ਬਾਬਾ ਬਕਾਲਾ ਸਾਹਿਬ, 20 ਦਸੰਬਰ (ਸੁਖਵਿੰਦਰ ਬਾਵਾ) : ਪਿਛਲੇ 37 ਸਾਲਾਂ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਚਰਚਿੱਤ ਸਾਹਿਤਕ ਸੰਸਥਾ ਪੰਜਾਬੀ ਸਾਹਿਤ ਸਭਾ, ਬਾਬਾ ਬਕਾਲਾ ਸਾਹਿਬ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਛੋਟੇ ਸਾਹਿਬਜਾਦਿਆਂ, ਮਾਂ ਗੁਜਰੀ ਅਤੇ ਸ਼ਹੀਦ ਬਾਬਾ ਜੀਵਨ ਸਿੰਘ ਆਦਿ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਇਕ ਧਾਰਮਿਕ ਸਮਾਗਮ ਕਰਵਾਇਆ ਗਿਆ।
ਇਸ ਮੌਕੇ ਮਰਹੂਮ ਗਾਇਕ ਹਰਜਿੰਦਰ ਸਿੰਘ ਜਿੰਦ ਘੁਮਾਣਾਂ ਵਾਲੇ ਦਾ ਲਿਖਿਆ ਅਤੇ ਗਾਇਕ ਗੁਰਮੇਜ ਸਿੰਘ ਸਹੋਤਾ ਦਾ ਗਾਇਆ ਗੀਤ ‘ਰੰਗਰੇਟੇ ਗੁਰੂ ਕੇ ਬੇਟੇ’ ਲੋਕ ਅਰਪਿਤ ਕੀਤਾ ਗਿਆ । ਵਾਈਟ ਨੋਟ ਮਿਊਜ਼ਕ ਕੰਪਨੀ ਅਤੇ ਐਚ.ਐਸ. ਬਿੱਲਾ ਦੀ ਪੇਸ਼ਕਸ਼ ਇਸ ਗੀਤ ਨੂੰ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਸ਼ੇਲਿੰਦਰਜੀਤ ਸਿੰਘ ਰਾਜਨ, ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਦੇ ਮੈਨੇਜਰ ਭਾਈ ਗੁਰਵਿੰਦਰ ਸਿੰਘ ਦੇਵੀਦਾਸਪੁਰਾ ਅਤੇ ਨਾਮਵਰ ਗਾਇਕ ਮਨਜੀਤ ਪੱਪੂ ਨੇ ਸੰਗਤਾਂ ਦੇ ਅਰਪਿਤ ਕੀਤਾ ।
ਇਸ ਮੌਕੇ ਗਾਇਕ ਮੱਖਣ ਭੈਣੀਵਾਲਾ ਸਾ: ਬੀ.ਈ.ਈ.ਓ., ਡਾ: ਕੁਲਵੰਤ ਸਿੰਘ ਬਾਠ ਵੈਟਰਨਰੀ ਅਫਸਰ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕਾਰਜਕਾਰਨੀ ਮੈਂਬਰ ਮਾ: ਮਨਜੀਤ ਸਿੰਘ ਵੱਸੀ, ਐਡੀਸ਼ਨਲ ਮੈਨੇਜਰ ਭਾਈ ਗੁਰਪ੍ਰੀਤ ਸਿੰਘ ਅਤੇ ਸਟੇਟ ਐਵਾਰਡੀ ਮਾ: ਲਖਵਿੰਦਰ ਸਿੰਘ ਮਾਨ ਹਵੇਲੀਆਣਾ ਨੇ ਕਿਹਾ ਕਿ ਗਾਇਕ ਗੁਰਮੇਜ ਸਹੋਤਾ ਨੇ ਇਸ ਪੇਸ਼ਕਸ਼ ਨਾਲ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਵੱਲੋਂ ਵੱਡਾ ਉਪਰਾਲਾ ਕੀਤਾ ਹੈ । ਸਮਾਗਮ ਦੌਰਾਨ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ (ਮਹਿਲਾ ਵਿੰਗ) ਦੇ ਪ੍ਰਧਾਨ ਸੁਖਵੰਤ ਕੌਰ ਵੱਸੀ, ਜਸਬੀਰ ਸਿੰਘ ਚੰਗਿਆੜਾ, ਸੁਖਚੈਨ ਸਿੰਘ ਲੱਡੂ, ਪਰਮਜੀਤ ਸਿੰਘ ਭੱਟੀ, ਮਾ: ਅਮਰਜੀਤ ਸਿੰਘ ਘੁੱਕ, ਸਰਬਜੀਤ ਸਿੰਘ ਪੱਡਾ, ਮਾ: ਮਨਜੀਤ ਸਿੰਘ ਕੰਬੋ, ਬਲਵਿੰਦਰ ਸਿੰਘ ਅਠੌਲ਼ਾ, ਕੁਲਤਾਰ ਸਿੰਘ ਧਰਦਿਉ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ ।