ਬਾਬਾ ਬਕਾਲਾ ਸਾਹਿਬ, 18 ਅਕਤੂਬਰ (ਸੁਖਵਿੰਦਰ ਬਾਵਾ) : ਅੱਜ ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡ ਬਿਆਸ ਪੰਚਾਇਤ ਘਰ ਵਿਖੇ ਯੂਥ ਵਿੰਗ ਦੀ ਇੱਕ ਅਹਿਮ ਮੀਟਿੰਗ ਪੰਜਾਬ ਪ੍ਰਧਾਨ ਦਵਿੰਦਰ ਸਿੰਘ ਲਾਡੀ ਢੋਸ ਅਤੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਦੀ ਰਹਿਨੁਮਾਈ ਹੇਠ ਯੂਥ ਜੁਆਇੰਟ ਸਕੱਤਰ ਪੰਜਾਬ ਸੁਰਜੀਤ ਸਿੰਘ ਕੰਗ ਨੇ ਕਰਵਾਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਰਜੀਤ ਸਿੰਘ ਕੰਗ ਨੇ ਕਿਹਾ ਕਿ ਯੂਥ ਆਗੂਆਂ ਵੱਲੋਂ ਪੰਜਾਬ ਭਰ ਵਿੱਚ ਯੂਥ ਵਿੰਗ ਨੂੰ ਮਜਬੂਤੀ ਦੇਣ ਲਈ ਪੰਜਾਬ ਪ੍ਰਧਾਨ ਢੋਸ ਦੀ ਅਗਵਾਈ ਹੇਠ ਬੂਥ ਪੱਧਰ ਤੇ ਯੂਥ ਵਿੰਗ ਦੀਆਂ ਟੀਮਾਂ ਬਣਾਈਆਂ ਜਾਣਗੀਆਂ ਤਾਂ ਜੋ ਪੰਜਾਬ ਵਿੱਚ ਚੱਲ ਰਹੇ ਨਸ਼ੇ ਦੇ ਛੇਵੇ ਦਰਿਆ ਨੂੰ ਰੋਕਣ ਲਈ ਮੁੱਖ ਮੰਤਰੀ ਸ੍ਰ: ਭਗਵੰਤ ਸਿੰਘ ਮਾਨ ਜੀ ਦੇ ਮੋਡੇ ਨਾਲ ਮੋਡਾ ਲਗਾ ਕੇ ਤੁਰਿਆ ਜਾ ਸਕੇ । ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਵੱਲੋਂ ਪਹਿਲਾ ਵੀ ਖੇਡਾ ਵਤਨ ਪੰਜਾਬ ਦੀਆਂ ‘ਸਕੂਲ ਆਫ ਐਮੀਨੈਂਸ” ਮੁਹੱਲਾ ਕਲੀਨੀਕ’, ਕੱਚੇ ਮੁਲਾਜਮਾਂ ਨੂੰ ਪੱਕਿਆ ਕਰਨਾ, ਨਵੀਆਂ ਨੌਕਰੀਆਂ ਦੇਣਾ, ਰਿਸ੍ਵਤਖੋਰਾਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਅਤੇ ਉਹਨਾਂ ਨੂੰ ਜੇਲਾਂ ਦਾ ਰਸਤਾ ਦਿਖਾਉਣਾ ਆਦਿ ਅਜਿਹੇ ਬਹੁਤ ਸਾਰੇ ਕੰਮ ਕੀਤੇ ਗਏ ਹਨ ।
ਕੰਗ ਨੇ ਕਿਹਾ ਕਿ ਅੱਜ ਸਾਨੂੰ ਆਪਣੀ ਬਣਾਈ ਆਮ ਆਦਮੀ ਪਾਰਟੀ ਦਾ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਜੋ ਪੰਜਾਬ ਵਿੱਚੋਂ ਨਸਾ, ਰਿਸਵਤਖੋਰੀ ਅਤੇ ਹੋਰ ਕਈ ਤਰ੍ਹਾਂ ਦੀਆਂ ਉਣਤਾਈਆਂ ਨੂੰ ਦੂਰ ਕੀਤਾ ਜਾ ਸਕੇ ਅਤੇ ਸਾਡੇ ਪੰਜਾਬ ਦੇ ਨੌਜਵਾਨ ਪੰਜਾਬ ਨੂੰ ਛੱਡ ਵਿਦੇਸ਼ਾ ਵਿੱਚ ਜਾਣ ਲਈ ਮਜਬੂਰ ਨਾ ਹੋਣ । ਇਸ ਮੌਕੇ ਆਏ ਹੋਏ ਆਗੂਆਂ ਸੁਰਿੰਦਰ ਸਿੰਘ ਲੱਡੂ ਸਰਪੰਚ ਬਿਆਸ, ਹਰਜਿੰਦਰ ਸਿੰਘ ਟੋਂਗ, ਸਾਹਿਬਦਿਆਲ ਸਿੰਘ, ਸਰਵਣ ਸਿੰਘ ਸਰਾਏ, ਸੁਖਦੇਵ ਸਿੰਘ ਔਜਲਾ, ਵਿਸ਼ਾਲ ਸਰਾਏ, ਸਹੋਤਾ , ਫੁਲਵਿੰਦਰ ਸਿੰਘ ਖਿਲਚੀਆਂ , ਸੁਖਦੇਵ ਸਿੰਘ ਪੱਡਾ, ਜਗਤਾਰ ਸਿੰਘ ਬਿੱਲਾ, ਸੰਦੀਪ ਸਿੰਘ ਬਿਆਸ, ਅਜੀਤ ਸਿੰਘ ਮਾਹਲਾ, ਕੁਲਦੀਪ ਸਿੰਘ ਛੱਜਲਵੱਢੀ, ਸੰਦੀਪ ਵਿਰਦੀ ਆਦਿ ਆਗੂਆਂ ਨੇ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਪੂਰੇ ਖੁਸ ਹਨ ਅਤੇ ਨੌਜਵਾਨਾਂ ਵਿੱਚ ਆਮ ਆਦਮੀ ਪਾਰਟੀ ਲਈ ਭਾਰੀ ਉਤਸਾਹ ਹੈ । ਆਗੂਆਂ ਨੇ ਕਿਹਾ ਕਿ ਅਸੀਂ ਬਹੁਤ ਜਲਦ ਨੌਜਵਾਨਾਂ ਨੂੰ ਬੂਥ ਲੈਵਲ ਤੇ ਜੋੜ ਕੇ ਪਾਰਟੀ ਦੇ ਕੰਮ ਅਤੇ ਨੀਤੀਆਂ ਨੂੰ ਲੋਕਾਂ ਦੇ ਘਰ ਘਰ ਤੱਕ ਪਹੁੰਚਾਵਾਂਗੇ ਅਤੇ ਨੌਜਵਾਨਾਂ ਦੀ ਅਵਾਜ ਬੁਲੰਦ ਕਰਾਂਗੇ।