ताज़ा खबरपंजाब

BSF ਅਤੇ ਪੰਜਾਬ ਪੁਲਿਸ ਵਲੋਂ ਪਾਕਿਸਤਾਨੀ ਤਸਕਰਾਂ ਦੀ ਕੋਸ਼ਿਸ਼ ਨਾਕਾਮ, ਸਰਚ ਮੁਹਿੰਮ ਦੌਰਾਨ 4 ਕਿਲੋ 177 ਗ੍ਰਾਮ ਹੈਰੋਇਨ ਕੀਤੀ ਬਰਾਮਦ

ਜਲਾਲਾਬਾਦ, 27 ਦਸੰਬਰ (ਬਿਊਰੋ) : ਜਲਾਲਾਬਾਦ ਵਿਚ ਸਰਹੱਦ ਪਾਰ ਡ੍ਰੋਨ ਐਕਟੀਵਿਟੀ ਹੋਣ ‘ਤੇ ਚਲਾਏ ਗਏ BSF ਅਤੇ ਪੰਜਾਬ ਪੁਲਿਸ ਨੇ ਪਾਕਿ ਤਸਕਰਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ ਸਰਚ ਮੁਹਿੰਮ ਦੌਰਾਨ 4 ਕਿਲੋ 177 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਕੀਮਤ ਕਰੋੜਾਂ ਵਿਚ ਦੱਸੀ ਜਾ ਰਹੀ ਹੈ, ਜਿਸਦੇ ਬਾਅਦ ਸਦਰ ਜਲਾਲਾਬਾਦ ਪੁਲਿਸ ਨੇ ਅਣਪਛਾਤੇ ਤਸਕਰ ਖਿਲਾਫ NDPS ਐਕਟ ਦੀ ਧਾਰਾ 21-ਸੀ, 23, 61 ਤੇ 85 ਤਹਿਤ ਮਾਮਲਾ ਦਰਜ ਕਰ ਲਿਆ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ CIA ਸਟਾਫ ਫਾਜ਼ਿਲਕਾ ਇੰਚਾਰਜ ਇੰਸਪੈਕਟਰ ਅਮਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸੀਨੀਅਰ ਅਫਸਰਾਂ ਦੇ ਹੁਕਮਾਂ ‘ਤੇ ਪਿੰਡ ਜੋਧਾ ਭੈਣੀ ਵਿਚ ਡ੍ਰੋਨ ਐਕਟੀਵਿਟੀ ਹੋਣ ਦੀ ਸੂਚਨਾ ‘ਤੇ BSF ਤੇ ਪੁਲਿਸ ਵਲੋਂ ਡੀਐੱਸਪੀ ਜਲਾਲਾਬਾਦ ਦੀ ਅਗਵਾਈ ਵਿਚ ਸਰਚ ਮੁਹਿੰਮ ਚਲਾਈ ਗਈ ਸੀ। ਇਸ ਸਰਚ ਮੁਹਿੰਮ ਵਿਚ ਡ੍ਰੋਨ ਰਾਹੀਂ ਪਾਕਿਸਤਾਨ ਤੋਂ ਸੁੱਟੇ ਗਏ ਦੋ ਥੈਲਿਆਂ ਵਿਚ 8 ਪੈਕੇਟ ਬਰਾਮਦ ਹੋਏ। ਜਿਸ ਵਿਚੋਂ ਕੁੱਲ 4 ਕਿਲੋ 177 ਗ੍ਰਾਮ ਹੈਰੋਇਨ ਸੀ, ਜਿਸ ਨੂੰ ਕਬਜ਼ੇ ਵਿਚ ਲੈਂਦੇ ਹੋਏ ਸਦਰ ਜਲਾਲਾਬਾਦ ਪੁਲਿਸ ਨੇ ਅਣਪਛਾਤੇ ਤਸਕਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਗੌਰਤਲਬ ਹੈ ਕਿ ਪਿੰਡ ਜੋਧਾ ਭੈਣੀ ਵਿਚ ਸਰਚ ਮੁਹਿੰਮ ਦੌਰਾਨ 2 ਕਿਲੋ 98 ਗ੍ਰਾਮ ਹੈਰੋਇਨ ਵੀ ਬਰਾਮਦ ਹੋਈ ਸੀ, ਜਿਸ ਵਿਚ ਅਣਪਛਾਤੇ ਤਸਕਰਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

Related Articles

Leave a Reply

Your email address will not be published.

Back to top button