ताज़ा खबरपंजाब

ਥਾਣਾ 5 ਦੇ ਮੁਖੀ ਰਵਿੰਦਰ ਕੁਮਾਰ ਅਤੇ BJP ਲੀਡਰ ਅਸ਼ਵਨੀ ਅਟਵਾਲ ਨੇ ਗਮਸ਼ੁਦਾ ਬੱਚਾ ਕੀਤਾ ਵਾਰਸਾਂ ਦੇ ਹਵਾਲੇ

ਜਲੰਧਰ, 14 ਦਸੰਬਰ (ਕਬੀਰ ਸੌਂਧੀ) : ਮਾਣਯੋਗ ਸ੍ਰੀ ਸਵਪਨ ਸ਼ਰਮਾ (IPS) ਕਮਿਸ਼ਨਰ ਪੁਲਿਸ ਜਲੰਧਰ ਵੱਲੋ ਦਿੱਤੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ ਸ਼੍ਰੀ ਹਰਿੰਦਰ ਸਿੰਘ ਗਿੱਲ (PPS) ADCP-CITY-II ਜਲੰਧਰ, ਸ੍ਰੀ ਜਸਪ੍ਰੀਤ ਸਿੰਘ (PPS) ACP/WEST ਵੱਲੋ ਦਿੱਤੀਆ ਹਦਾਇਤਾ ਅਨੁਸਾਰ ਲਾਅ ਐਂਡ ਆਰਡਰ ਨੂੰ ਮੈਨਟੇਨ ਰੱਖਣ ਦੀ ਚਲਾਈ ਮੁਹਿੰਮ ਦੋਰਾਨ INSP/SHO ਰਵਿੰਦਰ ਕੁਮਾਰ ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 05 ਜਲੰਧਰ ਵੱਲੋ ਕਰਵਾਈ ਕਰਦੇ ਹੋਏ ਮਿਤੀ 13.12.2023 ਨੂੰ ASIਸਤਪਾਲ ਨੂੰ ਵਿਨੋਦ ਕੁਮਾਰ ਪੁੱਤਰ ਨੰਦੂ ਬੈਠਾ ਵਾਸੀ ਮਕਾਨ ਨੰ 6 ਤੇਜ ਮੋਹਨ ਨਗਰ ਜਲੰਧਰ ਨੇ ਹਾਜਰ ਥਾਣਾ ਆ ਕੇ ਇਤਲਾਹ ਦਿੱਤੀ ਕਿ ਉਸਦਾ ਲੜਕਾ (ਕਾਲਪਨਿਕ ਨਾਮ YK)

ਜਿਸ ਦੀ ਉਮਰ 15 ਸਾਲ ਹੈ ਜੋ ਨੋਵੀ ਕਲਾਸ ਵਿੱਚ ਸੈਂਟ ਸੋਲਜਰ ਸਕੂਲ ਨਿਯਾਤਮ ਨਗਰ ਜਲੰਧਰ ਵਿਖੇ ਪੜਦਾ ਹੈ ਜੋ ਕੁੱਲ ਮਿਤੀ 12.12.2023 ਨੂੰ ਸਵੇਰੇ ਵਕਤ ਕਰੀਬ 09:00 ਵਜੇ ਘਰੋ ਸਕੂਲ ਗਿਆ ਸੀ ਜੋ ਘਰ ਵਾਪਸ ਨਹੀਂ ਆਇਆ, ਅਸੀ ਹੁਣ ਤੱਕ ਆਪਣੇ ਤੋਰ ਤੇ ਆਪਣੇ ਲੜਕੇ (YK) ਦੀ ਕਾਫੀ ਭਾਲ ਕੀਤੀ ਪਰ ਸਾਨੂੰ ਸਾਡਾ ਲੜਕਾ (YK) ਨਹੀ ਮਿਲਿਆ, ਸਾਨੂੰ ਸ਼ੱਕ ਹੈ ਕਿ ਸਾਡੇ ਲੜਕੇ ਨੂੰ ਕਿਸੇ ਨੇ ਅਗਵਾਹ ਕਰ ਲਿਆ ਹੈ। ਜਿਸ ਤੇ ਉਕਤ ਬਿਆਨਾ ਨੇ ਅਧਾਰ ਪਰ ਮੁਕੱਦਮਾ ਨੰ 134 ਮਿਤੀ 13.12.2023 ਅ/ਧ 346 ਭ:ਦ ਥਾਣਾ ਡਵੀਜਨ ਨੰ 5 ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਦੀ ਜਿਸ ਤੇ ਦੌਰਾਨੇ ਤਫਤੀਸ਼ ਅੱਜ ਮਿਤੀ 14.12.2023 ਨੂੰ ਮੁੱਖ ਅਫਸਰ ਥਾਣਾ INSP ਰਵਿੰਦਰ ਕੁਮਾਰ ਸਮੇਤ ਮੁਦੱਈ ਮੁਕੱਦਮਾ ਦੇ ਕੈਂਟ ਰੇਲਵੇ ਸਟੇਸ਼ਨ ਪਰ ਮੀਸਿੰਗ ਲੜਕਾ (YK) ਦੀ ਤਲਾਸ਼ ਕੀਤੀ ਜੋ ਦੌਰਾਨੇ ਤਲਾਸ਼ ਮੀਟਿੰਗ ਲੜਕਾ (YK) ਮਿਲਿਆ ਜਿਸ ਨੂੰ ਉਸਦੇ ਵਾਰਸਾ ਦੇ ਹਵਾਲੇ ਕੀਤਾ ਗਿਆ।

Related Articles

Leave a Reply

Your email address will not be published.

Back to top button