ਜਗਰਾਓਂ (ਬਿਊਰੋ) : ਜਿੱਥੇ ਅੱਜ ਮਹਿਲਾ ਦਿਵਸ ਪੂਰੀ ਦੁਨੀਆ ਵਿਚ ਮਨਾਇਆ ਜਾਂਦਾ ਹੈ ਉੱਥੇ ਅੱਜ ਪਿੰਡ ਟੂਸਾ ਜ਼ਿਲ੍ਹਾ ਲੁਧਿਆਣਾ ਦੀ ਸਤਵਿੰਦਰ ਕੌਰ ਸੱਤੀ ਨੇ ਧਰਨਾ ਦੇ ਕੇ ਮਹਿਲਾ ਦਿਵਸ ਮਨਾਇਆ ਅਤੇ ਕਿਹਾ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਜਗਰਾਉਂ ਵਿਖੇ ਔਰਤਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਸ ਦੀਆਂ ਖ਼ੁਦ ਦੀਆਂ ਬਹੁਤ ਦਰਖਾਸਤਾਂ ਠੰਡੇ ਬਸਤੇ ਵਿਚ ਬੰਦ ਹਨ। ਸਾਰੇ ਸਬੂਤ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ। ਉਸ ਨੂੰ ਸੋਸ਼ਲ ਮੀਡੀਆ ਤੇ ਝੂਠੀਆਂ ਕਹਾਣੀਆਂ ਬਣਾ ਕੇ ਉਸਦੀਛਵੀ ਖ਼ਰਾਬ ਕਰਨ ਲਈ ਆਪਣੇ ਵਟਸਐਪ ਨੰਬਰਾਂ ਤੋਂ ਗਰੁੱਪਾਂ ਵਿਚ ਵਾਇਰਲ ਕੀਤੀਆਂ ਗਈਆਂ। ਸੱਤੀ ਨੇ ਸ਼ਕਾਇਤਾਂ ਨਾਮ ਲਿਖ ਕੇ ਦਿੱਤੀਆਂ।
ਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਹ ਥਾਣਿਆਂ ਦੇ ਸੈਂਕੜੇ ਚੱਕਰ ਕੱਢ ਚੁੱਕੀ ਹੈ। ਅੱਜ ਹਾਰ ਕੇ ਮਹਿਲਾ ਦਿਵਸ ਤੇ ਕਾਲੇ ਕੱਪੜੇ ਪਾ ਕੇ ਅਤੇ ਹੱਥ ਵਿੱਚ ਤਖ਼ਤੀ (ਗਲ਼ੀ ਗਲ਼ੀ ਵਿਚ ਸੋ਼ਰ ਹੈ ਜਗਰਾਉਂ ਪੁਲਿਸ ਕੰਮਚੋਰ ਹੈ) ਫੜ ਕੇ ਉਸਨੇ ਮਹਿਲਾ ਦਿਵਸ ਮਨਾਇਆ।ਹੱਦ ਹੋ ਗਈ ਹੈ ਅਗਰ ਸੱਤੀ ਵਰਗੀ ਸਮਾਜ ਸੇਵਿਕਾ ਦੀ ਸੁਣਵਾਈ ਨਹੀਂ ਹੋ ਰਹੀ ਤਾਂ ਆਮ ਜਨਤਾ ਦਾ ਕੀ ਹਾਲ ਹੋਵੇਗਾ।
ਉਸ ਨੇ ਕਿਹਾ ਕਿ ਮੈਨੂੰ ਬਦਨਾਮ ਕਰਨ ਲਈ ਨਕਲੀ ਫੇਸਬੁੱਕ ਆਈ ਡੀਆਂ ਤੋਂ ਹਰ ਰੋਜ ਕੁਝ ਨਾ ਕੁਝ ਫੇਕ ਵਾਇਰਲ ਹੋ ਰਿਹਾ ਹੈ।ਸੱਤੀ ਨੇ ਕਿਹਾ ਕਿ ਇੰਟਰਨੈਸ਼ਨਲ ਨੰਬਰਾਂ ਤੋਂ ਇਹ ਨਾਮੀ ਵਟਸਐਪ ਗਰੁੱਪਾਂ ਵਿਚ ਵਾਇਰਲ ਹੋਈਆਂ। ਗਰੁੱਪ ਦੇ ਐਡਮਿਨ ਨੂੰ ਪਤਾ ਉਹ ਨੰਬਰ ਕਿਸਨੇ ਐਡ ਕਰਵਾਏ। ਮੇਰੇ ਕੋਲ ਪਰੂਫ ਨੇ। ਫਿਰ ਵੀ ਸੁਣਵਾਈ ਨਹੀਂ।ਉਨ੍ਹਾਂ ਕਿਹਾ ਕਿ ਸ਼ਕਾਇਤਾਂ 14/10/19 ਤੋਂ ਵਿਚਾਰ ਅਧੀਨ ਹਨ।