ਜਲੰਧਰ, 28 ਦਸੰਬਰ (ਕਬੀਰ ਸੌਂਧੀ) : ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਜਲੰਧਰ ਸ਼੍ਰੀ ਸਵਪਨ ਸ਼ਰਮਾ IPS ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ੍ਰੀ ਹਰਵਿੰਦਰ ਸਿੰਘ ਵਿਰਕ PPS.DCP/Inv, ਸ੍ਰੀ ਪਰਮਜੀਤ ਸਿੰਘ, PPS ACP-Detective ਅਤੇ ਹਰ ਸੀਨੀਅਰ ਅਫਸਰਾਨ ਬਾਲਾਂ ਵਲੋਂ ਸਮੇਂ-ਸਮੇਂ ਸਿਰ ਮਿਲ ਰਹੀਆਂ ਹਦਾਇਤਾ ਅਨੁਸਾਰ CIA STAFF ਜਲੰਧਰ ਵਲੋਂ ਨਸ਼ਿਆ ਦੀ ਰੋਕਥਾਮ ਸਬੰਧੀ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ INSP. ਸੁਰਿੰਦਰ ਕੁਮਾਰ ਇੰਚਾਰਜ CIA STAFF ਜਲੰਧਰ ਨੇ ਕਾਰਵਾਈ ਕਰਦੇ ਹੋਏ 01 ਦੋਸ਼ੀ ਨੂੰ ਕਾਬੂ ਕਰਕੇ ਉਸ ਪਾਸੋਂ 100 ਗ੍ਰਾਮ ਹੈਰੋਇੰਨ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਮਿਤੀ 25-12-2023 ਨੂੰ INSP. ਸੁਰਿੰਦਰ ਕੁਮਾਰ ਇੰਚਾਰਜ CIA STAFF ਜਲੰਧਰ ਦੀ ਪੁਲਿਸ ਪਾਰਟੀ ਬਾਏ ਚੈਕਿੰਗ ਸ਼ੱਕੀ ਵਿਅਕਤੀਆ ਗਸ਼ਤ ਦੇ ਸਬੰਧ ਵਿੱਚ ਸੂਰੀਆ ਇੰਨਕਲੇਵ ਤੇ ਪੁਲ ਹਾਈਵੇਜ ਸੂਰੀਆ ਇੰਕਲੇਵ ਨੂੰ ਜਾ ਰਹੇ ਸੀ ਕਿ ਮੌਜੂਦ ਸੀ ਕਿ ਜਦੋਂ ਪੁਲਿਸ ਪਾਰਟੀ ਗਸ਼ਤ ਕਰਦੇ ਹੋਏ ਪਠਾਨਕੋਟ ਰੇਲਵੇ ਲਾਈਨ ਨੇੜੇ ਪੁੱਜੀ ਤਾਂ ਜਿੱਥੇ 2 ਨਾਮਾਲੂਮ ਵਿਅਕਤੀ ਸ਼ੱਕੀ ਹਾਲਾਤ ਵਿੱਚ ਬੈਠੇ ਸਨ। ਜਿਨਾਂ ਨੂੰ ਸ਼ੱਕ ਦੀ ਬਿਨਾ ਤੇ ਕਾਬੂ ਕਰਕੇ ਨਾਮ ਪਤਾ ਪੁੱਛੇ । ਜੋ ਇਕ ਵਿਅਕਤੀ ਨੇ ਆਪਣਾ ਨਾਮ ਲੋਕੀ ਪੁੱਤਰ ਬਲਦੇਵ ਰਾਜ ਵਾਸੀ ਪਿੰਡ ਢਿਲਵਾਂ ਰਾਮਾਮੰਡੀ ਜਲੰਧਰ ਅਤੇ ਦੂਸਰੇ ਨੇ ਆਪਣਾ ਨਾਮ ਗੁਰਜਿੰਦਰ ਸਿੰਘ ਉਰਫ ਰੂਬੀ ਪੁੱਤਰ ਗੋਪਾਲ ਕ੍ਰਿਸ਼ਨ ਪਿੰਡ ਢਿਲਵਾਂ ਰਾਮਾਮੰਡੀ ਜਲੰਧਰ ਦੱਸੇ। ਜੋ ਸਾਹਮਣੇ ਖੜੀ ਪੁਲਿਸ ਪਾਰਟੀ ਨੂੰ ਦੇਖ ਕੇ ਮੋਕਾ ਤੋਂ ਸ਼ੱਕੀ ਲਿਫਾਫਾ ਅਤੇ ਸਮਾਨ ਸੁੱਟ ਕੇ ਖਿਸਕਣ ਲੱਗੇ। ਜਿਸ ਨੂੰ CIA STAFF ਦੀ ਟੀਮ ਨੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਤੇ ਲੱਕੀ ਉਕਤ ਦੀ ਤਲਾਸ਼ੀ ਕਰਨ ਤੇ ਉਸ ਦੇ ਕਬਜਾ ਵਿੱਚ 100 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਅਤੇ ਗੁਰਜਿੰਦਰ ਰੂਬੀ ਜੋ ਹੈਰੋਇਨ ਦਾ ਨਸ਼ਾ ਕਰ ਰਿਹਾ ਸੀ ਉਸ ਪਾਸ ਹੈਰੋਇਨ ਸਮੇਤ ਪੀਣ ਦਾ ਸਮਾਨ ਬ੍ਰਾਮਦ ਕੀਤਾ ਗਿਆ। ਜਿਸ ਤੇ ਦੋਸ਼ੀਆਨ ਵਿਰੁੱਧ ਕਾਰਵਾਈ ਕਰਦੇ ਹੋਏ ਥਾਣਾ ਰਾਮਾਮੰਡੀ ਜਲੰਧਰ ਵਿਖੇ ਮੁਕੱਦਮਾ ਨੰਬਰ 354 ਮਿਤੀ 25-12-2023 ਅਧ: 21,27-61-85 NDPS ACT ਦਰਜ ਰਜਿਸਟਰ ਕੀਤਾ ਗਿਆ ਅਤੇ ਹੇਠ ਲਿਖੇ 02 ਦੋਸ਼ੀਆਨ ਨੂੰ ਗ੍ਰਿਫਤਾਰ ਕੀਤਾ ਅਤੇ ਹੈਰੋਇਨ ਦਾ ਨਸ਼ਾ ਕਰਨ ਵਾਲੇ ਗੁਰਜਿੰਦਰ ਨੂੰ ਇਲਾਜ ਲਈ ਸਰਕਾਰੀ ਨਸ਼ਾ ਛਡਾਊ ਸੈਂਟਰ ਵਿਖੇ ਦਾਖਲ ਕਰਵਾਇਆ ਗਿਆ ਅਤੇ ਦੂਸਰੇ ਦੋਸ਼ੀ ਲੋਕੀ ਨੂੰ ਪੇਸ਼ ਅਦਾਲਤ ਕਰਕੇ ਉਸਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ।
ਗ੍ਰਿਫਤਾਰ ਦੋਸ਼ੀ ਪੁਲਿਸ ਰਿਮਾਂਡ ਅਧੀਨ ਹੈ ਅਤੇ ਇਸ ਪਾਸੋਂ ਪੁੱਛ-ਗਿੱਛ ਜਾਰੀ ਹੈ, ਅਤੇ ਇਸਦੇ ਵਾਰਵੰਡ/ਬੈਕਵਰਡ ਲਿੰਕੇਜ਼ ਚੈਕ ਕਰਕੇ ਇਸਦੇ ਸਾਥੀ ਸਮਗਲਰਾਂ ਨੂੰ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਜਾਵੇਗਾ ਤਾਂ ਜੋ ਨਸ਼ਾ ਸਮਗਲਰਾਂ ਦੀ ਚੈਨ ਬਰੇਕ ਕੀਤੀ ਜਾ ਸਕੇ।