ਬਾਬਾ ਬਕਾਲਾ ਸਾਹਿਬ, 02 ਜਨਵਰੀ (ਸੁਖਵਿੰਦਰ ਬਾਵਾ) : ਅੱਜ ਆਮ ਅਦਾਮੀ ਪਾਰਟੀ ਦੇ ਯੂਥ ਜੋਆਇੰਟ ਸਕੱਤਰ ਪੰਜਾਬ ਅਤੇ ਹਲਕਾ ਕੁਆਡੀਨੇਟਰ ਵਪਾਰ ਵਿੰਗ ਸੁਰਜੀਤ ਸਿੰਘ ਕੰਗ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਪਹਿਲਾ ਵੀ ਪੰਜਾਬ ਨਾਲ ਵਿਤਕਰਾ ਕਰਦੇ ਹੋਏ, ਕਈ ਅਜਿਹੇ ਫੈਸਲੇ ਕਰ ਚੁੱਕੀ ਹੈ, ਜਿਸ ਨਾਲ ਪੰਜਾਬੀਆਂ ਦੇ ਹਿਰਦੇ ਵਲੂਧਰੇ ਗਏ ਹਨ। ਕਿਸਾਨਾ ਦੇ ਖਿਲਾਫ ਖੇਤੀ ਕਾਨੂੰਨ ਬਣਾਉਣ ਤੋਂ ਲੈ ਕੇ ਪੰਜਾਬ ਦੇ ਫੰਡਾਂ ਨੂੰ ਰੋਕਣ ਤੱਕ ਬਹੁਤ ਅਜਿਹੇ ਫੈਸਲੇ ਹਨ ਜਿਨ੍ਹਾਂ ਕਾਰਨ ਪੰਜਾਬ ਦੇ ਲੋਕਾਂ ਨੂੰ ਸਪੱਸਟ ਹੋ ਚੁੱਕਾ ਹੈ ਕਿ ਭਾਜਪਾ ਦੀ ਕੇਂਦਰ ਸਰਕਾਰ ਪੰਜਾਬ ਨਾਲ ਨਫਰਤ ਕਰਦੀ ਹੈ ਅਤੇ ਪੰਜਾਬ ਨੂੰ ਨੁਕਸਾਨ ਪਹੁੰਚਾਉਣ ਲਈ ਭਾਜਪਾ ਦੀ ਕੇਂਦਰੀ ਲੀਡਰਸਿੱਪ ਕਈ ਤਰ੍ਹਾਂ ਦੀਆਂ ਸਾਜਿਸਾਂ ਕਰਦੀ ਰਹਿੰਦੀ ਹੈ।
ਪੰਜਾਬ ਸਰਕਾਰ ਵੱਲੋਂ 26 ਜਨਵਰੀ ਗਣਤੰਤਰ ਦਿਵਸ ਮੌਕੇ ਤਿੰਨ ਵੱਖ ਵੱਖ ਝਾਕੀਆਂ ਤਿਆਰ ਕੀਤੀਆਂ ਗਈਆਂ ਸਨ। ਜਿੰਨਾਂ ਵਿੱਚ ਇੱਕ ਪੰਜਾਬ ਦੇ ਅਜਾਦੀ ਸੰਗਰਾਮ ਦੀ ਝਾਕੀ ਸ਼ਹੀਦ ਭਗਤ ਸਿੰਘ ਹੁਣਾਂ ਬਾਰੇ, ਦੂਸਰੀ ਨਾਰੀ ਸ਼ਕਤੀ ਨੂੰ ਦਰਸਾਉਂਦੀ ਝਾਕੀ ਜਿਸ ਵਿੱਚ ਇੱਕ ਪਾਸੇ ਲੜਕੀਆਂ ਅਗਨੀਵੀਰ ਭਰਤੀ ਦੀ ਤਿਆਰੀ ਕਰ ਰਹੀਆਂ ਹਨ ਅਤੇ ਦੂਸਰੇ ਪਾਸੇ ਲੜਕੀਆਂ ਫੁਲਕਾਰੀ ਕੱਢ ਰਹੀਆਂ ਹਨ ਅਤੇ ਤੀਸਰੀ ਪੰਜਾਬ ਦੇ ਇਤਿਹਾਸ ਸਬੰਧੀ ਜਿਸ ਵਿੱਚ ਮਾਈ ਭਾਗੋ ਜੀ ਨੂੰ ਪਹਿਲੀ ਸਿੱਖ ਯੋਧਾ ਦੇ ਤੌਰ ਤੇ ਪੇਸ਼ ਕੀਤਾ ਗਿਆ। ਜੋ ਪੰਜਾਬ ਦੇ ਵਿਲੱਖਣ ਇਤਿਹਾਰ ਨੂੰ ਦਰਸਾਉਂਦੀਆਂ ਝਾਕੀਆਂ ਨੂੰ 26 ਜਨਵਰੀ ਗਣਤੰਤਰ ਦਿਵਤ ਦੀ ਪਰੇਡ ਵਿੱਚ ਸਾਮਿਲ ਨਾ ਕਰਨਾ ਬਹੁਤ ਹੀ ਮੰਦਭਾਗਾ ਹੈ। ਇਸ ਕਾਰਨ ਪੰਜਾਬੀਆਂ ਦੇ ਹਿਰਦੇ ਵਲੂਧਰੇ ਗਏ ਹਨ ਅਤੇ ਦਿਲਾਂ ਨੂੰ ਬਹੁਤ ਦੁੱਖ ਲੱਗਾ ਹੈ।