ਬਾਬਾ ਬਕਾਲਾ ਸਾਹਿਬ 25 ਅਕਤੂਬਰ (ਸੁਖਵਿੰਦਰ ਬਾਵਾ/ਮਨਜਿੰਦਰ ਸਿੰਘ ਗਿੱਲ) : ਸ਼੍ਰੀ ਰਾਮ ਲੀਲਾ ਕਮੇਟੀ (ਰਜਿ.) ਰਈਆ ਜੋਕਿ ਬੀਤੇ ਲੰਮੇ ਸਮੇਂ ਤੋਂ ਰਈਆ ਸ਼ਹਿਰ ਵਿਚ ਹਰ ਸਾਲ ਪ੍ਰਭੂ ਸ਼੍ਰੀ ਰਾਮ ਜੀ ਦੇ ਜੀਵਨ ਨਾ ਸਬੰਧਿਤ ਸ਼੍ਰੀ ਰਾਮ ਲੀਲਾ ਦਾ ਸਫਲਤਾਪੂਰਵਕ ਆਯੋਜਨ ਕਰਦੀ ਆ ਰਹੀ ਹੈ ਅਤੇ ਨੌਜਵਾਨਾਂ ਨੂੰ ਸਹੀ ਸੇਧ ਦਿੰਦੀ ਆ ਰਹੀ ਹੈ।ਬੀਤੇ ਦਿਨ ਉਘੇ ਸਮਾਜ ਸੇਵਕ ਅਤੇ ਲੰਮੇ ਸਮੇਂ ਤੋਂ ਪੱਤਰਕਾਰਿਤਾ ਦੇ ਖੇਤਰ ਵਿਚ ਕੰਮ ਕਰ ਰਹੇ ਡਾ.ਰਾਜਿੰਦਰ ਰਿਖੀ ਨੂੰ ਸ਼੍ਰੀਰਾਮ ਲੀਲਾ ਕਮੇਟੀ ਦੇ ਸਮੂਹ ਮੈਂਬਰਾਂ ਵੱਲੋਂ ਸਰਵਸੰਮਤੀ ਨਾਲ ਕਮੇਟੀ ਦਾ ਪ੍ਰਧਾਨ ਚੁਣ ਲਿਆ ਗਿਆ। ਡਾ.ਰਾਜਿੰਦਰ ਰਿਖੀ ਜੋਕਿ 1992 ਤੋਂ ਸ਼੍ਰੀ ਰਾਮ ਲੀਲਾ ਮੰਚ ਦੇ ਨਾਲ ਲਗਾਤਾਰ ਜੁੜੇ ਹੋਏ ਹਨ ਅਤੇ ਹੋਰ ਬਹੁਤ ਸਾਰੀਆਂ ਧਾਰਮਿਕ ਅਤੇ ਸਮਾਜ ਸੇ ਵੀ ਗਤੀਵਿਧੀਆਂ ਵਿਚ ਵੀ ਮੋਹਰੀ ਹੋ ਕੇ ਕੰਮ ਕਰਦੇ ਰਹਿੰਦੇ ਹਨ, ਨੇ ਇਸ ਮੌਕੇ ਕਿਹਾ ਕਿ ਕਮੇਟੀ ਦੇ ਸਮੂਹ ਮੈਂਬਰਾਂ ਨੇ ਜੋ ਮਾਣ ਉਹਨਾਂ ਨੂੰ ਬਖਸ਼ਿਆ ਹੈ ਉਹ ਹਮੇਸ਼ਾ ਉਸ ਲਈ ਸਾਰੀ ਕਮੇਟੀ ਦੇ ਕਰਜਦਾਰ ਰਹਿਣਗੇ।
ਰਿਖੀ ਨੇ ਕਿਹਾ ਕਿ ਇਹ ਅਹੁਦਾ ਸਿਰਫ ਇਕ ਮਾਣ ਦੇਣ ਵਾਲੀ ਗੱਲ ਹੁੰਦੀ ਹੈ, ਉਹ ਤਾਂ ਹਮੇਸ਼ਾ ਪ੍ਰਭੂ ਸ਼੍ਰੀ ਰਾਮ ਦੇ ਸੇਵਕ ਬਣ ਕੇ ਕੰਮ ਕਰਨ ਦੇ ਇਛੁਕ ਹਨ। ਰਿਖੀ ਦੀ ਇਸ ਨਿਯੁਕਤੀ ਤੋਂ ਬਾਅਦ ਮੰਦਿਰ ਸ਼੍ਰੀ ਰਾਮਵਾੜਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਜੀਵ ਭੰਡਾਰੀ ਨੇ ਡਾ.ਰਾਜਿੰਦਰ ਰਿਖੀ ਨੂੰ ਸਿਰੋਪਾਓ ਭੇਟ ਕਰਦਿਆਂ ਕਿਹਾ ਕਿ ਸਨਾਤਨ ਧਰਮ ਨੂੰ ਅੱਜ ਅਜਿਹੇ ਹੀ ਵਿਅਕਤੀਆਂ ਦੀ ਜਰੂਰਤ ਹੈ ਜੋਕਿ ਵਧੀਆ ਅਤੇ ਨਿਰਪੱਖ ਤਰੀਕੇ ਦੇ ਨਾਲ ਸਮਾਜ ਅਤੇ ਧਰਮ ਦੀ ਸੇਵਾ ਕਰ ਸਕਣ।ਉਨਾਂ ਕਿਹਾ ਕਿ ਰਿਖੀ ਦੇ ਪ੍ਰਧਾਨ ਬਣਨ ਨਾਲ ਸ਼੍ਰੀ ਰਾਮ ਲੀਲਾ ਕਮੇਟੀ ਹੋਰ ਵਧੀਆ ਢੰਗ ਨਾਲ ਕੰਮ ਕਰਗੀ।