ਜਲੰਧਰ, 27 ਦਸੰਬਰ (ਕਬੀਰ ਸੌਂਧੀ) : ਮਾਨਯੋਗ ਸ਼੍ਰੀ ਸਵਪਨ ਸ਼ਰਮਾ, IPS, ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਪਰ ਕਮਿਸ਼ਨਰੇਟ ਜਲੰਧਰ ਦੇ ਏਰੀਆ ਵਿੱਚ ਨਸ਼ਾ ਵੇਚਣ ਵਾਲਿਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਇੰਸਪੈਕਟਰ ਇੰਦਰਜੀਤ ਸਿੰਘ, ਇੰਚਾਰਜ ਸਪੈਸ਼ਲ ਸੈੱਲ ਕਮਿਸ਼ਨਰੇਟ ਜਲੰਧਰ ਜੀ ਦੀ ਨਿਗਰਾਨੀ ਹੇਠ SI ਮੋਹਣ ਸਿੰਘ ਸਮੇਤ ਪੁਲਿਸ ਪਾਰਟੀ ਦੇ ਥਾਏ ਗਸ਼ਤ ਬਾ-ਤਲਾਸ਼ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਬਸਤੀ ਪੀਰ ਦਾਦ ਖੁੱਲੀ ਜਲੰਧਰ ਮੌਜੂਦ ਸੀ ਕਿ ਪਿੰਡ ਗਾਖਲਾਂ ਸਾਈਡ ਤੋਂ ਸੜਕ ਤੇ ਇੱਕ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ ਜੋ ਸਾਹਮਣੇ ਖੜੀ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਆਪਣੇ ਲੋਅਰ ਪਜਾਮਾ ਦੀ ਸਜੀ ਜੇਬ ਵਿੱਚ ਇਕ ਮੋਮੀ ਲਿਫਾਫਾ ਸੜਕ ਕਿਨਾਰੇ ਸੁੱਟ ਕੇ ਪਿੱਛੇ ਵਲ ਨੂੰ ਮੁੜ ਪਿਆ। ਜਿਸ ਨੂੰ SI ਮੋਹਣ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਸ਼ੱਕ ਦੀ ਬਿਨਾਂਹ ਪਰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਰਵਿੰਦਰ ਸਿੰਘ ਉਰਫ ਰਾਜੂ ਪੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਸਲੋਮਪੁਰ ਮਸੰਦਾ ਥਾਣਾ ਰਾਮਾ ਮੰਡੀ ਜਲੰਧਰ ਦੱਸਿਆ। ਜਿਸ ਵੱਲੋਂ ਜ਼ਮੀਨ ਪਰ ਸਿੱਟੇ ਹੋਏ ਪਾਰਦਰਸ਼ੀ ਲਿਫਾਫੇ ਨੂੰ ਚੈੱਕ ਕਰਨ ਤੇ ਉਸ ਵਿੱਚੋਂ 100 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਜਿਸ ਦੇ ਅਧਾਰ ਤੇ ਮੁਕੱਦਮਾ ਨੰਬਰ 170 ਮਿਤੀ 26.12.2023 ਅਧੀ 21-61-85 NDPS Act ਥਾਣਾ ਬਸਤੀ ਬਾਵਾ ਖੇਲ ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕੀਤਾ ਗਿਆ ਹੈ।
ਇਸੇ ਤਰਾਂ ਇੰਸਪੈਕਟਰ ਇੰਦਰਜੀਤ ਸਿੰਘ, ਇੰਚਾਰਜ ਸਪੈਸ਼ਲ ਸੈੱਲ ਕਮਿਸ਼ਨਰੇਟ ਜਲੰਧਰ ਜੀ ਦੀ ਨਿਗਰਾਨੀ ਹੇਠ SI ਮੋਹਣ ਸਿੰਘ ਸਮੇਤ ਪੁਲਿਸ ਪਾਰਟੀ ਦੇ ਥਾਂਏ ਰਸਤ ਬਾ-ਤਲਾਸ਼ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਟੀ ਪੁਆਂਇੰਟ ਰਾਜ ਨਗਰ ਜਲੰਧਰ ਮੌਜੂਦ ਸੀ ਕਿ ਇਕ ਐਕਟਿਵਾ ਨੰਬਰੀ PB08-AL-1635 ਪਰ ਸਵਾਰ ਹੋ ਕੇ ਕਪੂਰਥਲਾ ਵਾਲੀ ਸਾਈਡ ਤੋਂ ਇੱਕ ਮੋਨਾ ਨੌਜਵਾਨ ਆਉਂਦਾ ਦਿਖਾਈ ਦਿੱਤਾ, ਜੋ ਸਾਹਮਣੇ ਖੜੀ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਆਪਣੀ ਪਹਿਨ ਹੋਈ ਪੈਂਟ ਦੀ ਸੱਜੀ ਜੇਬ ਵਿੱਚੋਂ ਇੱਕ ਵਚਨਦਾਰ ਮੋਮੀ ਲਿਫਾਫਾ ਜ਼ਮੀਨ ਦੇ ਇੱਕ ਪਾਸੇ ਸੜਕ ਕਿਨਾਰੇ ਸੁੱਟ ਦਿੱਤਾ ਅਤੇ ਐਕਟਿਵਾ ਪਿੱਛੇ ਨੂੰ ਮੋੜਨ ਲੱਗਾ। ਜਿਸ ਨੂੰ SI ਮੋਹਣ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਸ਼ੱਕ ਦੀ ਬਿਨਾਂਹ ਪਰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਗੁਲਜਾਰ ਸਿੰਘ ਉਰਫ ਮਾਊ ਪੁੱਤਰ ਭਜਨ ਸਿੰਘ ਵਾਸੀ ਨਵਾਂ ਪਿੰਡ ਖੱਟੇ ਥਾਣਾ ਕੋਤਵਾਲੀ ਜਿਲਾ ਕਪੂਰਥਲਾ ਦੱਸਿਆ। ਜਿਸ ਵੱਲੋਂ ਜ਼ਮੀਨ ਪਰ ਸੁੱਟੇ ਹੋਏ ਪਾਰਦਰਸ਼ੀ ਲਿਫਾਫੇ ਨੂੰ ਚੈੱਕ ਕਰਨ ਤੇ ਉਸ ਵਿੱਚੋਂ 50 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਜਿਸ ਦੇ ਅਧਾਰ ਤੇ ਮੁਕੱਦਮਾ ਨੰਬਰ 167 ਮਿਤੀ 24.12.2023 ਅਧ 21-61-85 NDPS Act ਥਾਣਾ ਬਸਤੀ ਬਾਵਾ ਖੇਲ ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕੀਤਾ ਗਿਆ ਹੈ। ਉਕਤ ਦੋਵੇਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ। ਜਿਨ੍ਹਾਂ ਪਾਸੋਂ ਹੋਰ ਵੀ ਡੂੰਘਾਈ ਨਾਲ ਪੁਛਗਿੱਛ ਕੀਤੀ ਜਾ ਰਹੀ ਹੈ।