ਜੰਡਿਆਲਾ ਗੁਰੂ, 21 ਅਕਤੂਬਰ (ਕੰਵਲਜੀਤ ਸਿੰਘ, ਦਵਿੰਦਰ ਸਹੋਤਾ) : ਦਫਤਰ ਰਿਵਾਈਜਿੰਗ ਅਥੋਰਟੀ 102 ਜੰਡਿਆਲਾ ਬੋਰਡ ਚੋਣ ਹਲਕਾ-ਕਮ-ਉਪ ਮੰਡਲ ਮੈਜਿਸਟਰੇਟ ਅੰਮ੍ਰਿਤਸਰ -1 ਦੇ ਵੱਲੋਂ ਇਸ ਸਬੰਧੀ ਸ਼ਡਿਊਲ ਜਾਰੀ ਕੀਤਾ ਗਿਆ ਹੈ। ਜਿਸ ਦੇ ਅਨੁਸਾਰ ਮਿਤੀ 21 ਅਕਤੂਬਰ ਤੋਂ 15 ਨਵੰਬਰ 2023 ਤੱਕ ਆਪਣੇ ਫਾਰਮ ਭਰ ਕੇ ਨਗਰ ਕੌਂਸਲ ਦਫਤਰ ਵਿਖੇ ਜਮਾ ਕਰਾਏ ਜਾ ਸਕਦੇ ਹਨ।
ਇਹ ਫਾਰਮ ਜ਼ਿਲ੍ਹਾ ਪ੍ਰਸ਼ਾਸਨ ਦੀ ਵੈਬਸਾਈਟ ਤੇ ਉਪਲਬਧ ਹੈ ਇਹ ਵੋਟਾਂ ਕੇਸਾਧਾਰੀ ਵਿਅਕਤੀ ਜੋ ਕਿ 21 ਸਾਲ ਦੀ ਉਮਰ ਤੋਂ ਵੱਧ ਹੋਣ ਉਹ ਫਾਰਮ ਭਰ ਸਕਦੇ ਹਨ। ਇਸ ਫਾਰਮ ਉੱਪਰ ਇੱਕ ਆਪਣੀ ਕਲਰ ਫੋਟੋ ਤੇ ਜਨਮ ਮਿਤੀ ਨਾਲ ਸੰਬੰਧਿਤ ਪਰੂਫ ਲਗਾ ਕੇ ਇਹ ਫਾਰਮ ਭਰ ਸਕਦੇ ਹਨ ਅਤੇ ਨਿਸ਼ਚਿਤ ਕੀਤੀ ਮਿਤੀ ਤੱਕ ਇਹ ਜਮਾ ਕਰਾਏ ਜਾ ਸਕਦੇ ਹਨ । ਮਿਤੀ 15 ਨਵੰਬਰ 2023 ਤੋਂ ਬਾਅਦ ਕੋਈ ਵੀ ਫਾਰਮ ਦਫਤਰ ਵਿਖੇ ਜਮਾ ਨਹੀਂ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਸ੍ਰੀ ਜਗਤਾਰ ਸਿੰਘ ਕਾਰਜ ਸਾਧਕ ਅਫਸਰ ਨਗਰ ਕੌਂਸਲ ਜੰਡਿਆਲਾ ਗੁਰੂ ਅਤੇ ਸਰਦਾਰ ਜੁਗਰਾਜ ਸਿੰਘ ਸੁਪਰਡੈਂਟ ਸੈਨੀਟੇਸ਼ਨ ਨਗਰ ਕੌਂਸਲ ਜੰਡਿਆਲਾ ਗੁਰੂ ਵੱਲੋਂ ਦਿੱਤੀ ਗਈ।