ਜਲੰਧਰ, 21 ਅਕਤੂਬਰ (ਕਬੀਰ ਸੌਂਧੀ) : ਮਾਣਯੋਗ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਕਮਿਊਨਿਟੀ ਅਫੇਅਰ ਡਵੀਜ਼ਨ ਪੰਜਾਬ ਅਤੇ ਕੁਲਦੀਪ ਸਿੰਘ ਚਾਹਲ ਆਈ.ਪੀ.ਐਸ. ਪੁਲਿਸ ਕਮਿਸ਼ਨਰ ਜਲੰਧਰ ਸੁਖਵਿੰਦਰ ਸਿੰਘ ਪੀ.ਪੀ.ਐਸ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸਥਾਨਿਕ ਕਮ-ਡਿਸਟ੍ਰਿਕਟ ਕਮਿਊਨਿਟੀ ਪੁਲਿਸ ਅਫਸਰ ਕਮਿਸ਼ਨਰੇਟ ਜਲੰਧਰ ਦੀਆਂ ਹਦਾਇਤਾਂ ਅਨਸਾਰ, ਨਸ਼ਿਆਂ ਦੀ ਰੋਕਥਾਮ ਸਬੰਧੀ ਬੱਚਿਆ ਅਤੇ
ਆਮ ਲੋਕਾ ਨੁੰ ਸੁਨੇਹਾ ਦੇਣ ਲਈ ਭਗਵਾਨ ਬਾਲਮੀਕੀ ਕ੍ਰਿਕਟ ਕਲੱਬ ਅਲੀ ਮੁਹੱਲਾ ਜਲਂਧਰ ਦੇ ਸਹਿਯੋਗ ਨਾਲ ਬਲਡਨ ਪਾਰਕ ਜਲੰਧਰ ਵਿਖੇ ਜਾਗਰੂਤ ਸੈਮੀਨਰ ਏ.ਸੀ.ਪੀ ਨੋਰਥ ਦਮਨਵੀਰ ਸਿੰਘ ਪੀ.ਪੀ.ਐਸ ,ਮੁੱਖ ਅਫਸਰ ਥਾਣਾ ਡਵੀ.ਨੰ.01 ਸੁਖਬੀਰ ਸਿੰਘ ਅਤੇ ਮੁਲਾਜਮਾ,ਇੰਸ: ਕੈਲਾਸ਼ ਕੋਰ, ਸੁਪਰੀਵੀਜਨ ਅਫਸਰ ਸੈਟਰਲ ਅਤੇ ਨੋਰਥ ਜਲੰਧਰ ਅਤੇ ਸਟਾਫ ਦੇ ਸਹਿਯੋਗ ਨਾਲ ਨਸ਼ਿਆ ਦੀ ਰੋਕਥਾਮ ਸਬੰਧੀ ਇੱਕ ਜਾਗਰੂਕਤਾ ਸੈਮੀਨਰ ਲਗਾਇਆ ਗਿਆ।
ਜਿਸ ਵਿੱਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਦੀ ਰੋਕਥਾਮ ਬਾਰੇ ਵਿਸਥਾਰ ਨਾਲ ਜਾਗਰੂਕ ਕੀਤਾ ਗਿਆ, ਆਮ ਪਬਲਿਕ ਨੂੰ ਇਹ ਸੰਦੇਸ਼ ਦਿੱਤਾ ਗਿਆ ਕਿ ਆਉਣ ਵਾਲੀ ਨੋਜਵਾਨ ਪੀੜੀ ਨੂੰ ਇਸ ਨਸ਼ੇ ਦੇ ਕੌੜ ਤੋਂ ਦੂਰ ਰਹਿ ਕੇ ਅਪਣੀ ਸਿਹਤ ਧਿਆਨ ਦੇਣਾ ਚਾਹੀਦਾ ਹੈ ਅਤੇ ਅਪਣੇ ਖ਼ਾਲੀ ਸਮੇਂ ਵਿੱਚ ਖੇਡਾਂ ਵੱਲ ਧਿਆਨ ਦੇਣ ਦੀ ਲੋੜ ਹੈ, ਨਸ਼ੇ ਦੇ ਦਲਦਲ ਤੋਂ ਬੱਚ ਕੇ ਹੀ ਤੰਦਰੁਸਤ ਰਿਹਾ ਜਾ ਸਕਦਾ ਹੈ ਇਸ ਤੋ ਇਲਾਵਾ ਸੈਮੀਨਰ ਵਿੱਚ ਐਮਰਜੈਂਸੀ ਵਿੱਚ ਪੁਲਿਸ ਹੈਲਪ ਲਾਈਨ ਨੰਬਰ 112 ਬਾਰੇ ਜਾਣਕਾਰੀ ਦਿੱਤੀ ਗਈ।