ਬਾਬਾ ਬਕਾਲਾ ਸਾਹਿਬ, 21 ਅਕਤੂਬਰ (ਸੁਖਵਿੰਦਰ ਬਾਵਾ, ਮਨਜਿੰਦਰ ਸਿੰਘ ਗਿੱਲ) : ਪੰਜਾਬ ਪੁਲਿਸ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਆਕਰਸ਼ਿਤ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਅੱਜ ਖਲਚੀਆਂ ਵਿੱਚ ਵਾਲੀਬਾਲ ਦਾ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਚਾਰ ਟੀਮਾਂ ਨੇ ਹਿੱਸਾ ਲਿਆ ਜਿਸ ਵਿੱਚ ਫਾਈਨਲ ਮੁਕਾਬਲਾ ਪਿੰਡ ਤਿੰਮੋਵਾਲ ਅਤੇ ਸਰਜਾ ਦੇ ਵਿਚਕਾਰ ਹੋਇਆ ਨੂੰ ਤੇਮੋਵਾਲ ਨੇ ਦੋ ਜ਼ੀਰੋ ਨਾਲ ਸਰਜੇ ਨੂੰ ਫਾਈਨਲ ਮੁਕਾਬਲੇ ਵਿੱਚ ਹਰਾਇਆ ਅਤੇ ਕੱਪ ਤੇ ਕਬਜ਼ਾ ਕੀਤਾ ਇਸ ਮੌਕੇ ਡੀ.ਐਸ.ਪੀ ਬਾਬਾ ਬਕਾਲਾ ਸਾਹਿਬ ਸੁਖਵਿੰਦਰਪਾਲ ਸਿੰਘ ਅਤੇ ਐਸ.ਐਚ.ਓ ਬਿਕਰਮਜੀਤ ਸਿੰਘ,ਨੇ ਜੇਤੂ ਟੀਮਾਂ ਨੂੰ ਇਨਾਮ ਵੰਡੇ ਇਹ ਨਸ਼ਾ ਵਿਰੋਧੀ ਜਾਗਰੂਕਤਾ ਵਾਲੀਬਾਲ ਟੂਰਨਾਮੈਂਟ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਕਰਵਾਇਆ ਗਿਆ ਹੈ।
ਡੀਐਸਪੀ ਬਾਬਾ ਬਕਾਲਾ ਸਾਹਿਬ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।ਇਸ ਮੌਕੇ ਬਲਾਕ ਪ੍ਰਧਾਨ ਫਲਵਿੰਦਰ ਸਿੰਘ ਰਾਜ ਕਰਨ ਸਿੰਘ ਟੂਰਨਾਮੈਂਟ ਵਿੱਚ ਉਨ੍ਹਾਂ ਤੋਂ ਵੀ ਸ਼ਿਰਕਤ ਕੀਤੀ ਇਸ ਮੌਕੇ ਡੀ ਐੱਸ ਪੀ ਸੁਖਵਿੰਦਰ ਪਾਲ ਸਿੰਘ ਐੱਸ ਐੱਚ ਓ ਬਿਕਰਮਜੀਤ ਸਿੰਘ ਖਲਚੀਆਂ ਐੱਸ.ਐੱਚ.ਓ. ਬਿਆਸ ਸਤਨਾਮ ਸਿੰਘ ਐੱਸ.ਆਈ. ਕੇਵਲ ਸਿੰਘ ਮੁਨਸ਼ੀ ਰਾਜਦੀਪ ਸਿੰਘ ਏ.ਐੱਸ.ਆਈ. ਸੁਰਜੀਤ ਸਿੰਘ ਏ.ਐੱਸ.ਆਈ. ਰਾਜਵਿੰਦਰ ਸਿੰਘ ਏ.ਐੱਸ ਰਾਜਵੰਤ ਸਿੰਘ ਮਾਸਟਰ ਅਵਤਾਰ ਸਿੰਘ ਰਾਜ ਕੁਮਾਰ ਬਾਵਾ ਸ਼ੁਭਕਾਮਨ ਸਿੰਘ ਅਮਰਜੀਤ ਸਿੰਘ ਕਾਲਕੇ ਸਰਬਜੀਤ ਸਿੰਘ ਸਰਪੰਚ ਵਰਿੰਦਰ ਸਿੰਘ ਮਿੱਠੂ ਧੂਲ ਕਾ ਸਰਪੰਚ ਗੁਰਚਰਨ ਸਿੰਘ ਰਾਣਾ ਕਾਲਕੇ ਸਰਪੰਚ ਸਾਹਿਬ ਸਿੰਘ ਝਾੜੂ ਨੰਗਲ ਸਰਪੰਚ ਸੋਨੂ ਮੱਦੇ ਪੁਰ ਪੂਰਣ ਸਿੰਘ ਆਦਿ ਹਾਜ਼ਰ ਸਨ।