ਜਲੰਧਰ, 27 ਦਸੰਬਰ (ਕਬੀਰ ਸੌਂਧੀ) : ਸ੍ਰੀ ਮੁਖਵਿੰਦਰ ਸਿੰਘ ਭੁੱਲਰ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਮਨਪ੍ਰੀਤ ਸਿੰਘ ਦਿਲ, ਪੀ.ਪੀ.ਐਸ, ਪੁਲਿਸ ਕਪਤਾਨ, ਤਫਤੀਸ ਜਲੰਧਰ ਦਿਹਾਤੀ ਅਤੇ ਸ੍ਰੀ ਸਿਮਰਨਜੀਤ ਸਿੰਘ, ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ-ਡਵੀਜ਼ਨ ਫਿਲੌਰ ਜੀ ਦੀ ਅਗਵਾਈ ਹੇਠ, ਇੰਸਪੈਕਟਰ ਸੁਖਦੇਵ ਸਿੰਘ ਮੁੱਖ ਅਫਸਰ ਥਾਣਾ ਗੁਰਾਇਆ ਦੀ ਟੀਮ ਵੱਲੋਂ 300 ਗ੍ਰਾਮ ਅਫੀਮ ਅਤੇ 15 ਗ੍ਰਾਮ ਹੈਰੋਇਨ ਅਤੇ 904 ਨਸ਼ੀਲੀਆ ਗੋਲੀਆ ਸਮੇਤ ਇੱਕ ਸਕੂਟਰੀ ਅਤੇ 02 ਮੋਟਰ ਸਾਈਕਲ ਬ੍ਰਾਮਦ ਕਰਕੇ 06 ਨਸ਼ਾ ਤਸਕਰਾ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।
1. ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਿਮਰਨਜੀਤ ਸਿੰਘ, ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜਨ ਫਿਲੌਰ ਜਿਲ੍ਹਾ ਜਲੰਧਰ ਦਿਹਾਤੀ ਜੀ ਨੇ ਦਸਿਆ ਕਿ ਮਿਤੀ 26-12-2023 ਨੂੰ ਇਸਪੈਕਟਰ ਸੁਖਦੇਵ ਸਿੰਘ ਮੁੱਖ ਅਫਸਰ ਥਾਣਾ ਗੁਰਾਇਆ ਜਿਲ੍ਹਾ ਜਲੰਧਰ ਦਿਹਾਤੀ ਦੀ ਪੁਲਿਸ ਪਾਰਟੀ ਏ.ਐਸ.ਆਈ ਸੁਖਵਿੰਦਰ ਪਾਲ ਚੌਥੀ ਧਲੇਤਾ ਥਾਣਾ ਗੁਰਾਇਆ ਦੀ ਪੁਲਿਸ ਪਾਰਟੀ ਨੇ ਪੁਲ ਨਹਿਰ ਸੂਆ ਪਲਤਾ ਤੋਂ ਪਿਆਰਾ ਪੁੱਤਰ ਬੰਸਾ ਵਾਸੀ ਧਲੇਤਾ, ਥਾਣਾ ਗੁਰਾਇਆ ਜਿਲ੍ਹਾ ਜਲੰਧਰ ਨੂੰ ਕਾਬੂ ਕਰਕੇ ਉਸ ਪਾਸੋਂ 15 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ।ਜਿਸ ਤੋਂ ਮੁਕੱਦਮਾ ਨੰਬਰ 189 ਮਿਤੀ 26-12-2023 ਅ/ਧ 21(ਬੀ)-61-85 ਐਨ.ਡੀ.ਪੀ.ਐਸ ਐਕਟ ਥਾਣਾ ਗੁਰਾਇਆ ਦਰਜ ਰਜਿਸਟਰ ਕਰਕੇ ਤਫਤੀਸ ਅਮਲ ਵਿੱਚ ਲਿਆਦੀ।
2. ਇਸੇ ਤਰ੍ਹਾਂ ਐਸ.ਆਈ ਹਰਜੀਤ ਸਿੰਘ ਚੌਕੀ ਇੰਚਾਰਜ ਦੁਸਾਝ ਕਲਾ ਥਾਣਾ ਗੁਰਾਇਆ ਦੀ ਪੁਲਿਸ ਪਾਰਟੀ ਨੇ ਨਜਦੀਕ ਫੜਵਾੜ ਪੁਲੀ ਤੋਂ ਚਰਨਦੀਪ ਸਿੰਘ ਉਰਫ ਚਾਦਾ ਅਤੇ ਬਲਰਾਜ ਸਿੰਘ ਉਰਫ ਬਾਜੂ ਪੁੱਤਰ ਲੇਟ ਨਰਿੰਦਰ ਸਿੰਘ ਵਾਸੀਆਨ ਢੰਡਵਾੜ, ਥਾਣਾ ਗੁਰਾਇਆ ਜਿਲ੍ਹਾਂ ਜਲੰਧਰ ਨੂੰ ਕਾਬੂ ਕਰਕੇ ਉਨ੍ਹਾਂ ਦੇ ਮੋਟਰ ਸਾਈਕਲ ਸਪਲੈਡਰ ਇੰਨਾ ਨੰਬਰੀ ਨੂੰ ਕਾਬੂ ਕਰਕੇ ਉਹਨਾ ਪਾਸੋਂ 704 ਨਸ਼ੀਲੀਆ ਗੋਲੀਆ ਬ੍ਰਾਮਦ ਕੀਤੀਆ ਜਿਸ ਤੇ ਮੁਕੱਦਮਾ ਨੰਬਰ 190 ਮਿਤੀ 26-12-2023 ਅਧ 22(ਬੀ)-61-85 ਐਨ.ਡੀ.ਪੀ.ਐਸ ਐਕਟ ਥਾਣਾ ਗੁਰਾਇਆ ਦਰਜ ਰਜਿਸਟਰ ਕਰਕੇ ਮੁਢਲੀ ਤਫਤੀਸ਼ ਅਮਲ ਵਿਚ ਲਿਆਦੀ।
3. ਇਸੇ ਤਰ੍ਹਾਂ ਐਸ.ਆਈ ਜਗਦੀਸ਼ ਰਾਜ ਥਾਣਾ ਗੁਰਾਇਆ ਦੀ ਪੁਲਿਸ ਪਾਰਟੀ ਨੇ ਨਜਦੀਕ ਨਿੰਰਕਾਰੀ ਭਵਨ ਅੱਟਾ ਤੋਂ ਵਿਸ਼ਵ ਬੰਗਾ ਪੁੱਤਰ ਦੇਸ ਰਾਜ ਵਾਸੀ ਖਾਨਪੁਰ, ਥਾਣਾ ਮੁੱਕਦਪੁਰ ਜਿਲ੍ਹਾ ਸਹੀਦ ਭਗਤ ਸਿੰਘ ਨਗਰ ਨੂੰ ਉਸ ਦੇ ਮੋਟਰ ਸਾਈਕਲ ਦੇ ਕਾਬੂ ਕਰਕੇ ਉਹਨਾ ਪਾਸੋ 200 ਨਸ਼ੀਲੀਆ ਗੋਲੀਆ ਬ੍ਰਾਮਦ ਕੀਤੀਆ।ਜਿਸ ਤੇ ਮੁਕੱਦਮਾ ਨੰਬਰ 191 ਮਿਤੀ 26-12-2023 ਅ/ਧ 22(ਬੀ)-61-85 ਐਨ.ਡੀ.ਪੀ.ਐਸ ਐਕਟ ਥਾਣਾ ਗੁਰਾਇਆ ਦਰਜ ਰਜਿਸਟਰ ਕਰਕੇ ਮੁਢਲੀ ਤਫਤੀਸ਼ ਅਮਲ ਵਿੱਚ ਲਿਆਦੀ।
4. ਇਸੇ ਤਰ੍ਹਾਂ ਐਸ.ਆਈ ਸੋਹਣ ਲਾਲ ਥਾਣਾ ਗੁਰਾਇਆ ਦੀ ਪੁਲਿਸ ਪਾਰਟੀ ਨੇ ਨਜਦੀਕ ਨਹਿਰ ਖੁੱਲੀ ਅੱਟਾ ਤੋਂ ਲਖਵਿੰਦਰ ਕੌਰ ਉਰਫ ਨੀਤਾ ਪਤਨੀ ਰਣਧੀਰ ਸਿੰਘ ਵਾਸੀ ਭਗਤਪੁਰਾ, ਥਾਣਾ ਸਤਨਾਮਪੁਰਾ ਜਿਲ੍ਹਾਂ ਕਪੂਰਥਲਾ ਨੂੰ ਉਸ ਦੀ ਸਕੂਟਰੀ ਦੀ ਡਿੱਗੀ ਵਿੱਚ 200 ਗ੍ਰਾਮ ਅਫੀਮ ਬ੍ਰਾਮਦ ਕੀਤੀ।ਜਿਸ ਤੇ ਮੁਕੱਦਮਾ ਨੰਬਰ 192 ਮਿਤੀ 26-12-2023 ਅ/ਧ 18 ( ਬੀ ) -61-85 ਐਨ.ਡੀ.ਪੀ.ਐਸ ਐਕਟ ਥਾਣਾ ਗੁਰਾਇਆ ਦਰਜ ਰਜਿਸਟਰ ਕਰਕੇ ਮੁਢਲੀ ਤਫਤੀਸ ਅਮਲ ਵਿਚ ਲਿਆਦੀ।
5. ਇਸੇ ਤਰ੍ਹਾਂ ਮਿਤੀ 24-12-2023 ਨੂੰ ਐਸ.ਆਈ ਗੁਰਮੀਤ ਰਾਮ ਚੌਕੀ ਇੰਚਾਰਜ ਰੁੜਕਾ ਕਲਾਂ ਥਾਣਾ ਗੁਰਾਇਆ ਦੀ ਪੁਲਿਸ ਪਾਰਟੀ ਨੇ ਬੜਾ ਪਿੰਡ ਰੋਡ ਗੁਰਾਇਆ ਤੋਂ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਸੁੱਚਾ ਸਿੰਘ ਵਾਸੀ ਢੀਂਡਸਾ, ਥਾਣਾ ਗੁਰਾਇਆ ਜਿਨ੍ਹਾਂ ਜਲੰਧਰ ਨੂੰ ਉਸ ਦੇ ਮੋਟਰ ਸਾਇਕਲ ਦੇ ਕਾਬੂ ਕਰਕੇ ਉਸ ਪਾਸੋਂ 100 ਗ੍ਰਾਮ ਅਫੀਮ ਬ੍ਰਾਮਦ ਕੀਤੀ। ਜਿਸ ਤੇ ਮੁਕੱਦਮਾ ਨੰਬਰ 188 ਮਿਤੀ 24-12-2023 ਅੱਧ 18 ( ਬੀ ) -61-85 ਐਨ.ਡੀ.ਪੀ.ਐਸ ਐਕਟ ਥਾਣਾ ਗੁਰਾਇਆ ਦਰਜ ਰਜਿਸਟਰ ਕਰਕੇ ਮੁਢਲੀ ਤਫਤੀਸ਼ ਅਮਲ ਵਿਚ ਲਿਆਂਦੀ।
ਜੋ ਉਪਰੋਕਤ ਮੁਕਦਮਿਆ ਵਿਚ ਗ੍ਰਿਫਤਾਰ ਦੋਸ਼ੀਆਨ ਉਕਤਾਨ ਨੂੰ ਮਾਨਯੋਗ ਇਲਾਕਾ ਮੈਜਿਸਟਰੇਟ ਸਾਹਿਬ ਫਿਲੌਰ ਜੀ ਦੀ ਅਦਾਲਤ ਵਿਚ ਪੇਸ਼ ਕਰਕੇ ਦੋਸ਼ੀਆਨ ਉਕਤਾਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਜੋ ਦੋਸੀਆਨ ਉਕਤਾਨ ਪਾਸੋਂ ਹੋਰ ਪੁੱਛ ਗਿੱਛ ਕੀਤੀ ਜਾ ਰਹੀ ਹੈ ਕਿ ਉਹ ਇਹ ਅਫੀਮ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਅੱਗੇ ਹੋਰ ਕਿਸ-ਕਿਸ ਵਿਅਕਤੀਆਂ ਪਾਸੋਂ ਲੈ ਕੇ ਆਏ ਸਨ ਅਤੇ ਅੱਗੇ ਹੋਰ ਕਿਸ ਕਿਸ ਨੂੰ ਵੇਚਣੀਆਂ ਸਨ ਬਾਰੇ ਪਤਾ ਲਗਾਉਣਾ ਜਰੂਰੀ ਹੈ ਅਤੇ ਇਨ੍ਹਾਂ ਦੇ ਹੋਰ ਵੀ ਨਸ਼ਾ ਤਸਕਰਾਂ ਨਾਲ ਲਿੰਕ ਹੋਣ ਸੰਬੰਧੀ ਤਫਤੀਸ਼ ਕੀਤੀ ਜਾ ਰਹੀ ਹੈ। ਜੋ ਉਕਤਾਨ ਦੋਸ਼ੀਆਨ ਦੇ ਖਿਲਾਫ ਪਹਿਲਾ ਵੀ ਐਨ.ਡੀ.ਪੀ.ਐਸ ਐਕਟ ਧਾਰਾ ਦੇ ਅਧੀਨ ਮੁਕਦਮੇ ਦਰਜ ਰਜਿਸਟਰ ਹਨ।