ताज़ा खबरपंजाब

ਪੁਲਿਸ ਨੇ 2 ਕਿਲੋ ਹੈਰੋਇਨ ਅਤੇ 1.75 ਲੱਖ ਡਰੱਗ ਮਨੀ ਸਣੇ 3 ਦੋਸ਼ੀ ਕਿਤੇ ਕਾਬੂ

ਜੰਡਿਆਲਾ ਗੁਰੂ, 07 ਜਨਵਰੀ (ਕੰਵਲਜੀਤ ਸਿੰਘ) : ਮਾਣਯੋਗ ਸ੍ਰੀ ਸਤਿੰਦਰ ਸਿੰਘ IPS ਸੀਨੀਅਰ ਪੁਲਿਸ ਕਪਤਾਨ ਅੰਮ੍ਰਿਤਸਰ ਦਿਹਾਤੀ ਜੀ ਵੱਲੋਂ ਸਮੁੱਚੀ ਜਿਲਾ ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਨੂੰ ਸਖਤ ਹਦਾਇਤਾ ਜਾਰੀ ਸਨ ਕਿ ਭਗੋੜੇ ਵਿਅਕਤੀਆਂ ਅਤੇ ਨਸ਼ਾ ਤਸਕਰਾਂ ਖਿਲਾਫ ਸਖਤ ਤੋਂ ਸਖਤ ਕਨੂੰਨੀ ਕਾਰਵਾਈ ਕੀਤੀ ਜਾਵੇ। ਸੀਨੀਅਰ ਅਫਸਰਾਨ ਵੱਲੋਂ ਜਾਰੀ ਉਕਤ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਅੱਜ ਮਿਤੀ 6-1-2024 ਨੂੰ ਥਾਣਾ ਤਰਸਿੱਕਾ ਜਿਲਾ ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦ ਸ੍ਰੀ ਕੁਲਦੀਪ ਸਿੰਘ PPS ਉਪ ਪੁਲਿਸ ਕਪਤਾਨ ਜੰਡਿਆਲਾ ਗੁਰੂ ਜੀ ਦੀ ਰਹਿਨੁਮਾਈ ਹੇਠ

ਅਤੇ SI/SHO ਅਵਤਾਰ ਸਿੰਘ ਥਾਣਾ ਤਰਸਿੱਕਾ ਦੀ ਅਗਵਾਈ ਵਿਚ ਥਾਣਾ ਤਰਸਿਕਾ ਦੀ ਪੁਲਿਸ ਪਾਰਟੀ ਵੱਲੋਂ ਮੁੱਕਦਮਾ ਨੰਬਰ 37 ਮਿਤੀ 18-2-2019 ਜੁਰਮ 22-61-85 NDPS ACT ਥਾਣਾ ਤਰਸਿੱਕਾ ਵਿਚ ਮਾਣਯੋਗ ਅਦਾਲਤ ਵੱਲੇ ਪੀ.ਓ ਕਰਾਰ ਦਿਤੇ ਮੁਸੰਮੀ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਸਤਪਾਲ ਸਿੰਘ ਵਾਸੀ ਮਕਾਨ ਨੰਬਰ 4669 ਵਾਰਡ ਨੰਬਰ 7 ਜੰਡਿਆਲਾ ਗੁਰੂ ਜਿਲਾ ਅੰਮ੍ਰਿਤਸਰ ਨੂੰ ਉਸਦੇ ਦੋਸਤ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਕੁਲਦੀਪ ਸਿੰਘ ਵਾਸੀ ਗਲੀ ਨੰਬਰ 4 ਵਾਰਡ ਨੰਬਰ 7 ਜੰਡਿਆਲਾ ਗੁਰੂ ਦੇ ਘਰ ਵਿਚੋ ਉਸ ਨੂੰ 2 ਕਿਲੋਗ੍ਰਾਮ ਹੈਰੋਇਨ, ਹੈਰੋਇਨ ਵੇਚ ਕੇ ਕਮਾਏ 1,75,100/- ਰੁਪਏ ਡਰੱਗ ਮਨੀ ਅਤੇ ਇਕ ਮੋਟਰਸਾਈਕਲ ਸਮੇਤ ਕਾਬੂ ਕੀਤਾ ਅਤੇ NDPS ਦੀਆਂ ਧਰਾਵਾਂ ਹੇਠ ਥਾਣਾ ਜੰਡਿਆਲਾ ਵਿਚ ਮੁੱਕਦਮਾ ਦਰਜ ਰਜਿਸਟਰ ਕਰਕੇ ਸਬੰਧਤ ਮੁੱਕਦਮਾ ਵਿਚ ਹਸਬ ਜਾਬਤਾ ਗ੍ਰਿਫਤਾਰ ਕੀਤਾ।

ਮੁੱਕਦਮਾ ਦੀ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੇਸ਼ੀ ਗੁਰਪ੍ਰੀਤ ਸਿੰਘ ਉਰਫ ਗੋਪੀ ਉਕਤ ਪਿਛਲੇ ਕੁਝ ਸਮੇ ਤੋਂ ਆਪਣੇ ਦੋਸਤਾਂ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਕੁਲਦੀਪ ਸਿੰਘ, ਅਜੈ ਪੁੱਤਰ ਕੁਲਦੀਪ ਸਿੰਘ ਵਾਸੀਆਨ ਗਲੀ ਨੰਬਰ 4 ਵਾਰਡ ਨੰਬਰ 7 ਜੰਡਿਆਲਾ ਗੁਰੂ ਜੋ ਦੋਨੋ ਸਕੇ ਭਰ ਹਨ, ਨਾਲ ਮਿਲ ਨਸ਼ਾ ਤਸਕਰੀ ਦਾ ਧੰਦਾ ਕਰਦਾ ਆ ਰਿਹਾ ਸੀ ਜਿਸ ਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਉਕਤ ਦੇ ਉਕਤ ਦੋਨੋ ਦੋਸਤਾਂ ਗੁਰਪ੍ਰੀਤ ਸਿੰਘ ਉਰਫ ਗੋਪੀ ਅਤੇ ਅਜੈ ਉਕਤ ਨੂੰ ਵੀ ਮੁੱਕਦਮਾ ਦੀ ਤਫਤੀਸ਼ ਕਾਬੂ ਕਰਕੇ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਥਾਣਾ ਜੰਡਿਆਲਾ ਗੁਰੂ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਸਮੇ SI/SHO ਅਵਤਾਰ ਸਿੰਘ ਥਾਣਾ ਤਰਸਿੱਕਾ, ASI ਬਲਜੀਤ ਸਿੰਘ, ASI ਹਰਬੰਸ ਸਿੰਘ 1047, ASI ਬਲਜੀਤ ਸਿੰਘ, ASI ਰਣਜੀਤ ਸਿੰਘ, HC ਜਤਿੰਦਰ ਸਿੰਘ, CT ਹਰਵਿੰਦਰ ਸਿੰਘ, CT ਨਵਜੋਤ ਸਿੰਘ ਮੋਕਾ ਪਰ ਮੋਜੂਦ ਸਨ।

Related Articles

Leave a Reply

Your email address will not be published.

Back to top button