ਸ਼੍ਰੀ ਰਾਮ ਜਨਮਭੂਮੀ ਅਯੁਧਿਆ ਤੋਂ ਆਏ ਪਵਿੱਤਰ ਅਕਸ਼ਿਤ ਕਲਸ਼ ਰਈਆ ਪੁੱਜੇ ਰਈਆ ਨਿਵਾਸੀਆਂ ਨੇ ਕੀਤਾ ਫੁੱਲਾਂ ਦੀ ਵਰਖਾ ਨਾਲ ਸਵਾਗਤ ਅਤੇ ਕੱਢੀ ਕਲਸ਼ ਯਾਤਰਾ
ਰਈਆ ਨਿਵਾਸੀਆਂ ਨੇ ਕੀਤਾ ਫੁੱਲਾਂ ਦੀ ਵਰਖਾ ਨਾਲ ਸਵਾਗਤ ਅਤੇ ਕੱਢੀ ਕਲਸ਼ ਯਾਤਰਾ
ਬਾਬਾ ਬਕਾਲਾ ਸਾਹਿਬ 28 ਦਸੰਬਰ (ਸੁਖਵਿੰਦਰ ਬਾਵਾ) : ਭਗਵਾਨ ਸ਼੍ਰੀ ਰਾਮ ਜਨਮਭੂਮੀ ਅਯੁਧਿਆ ਤੋਂ ਭਾਰਤ ਦੇ ਕੋਨੇ-ਕੋਨੇ ਵਿੱਚ ਅਕਸ਼ਿਤ ਕਲਸ਼ ਪਹੁੰਚ ਰਹੇ ਹਨ। ਅੱਜ ਰਈਆ ਵਿਖੇ ਵੀ ਤਰਨਤਾਰਨ ਤੋਂ ਜਾ ਕੇ ਲਿਆਂਦੇ ਗਏ ਕਲਸ਼ ਜਦੋਂ ਮੰਦਿਰ ਸ਼੍ਰੀ ਰਾਮਵਾੜਾ ਦੇ ਬਾਹਰ ਪੁੱਜੇ ਤਾਂ ਸ਼੍ਰੀ ਰਾਮ ਸੇਵਕਾਂ ਨੇ ਫੁੱਲਾਂ ਦੀ ਵਰਖਾ ਨਾਲ ਅਕਸ਼ਿਤ ਕਲਸ਼ਾਂ ਦਾ ਸਵਾਗਤ ਕੀਤਾ। ਜਿਕਰਯੋਗ ਹੈ ਕਿ ਰਈਆ ਖੰਡ ਦੇ ਸੰਯੋਜਕ ਡਾ.ਰਾਜਿੰਦਰ ਰਿਖੀ, ਸਹਿ ਸੰਯੋਜਕ ਅਸ਼ੋਕ ਕੁਮਾਰ ਲਾਲੀ, ਸੰਜੀਵ ਕੁਮਾਰ ਦੇ ਨਾਲ ਮੰਦਿਰ ਸ੍ਰੀ ਰਾਮਵਾੜਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਜੀਵ ਭੰਡਾਰੀ, ਅੇਡਵੋਕੇਟ ਹੇਮਦੀਪ ਸ਼ਰਮਾ, ਅਸ਼ੀਸ਼ ਸ਼ਰਮਾ, ਨਵਰੂਪ ਸਲਵਾਨ, ਭਾਜਪਾ ਮੰਡਲ ਪ੍ਰਧਾਨ ਰਾਜੇਸ਼ ਟਾਂਗਰੀ, ਜਗਦੀਸ਼ ਕੁਮਾਰ ਕਾਨੂੰਗੋ, ਸੰਦੀਪ ਕੁਮਾਰ, ਸੁਰਿੰਦਰ ਕੁਮਾਰ, ਮਨੀਸ਼ ਕੁਮਾਰ ਅਤੇ ਮਾਸਟਰ ਅੰਬਰੀਸ਼ ਨੇ ਤਰਨ ਤਾਰਨ ਤੋਂ ਜਾ ਕੇ ਇਹ ਪਵਿੱਤਰ ਅਕਸ਼ਿਤ ਕਲਸ਼ ਰਈਆ ਲਿਆਂਦੇ।ਜਦੋਂ ਇਹ ਕਲਸ਼ ਰਈਆ ਪਹੁੰਚੇ ਤਾਂ ਮੰਦਿਰ ਕਮੇਟੀ ਦੇ ਸਾਰੇ ਅਹੁਦੇਦਾਰਾਂ, ਮੈਂਬਰਾਂ ਅਤੇ ਰਈਆ ਨਿਵਾਸੀਆਂ ਵੱਲੋਂ ਫੁੱਲਾਂ ਦੀ ਵਰਖਾਂ ਕਰਕੇ ਪਵਿੱਤਰ ਕਲਸ਼ਾਂ ਦਾ ਸਵਾਗਤ ਕੀਤਾ ਗਿਆ।
ਇਸ ਤੋਂ ਬਾਅਦ ਇਹਨਾਂ ਅਕਸ਼ਿਤ ਕਲਸ਼ਾਂ ਨੂੰ ਸਿਰ ਉਪਰ ਚੁੱਕ ਕੇ ਅਤੇ ਪ੍ਰਭੂ ਸ਼੍ਰੀ ਰਾਮ ਦਾ ਗੁਣਗਾਨ ਕਰਦਿਆਂ ਸ਼੍ਰੀ ਰਾਮ ਭਗਤਾਂ ਨੇ ਪੂਰੇ ਰਈਆ ਸ਼ਹਿਰ ਦੇ ਮੇਨ ਬਾਜ਼ਾਰ ਵਿਚੋਂ ਕਲਸ਼ ਯਾਤਰਾ ਕੱਢੀ। ਇਸ ਮੌਕੇ ਸੰਗਤ ਦਾ ਉਤਸ਼ਾਹ ਦੇਖਦੇ ਹੀ ਬਣਦਾ ਸੀ।ਸਾਰੇ ਰਾਮ ਸੇਵਕ ਪ੍ਰਭੂ ਸ਼੍ਰੀ ਰਾਮ ਦੇ ਜੈਕਾਰੇ ਲਗਾ ਰਹੇ ਸਨ ਅਤੇ ਰਾਮ ਨਾਮ ਦਾ ਜਾਪ ਕਰ ਰਹੇ ਸਨ। ਕੁਝ ਦੇਰ ਲਈ ਮਾਹੌਲ ਇਨਾਂ ਰਾਮਮਈ ਹੋ ਗਿਆ ਕਿ ਇੰਝ ਜਾਪ ਰਿਹਾ ਸੀ ਜਿਵੇਂ ਸਾਰੇ ਰਾਮ ਸੇਵਕ ਅਯੁਧਿਆ ਨਗਰੀ ਹੀ ਪਹੁੰਚ ਗਏ ਹੋਣ।ਇਸ ਤੋਂ ਬਾਅਦ ਮੰਦਿਰ ਸ਼੍ਰੀ ਰਾਮਵਾੜਾ ਦੇ ਮੇਨ ਹਾਲ ਵਿਚ ਇਹ ਕਲਸ਼ ਸੰਗਤ ਦੇ ਦਰਸ਼ਨਾਂ ਲਈ ਰੱਖੇ ਗਏ।
ਜਿਥੇ ਵਿਸ਼ਵ ਹਿੰਦੂ ਪਰਿਸ਼ਦ ਦੇ ਕੇਂਦਰੀ ਮੰਤਰੀ ਹਰਿੰਦਰ ਅਗਰਵਾਲ ਜੀ ਨੇ ਇਹਨਾਂ ਅਕਸ਼ਿਤ ਕਲਸ਼ਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ 22 ਜਨਵਰੀ ਨੂੰ ਅਯੁਧਿਆ ਵਿਖੇ ਪ੍ਰਭੂ ਸ਼੍ਰੀ ਰਾਮ ਜੀ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਮੌਕੇ ਆਪਣੇ ਸ਼ਹਿਰਾਂ ਦੇ ਮੰਦਿਰਾਂ ਵਿਚ ਜਾ ਕੇ ਇਸ ਦਾ ਲਾਈਵ ਟੈਲੀਕਾਸਟ ਦੇਖਣ ਲਈ ਸੱਦਾ ਦਿੱਤਾ। ਇਸ ਮੌਕੇ ਹਿਮਾਚਲ ਤੋਂ ਰਾਜ ਸਭਾ ਮੈਂਬਰ ਸਿਕੰਦਰ ਕੁਮਾਰ, ਮਨਜੀਤ ਸਿੰਘ ਮੀਆਂਵਿੰਡ, ਦਿਪਾਂਸ਼ੂ ਘਈ,ਸੁਸ਼ੀਲ ਦੇਵਗਨ, ਪ੍ਰਦੀਪ ਸਲਵਾਨ, ਵਿਸ਼ਾਲ ਮੰਨਣ, ਮਾਸਟਰ ਰਾਕੇਸ਼ ਕੁਮਾਰ, ਪਰਮਜੀਤ ਦੇਵਗਨ,ਕੈਪਟਨ ਪਰਦੀਪ ਕੁਮਾਰ, ਚਮਨ ਲਾਲ ਰਿਖੀ, ਰਜੇਸ਼ ਕੁਮਾਰ, ਸੁਮੀਤ ਕਾਲੀਆ, ਸੁਨੀਲ ਕਾਲੜਾ, ਕਾਰਤਿਕ ਰਿਖੀ, ਯੁਵਰਾਜ, ਅਜਿੰਦਰ,ਰਮੇਸ਼ ਕੁਮਾਰ, ਰਾਮ ਲੁਭਾਇਆ, ਸ਼ੁਭਮ, ਉਦੇ, ਨੀਰਜ ਅਤੇ ਜੋਗਿੰਦਰ ਪਾਲ ਆਦਿ ਹਾਜਰ ਸਨ।