੁਕੱਦਮਾ ਨੰਬਰ 02 ਮਿਤੀ 05,1,2024 ਜੁਰਮ 21/23/25/29/61/85 ਐਨ.ਡੀ.ਪੀ.ਐਸ ਐਕਟ ਤਹਿਤ ਥਾਣਾ ਘਰਿੰਡਾ ਦਰਜ ਰਜਿਸਟਰ ਕਰਕੇ ਉਕਤ ਗਿਰਫਤਾਰ ਦੋਸ਼ੀਆਂ ਦੇ ਫਾਰਵਰਡ ਅਤੇ ਬੈਕਵਰਡ ਲਿੰਕਾ ਨੂੰ ਚੰਗੀ ਤਰਾਂ ਖੰਘਾਲਿਆ ਜਾ ਰਿਹਾ ਹੈ ਤਾਂ ਜੋ ਇਸ ਦੇ ਹੋਰ ਲਿੰਕਾ ਦਾ ਪਤਾ ਲੱਗ ਸਕੇ ਤੇ ਨਸ਼ਾ ਤਸਕਰੀ ਦੇ ਇਸ ਨੈਟਵਰਕ ਨੂੰ ਤੋੜਿਆ ਜਾ ਸਕੇ ।