ਅੰਮ੍ਰਿਤਸਰ, 28 ਅਕਤੂਬਰ (ਕੰਵਲਜੀਤ ਸਿੰਘ ਲਾਡੀ, ਦਵਿੰਦਰ ਸਹੋਤਾ) : ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਘਨਸ਼ਾਮ ਥੋਰੀ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਲਗਾਈ ਗਈ ਧਾਰਾ 144 ਦੀ ਉਲੰਘਣਾ ਦੇ ਦੋਸ਼ ਹੇਠਾਂ ਜਸਵੰਤ ਸਿੰਘ ਪੁੱਤਰ ਨਿਰੰਜਣ ਸਿੰਘ ਅਤੇ ਹਰਦੀਪ ਸਿੰਘ ਪੁੱਤਰ ਸੁਖਬੀਰ ਸਿੰਘ ਵਾਸੀ ਪਿੰਡ ਖਾਸਾ ਵਿਰੁੱਧ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠਾਂ ਧਾਰਾ 188 ਅਧੀਨ ਕੇਸ ਦਰਜ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ 4.5 ਤੋਂ 5 ਏਕੜ ਰਕਬੇ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਦੇ ਹੀ ਕਲਸਟਰ ਅਫਸਰ ਜਸਪਾਲ ਸਿੰਘ, ਏ.ਈ.ਊ, ਅਮਰਦੀਪ ਸਿੰਘ ਏ.ਡੀ.ਉ, ਗੁਰਦੀਪ ਸਿੰਘ ਏ.ਡੀ.ਉ ਅਤੇ ਅਮਿਤ ਸ਼ਰਮਾ ਬੀ.ਟੀ.ਐਸ ਦੀ ਟੀਮ ਨੇ ਪੁਲਿਸ ਮੁਲਾਜਮ ਮਨਜੀਤ ਸਿੰਘ ਏ.ਐਸ.ਆਈ ਅਤੇ ਮਨਿੰਦਰਪਾਲ ਸਿੰਘ ਏ.ਐਸ.ਆਈ ਨੂੰ ਨਾਲ ਲੈ ਕੇ ਮੌਕਾ ਵੇਖਿਆ ਅਤੇ ਮੌਕੇ ਉਤੇ ਜਾ ਕੇ ਅੱਗ ਲੱਗਣ ਦੀ ਪੁੱਸ਼ਟੀ ਹੋ ਗਈ। ਜਸਪਾਲ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਅਟਾਰੀ ਵੱਲੋਂ ਇਸ ਸਬੰਧੀ ਦਿੱਤੀ ਲਿਖਤੀ ਦਰਖਾਸਤ ਦੇ ਅਧਾਰ ਉਤੇ ਪੁਲਿਸ ਨੇ ਧਾਰਾ 188 ਆਈ.ਪੀ.ਸੀ. ਅਧੀਨ ਕੇਸ ਦਰਜ ਕਰ ਲਿਆ ਹੈ।