ताज़ा खबरपंजाब

1 ਨਵੰਬਰ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਲਗਾਇਆ ਜਾਵੇਗਾ ਰੋਜ਼ਗਾਰ ਕੈਂਪ

ਅੰਮ੍ਰਿਤਸਰ/ਜੰਡਿਆਲਾ ਗੁਰੂ, 31 ਅਕਤੂਬਰ (ਕੰਵਲਜੀਤ ਸਿੰਘ) : ਪੰਜਾਬ ਸਰਕਾਰ ਦੇ ਘਰ—ਘਰ ਰੋਜ਼ਗਾਰ ਅਤੇ ਕਾਰੋਬਾਰ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ ਦੇਣ ਅਤੇ ਸਵੈ—ਰੋਜ਼ਗਾਰ ਦੇ ਕਾਬਲ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ—ਕਮ—ਚੇਅਰਮੈਨ—ਡੀ.ਬੀ.ਈ.ਈ ਸ਼੍ਰੀ ਘਨਸ਼ਾਮ ਥੋਰੀ ਨੇ ਕੀਤਾ ਅਤੇ ਵਧੀਕ ਡਿਪਟੀ ਕਮਿਸ਼ਨਰ( ਜ )—ਕਮ—ਮੁੱਖ ਕਾਰਜਕਾਰੀ ਅਧਿਕਾਰੀ—ਡੀ.ਬੀ.ਈ.ਈ ਸ਼੍ਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਹਫਤੇ ਵਿੱਚ ਦੋ ਦਿਨ (ਬੁੱਧਵਾਰ ਅਤੇ ਸ਼ੁੱਕਰਵਾਰ ) ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਅੰਮ੍ਰਿਤਸਰ ਵਿੱਚ ਪਲੇਸਮੈਂਟ ਕੈਂਪ ਲਗਾਏ ਜਾਂਦੇ ਹਨ। 

ਸ੍ਰੀਮਤੀ ਨੀਲਮ ਮਹੇ ਡਿਪਟੀ ਡਾਇਰੈਕਟਰ, ਰੋਜ਼ਗਾਰ ਅਤੇ ਕਾਰੋਬਾਰ ਬਿਊਰੋ,ਅੰਮ੍ਰਿਤਸਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 01 ਨਵੰਬਰ 2023 ਦਿਨ ਬੁੱਧਵਾਰ ਨੂੰ ਰੋਜ਼ਗਾਰ ਕੈਂਪ ਵਿੱਚ ਸ਼ੇਅਰ ਇੰਡੀਆ ਫਿਨਕੈਪ ਪ੍ਰਾਈਵੇਟ ਲਿਮਟਿਡ,ਐਸ.ਬੀ.ਆਈ ਕਰੈਡਿਟ ਕਾਰਡ,ਮਹਿੰਦਰਾ ਵਰਲਡ ਵਾਈਲਡ ਜੋਨ,ਰੈਕਸਾ ਸਕਿਉਰਟੀ ਵਰਗੀਆਂ ਨਾਮੀ ਕੰਪਨੀਆ ਵੱਲੋਂ ਭਾਗ ਲਿਆ ਜਾਣਾ ਹੈ। ਇਹਨਾਂ ਸਾਰੀਆ ਕੰਪਨੀਆਂ ਵੱਲੋ ਵੱਖ—ਵੱਖ ਅਸਾਮੀਆ 10,000—/ ਤੋ 22 , 000—/ਪ੍ਰਤੀ ਮਹੀਨਾ ਤਨਖਾਹ ਦਿਤੀ ਜਾਵੇਗੀ। ਇਸ ਰੋਜ਼ਗਾਰ ਕੈਂਪ ਵਿੱਚ ਕੰਪਨੀਆਂ ਵੱਲੋਂ ਸੇਂਟਰ ਮੈਨੇਜਰ,ਬ੍ਰਾਚ ਰਿਲੇਸ਼ਨਸ਼ਿਪ ,ਸੇਲਜ਼ ਆਫਿਸਰ, ਕੰਪਿਉਟਰ ਅਪਰੇਟਰ,ਅਕਾੳਂਟੈਂਟ, ਸਕਿੳਰਟੀ ਗਾਰਡ ਆਦਿ ਅਸਾਮੀਆਂ ਲਈ ਚੋਣ ਕੀਤੀ ਜਾਵੇਗੀ। ਰੋਜ਼ਗਾਰ ਕੈਂਪ ਦਾ ਸਮਾਂ 10:00 ਵਜੇ ਤੋਂ ਸ਼ੁਰੂ ਹੋਵੇਗਾ। ਡਿਪਟੀ ਸੀ.ਈ.ੳ ਸ਼੍ਰੀ ਤੀਰਥਪਾਲ ਸਿੰਘ ਨੇ ਦੱਸਿਆ ਕਿ ਸਵੈ—ਰੋਜਗਾਰ ਸਬੰਧੀ ਜਾਣਕਾਰੀ ਲਈ ਕਿਸੇ ਕੰਮ ਵਾਲੇ ਦਿਨ ਇਸ ਦਫਤਰ ਵਿੱਚ ਵਿਜਿਟ ਕੀਤਾ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਹੋਰ ਵਧੇਰੇ ਜਾਣਕਾਰੀ ਲਈ ਦਫਤਰ ਦੇ ਟੈਲੀਗ੍ਰਮ ਪੇਜ ਨਾਲ ਜੁੜੋ ਜਾਂ ਦਫਤਰ ਦੇ ਮੋਬਾਇਲ ਨੰਬਰ 9915789068 ਤੇ ਨਾਲ ਸਪੰਰਕ ਕੀਤਾ ਜਾ ਸਕਦਾ ਹੈ।

Related Articles

Leave a Reply

Your email address will not be published.

Back to top button