ਨਸ਼ਿਆਂ ਖਿਲਾਫ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਉਪਰਾਲਾ ਸਲਾਘਾਯੋਗ : ਸੁਰਜੀਤ ਸਿੰਘ ਕੰਗ
ਆਮ ਆਦਮੀ ਪਾਰਟੀ ਯੂਥ ਵਿੰਗ ਅਤੇ ਸੀ.ਵਾਈ.ਐਸ.ਐਸ. ਵਿੰਗ ਦੇ ਨੌਜਵਾਨ ਵੱਲੋ ਨਸ਼ਾ ਵਿਰੋਧੀ ਲਹਿਰ ਨੂੰ ਭਰਵਾਂ ਹੁੰਗਾਰਾ : ਸੁਰਜੀਤ ਸਿੰਘ ਕੰਗ
ਬਾਬਾ ਬਕਾਲਾ ਸਾਹਿਬ, 20 ਅਕਤੂਬਰ (ਸੁਖਵਿੰਦਰ ਬਾਵਾ, ਮਨਜਿੰਦਰ ਸਿੰਘ ਗਿੱਲ) : ਆਮ ਆਦਮੀ ਪਾਰਟੀ ਦੇ ਯੂਥ ਜੋਆਇੰਟ ਸਕੱਤਰ ਪੰਜਾਬ ਸੁਰਜੀਤ ਸਿੰਘ ਕੰਗ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਵੱਲੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਮਸਤਨ ਹੋ ਕੇ ਨਸ਼ਿਆਂ ਦੇ ਖਿਲਾਫ 35000 ਨੌਜਵਾਨਾਂ ਨੂੰ ਪ੍ਰਣ ਦਵਾਉਣ ਕਾ ਕੰਮ ਬਹੁਤ ਹੀ ਸਲਾਘਾਯੋਗ ਹੈ ਅਤੇ ਪੰਜਾਬ ਵਿੱਚ ਇਸ ਕਦਮ ਨਾਲ ਇੱਕ ਲਹਿਰ ਉੱਠੀ ਹੈ, ਜਿਸ ਨਾਲ ਪੰਜਾਬ ਦੇ ਨੌਜਵਾਨ ਨਸ਼ਿਆਂ ਨੂੰ ਅਲਵਿਦਾ ਕਹਿਣ ਅਤੇ ਆਪਣੀ ਜਿੰਦਗੀ ਨੂੰ ਬੇਹਤਰ ਬਣਾਉਣ ਵੱਲ ਕਦਮ ਚੁੱਕ ਰਹੇ ਹਨ । ਸਰਕਾਰ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਕਾਰਵਾਈਆਂ ਕਰ ਰਹੀ ਹੈ ਅਤੇ ਬਹੁਤ ਥਾਵਾਂ ਤੇ ਨਸ਼ਾ ਤਸਕਰਾਂ ਦੀਆਂ ਜਮੀਨਾਂ ਜਾਇਦਾਦਾ ਵੀ ਕੁਰਕ ਕਰ ਦਿੱਤੀਆਂ ਗਈਆਂ ਹਨ ।
ਜਿਸ ਕਾਰਨ ਪੰਜਾਬ ਵਿੱਚ ਨਸ਼ਾ ਤਸਕਰ ਪੂਰੀ ਤਰ੍ਹਾਂ ਸਹਿਮ ਗਏ ਹਨ ਅਤੇ ਹੁਣ ਜੇਕਰ ਲੋਕ ਅਤੇ ਨੌਜਵਾਨ ਅਜਿਹੇ ਸਮੇਂ ਆਮ ਆਦਮੀ ਪਾਰਟੀ ਮੁੱਖ ਮੰਤਰੀ ਸ੍ਰ: ਭਗਵੰਤ ਸਿੰਘ ਮਾਨ ਜੀ ਦਾ ਸਾਥ ਦੇਣਗੇ ਤਾਂ ਬਹੁਤ ਜਲਦ ਪੰਜਾਬ ਵਿੱਚੋ ਨਸ਼ਾ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ । ਰਵਾਇਤੀ ਪਾਰਟੀਆਂ ਦੇ ਨੁਮਾਇੰਦਿਆ ਵੱਲੋ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵਿਅੰਗ ਕੱਸਣ ਦੀ ਬਜਾਏ ਪੰਜਾਬ ਦੇ ਭਲੇ ਲਈ ਨਸ਼ਾ ਖਤਮ ਕਰਨ ਵਿੱਚ ਮੁੱਖ ਮੰਤਰੀ ਸ੍ਰ: ਭਗਵੰਤ ਸਿੰਘ ਮਾਨ ਜੀ ਦਾ ਸਹਿਯੋਗ ਕਰਨਾ ਚਾਹੀਦਾ ਹੈ ਕਿਉਂਕਿ ਲੋਕਾਂ ਨੇ ਬਹੁਤ ਵਾਰ ਇਹਨਾਂ ਨੂੰ ਪੰਜਾਬ ਵਿੱਚੋ ਨਸ਼ਾ ਖਤਮ ਕਰਨ ਦਾ ਮੌਕਾਂ ਦਿੱਤਾ ਸੀ, ਪਰੰਤੂ ਇਹ ਰਵਾਇਤੀ ਪਾਰਟੀਆਂ ਦੇ ਆਗੂ ਲੋਕਾਂ ਵੱਲੋਂ ਦਿੱਤੇ ਗਏ ਮੌਕਿਆਂ ਦੀ ਦੁਰਵਰਤੋਂ ਕਰਦੇ ਰਹੇ ।
ਜਿਸ ਕਾਰਨ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ 92 ਵਿਧਾਇਕ ਬਣਾ ਕੇ ਰਵਾਇਤੀ ਪਾਰਟੀਆਂ ਦੇ ਇਹਨਾਂ ਆਗੂਆਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ । ਹੁਣ ਵੀ ਇਹਨਾਂ ਰਵਾਇਤੀ ਪਾਰਟੀਆਂ ਦੇ ਇਹਨਾਂ ਨੁਮਾਇੰਦਿਆਂ ਵੱਲੋਂ ਆਮ ਆਦਮੀ ਪਾਰਟੀ ਸ੍ਰ: ਭਗਵੰਤ ਸਿੰਘ ਮਾਨ ਜੀ ਦੇ ਚੰਗੇ ਕੰਮਾਂ ਵਿੱਚ ਸਾਥ ਦੇਣ ਦੀ ਜਗ੍ਹਾਂ ਤੇ ਰੁਕਾਵਟਾਂ ਪਾਉਣ ਨੂੰ ਹੀ ਕੰਮ ਸਮਝਿਆ ਜਾ ਰਿਹਾ ਹੈ। ਜਿਸ ਲਈ ਪੰਜਾਬ ਦੇ ਲੋਕ ਰਵਾਇਤੀ ਪਾਰਟੀ ਦੇ ਇਹਨਾਂ ਨੁਮਾਇੰਦਿਆਂ ਨੂੰ ਕਦੇ ਮੁਆਫ ਨਹੀ ਕਰਨਗੇ। ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੌਜਵਾਨਾਂ ਅਤੇ ਲੋਕਾਂ ਦੇ ਸਹਿਯੋਗ ਨਾਲ ਬਹੁਤ ਜਲਦ ਪੰਜਾਬ ਵਿੱਚੋਂ ਨਸ਼ਾ ਖਤਮ ਕਰੇਗੀ ਅਤੇ ਪੰਜਾਬ ਨੂੰ ਮੁੱੜ ਰੰਗਲਾ ਪੰਜਾਬ ਬਣਾਵੇਗੀ।