ਬਾਬਾ ਬਕਾਲਾ ਸਾਹਿਬ, 24 ਨਵੰਬਰ (ਸੁਖਵਿੰਦਰ ਬਾਵਾ) : ਅੱਜ ਇੱਥੇ ਗੁਰਦੁਆਰਾ ਗੋਬਿੰਦਗੜ੍ਹ ਸਾਹਿਬ, ਲੱਖੂਵਾਲ ਰੋਡ, ਬਾਬਾ ਬਕਾਲਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਅਤੇ ਪੰਜਾਬੀ ਸਾਹਿਤ ਅਤੇ ਸਭਿਆਚਾਰਕ ਕੇਂਦਰ ਤਰਨ ਤਾਰਨ ਦੇ ਸਾਂਝੇ ਉਪਰਾਲੇ ਸਦਕਾ ਗੀਤਕਾਰ ਅਤੇ ਗਾਇਕ ਮੱਖਣ ਸਿੰਘ ਭੈਣੀਵਾਲਾ ਦੇ ਧਾਰਮਿਕ ਗੀਤ ‘ਬਾਬੇ ਨਾਨਕ ਦੀ ਬਾਣੀ” ਦੀ ਸ਼ੂਟਿੰਗ ਹੋਈ ।
ਜਿਸ ਵਿੱਚ ਦੋਵੇਂ ਸਭਾਵਾਂ ਦੇ ਮੈਂਬਰਾਨ ਨੇ ਸ਼ਿਰਕਤ ਕੀਤੀ । ਜੈ ਮਿਊਜ਼ਕ ਕੰਪਨੀ ਦੀ ਇਸ ਪੇਸ਼ਕਸ਼ ਵਿੱਚ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ, ਖਜ਼ਾਨਚੀ ਮਾ: ਮਨਜੀਤ ਸਿੰਘ ਵੱਸੀ, ਮੀਤ ਪ੍ਰਧਾਨ ਡਾ: ਕੁਲਵੰਤ ਸਿੰਘ ਬਾਠ, ਅਮਰਜੀਤ ਸਿੰਘ ਘੱੁਕ, ਸਕੱਤਰ ਜਸਪਾਲ ਸਿੰਘ ਧੂਲਕਾ, ਬਲਵਿੰਦਰ ਸਿੰਘ ਅਠੌਲਾ, ਜਸਮੇਲ ਸਿੰਘ ਜੋਧੇ, ਅਮਨਪ੍ਰੀਤ ਸਿੰਘ, ਮਹਿਲਾ ਵਿੰਗ ਦੀ ਪ੍ਰਧਾਨ ਸੁਖਵੰਤ ਕੌਰ ਵੱਸੀ, ਸਿਮਰਨਜੀਤ ਕੌਰ ਭੱਟੀ ਅਤੇ ਤਰਨ ਤਾਰਨ ਸਭਾ ਤੋਂ ਪ੍ਰਧਾਨ ਜਸਵਿੰਦਰ ਸਿੰਘ ਢਿੱਲੋਂ, ਸਕੱਤਰ ਹਰਭਜਨ ਸਿੰਘ ਭੱਗਰੱਥ, ਕੈਮਰਾਮੈਨ ਅਵਤਾਰ ਭਿੰਂਡਰ ਤੋਂ ਇਲਾਵਾ ਹੋਰ ਸਖਸ਼ੀਅਤਾਂ ਹਾਜ਼ਰ ਸਨ । ਇਸ ਦੌਰਾਨ ਗੁਰਦੁਆਰਾ ਗੋਬਿੰਦਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਬਲਰਾਜ ਸਿੰਘ ਨੇ ਟੀਮ ਦਾ ਸਵਾਗਤ ਕੀਤਾ । ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਉਪਰ ਅਧਾਰਤ ਇਹ ਗੀਤ ਸੰਗਤਾਂ ਨੂੰ ਜ਼ਰੂਰ ਪਸੰਦ ਆਵੇਗਾ ਅਤੇ ਬਾਬਾ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 27 ਨਵੰਬਰ ਨੂੰ ਇਹ ਗੀਤ ਦੂਰਦਰਸ਼ਨ ਕੇਂਦਰ ਦਾ ਸ਼ਿੰਗਾਰ ਬਣੇਗਾ ।
ਬਾਬਾ ਬਕਾਲਾ ਸਾਹਿਬ ਵਿਖੇ ਗੀਤਕਾਰ ਅਤੇ ਗਾਇਕ ਮੱਖਣ ਸਿੰਘ ਭੈਣੀਵਾਲਾ ਦੇ ਧਾਰਮਿਕ ਗੀਤ ‘ਬਾਬੇ ਨਾਨਕ ਦੀ ਬਾਣੀ” ਦੀ ਸ਼ੂਟਿੰਗ ਮੌਕੇ ਸ਼ੇਲਿੰਦਰਜੀਤ ਸਿੰਘ ਰਾਜਨ, ਜਸਵਿੰਦਰ ਸਿੰਘ ਢਿੱਲੋਂ, ਮਾ: ਮਨਜੀਤ ਸਿੰਘ ਵੱਸੀ ਅਤੇ ਹੋਰ ਹਾਜ਼ਰ ਸਾਹਿਤਕਾਰ।