ਜਲੰਧਰ, 14 ਅਕਤੂਬਰ (ਧਰਮਿੰਦਰ ਸੌਂਧੀ) : ਜਲੰਧਰ ਵੈਸਟ ਹਲਕੇ ਤੋਂ ਆਪ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੂਰਾਲ ਦੇ ਬੇਹੱਦ ਕਰੀਬੀਆਂ ਚੋਂ ਇਕ ਜਾਣੇ ਜਾਂਦੇ ਆਪ ਨੇਤਾ ਮੁੁਕੇਸ਼ ਸੇਠੀ ਖਿਲਾਫ ਥਾਣਾ 6 ਵਿਚ ਪਰਚਾ ਦਰਜ ਕਰਨ ਅਤੇ ਉਨ੍ਹਾਂ ਨੂੰ ਪੁਲਿਸ ਵੱਲੋਂ ਰਾਊਂਡਅਪ ਕੀਤੇ ਜਾਨ ਦੀ ਚਰਚਾ ਹੈ। ਖ਼ਬਰ ਇਹ ਵੀ ਹੈ ਕਿ ਇਸ ਪਰਚੇ ਵਿਚ 10 ਦੇ ਕਰੀਬ ਹੋਰਨਾਂ ਲੋਕਾਂ ਦੇ ਨਾਂ ਵੀ ਨਾਮਜ਼ਦ ਹਨ ਜੋ ਇਸ ਕੁੱਟਮਾਰ ਵਿੱਚ ਸ਼ਾਮਿਲ ਸਨ। ਜਾਣਕਾਰੀ ਅਨੁਸਾਰ ਮੁੁਕੇਸ਼ ਸੇਠੀ ਖਿਲਾਫ ਗੋਬਿੰਦਗੜ੍ਹ ਮੁਹੱਲੇ ਦੇ ਇਕ ਵਿਅਕਤੀ ਨਾਲ ਬੁਰੀ ਤਰਾਂ ਉਸਨੂੰ ਬੰਧਕ ਬਣਾ ਕੇ ਮਾਰ ਕੁਟਾਈ ਕਰਨ ਦੇ ਦੋਸ਼ਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ।
ਇਸ ਵਿਅਕਤੀ ਦਾ ਇਕ ਨਿਜ਼ੀ ਹਸਪਤਾਲ ਵਿਚ ਇਲਾਜ਼ ਚੱਲ ਰਿਹਾ ਹੈ ਪਰ ਡਰ ਦੇ ਮਾਰੇ ਉਕਤ ਪੀੜਿਤ ਵੱਲੋਂ ਅੱਜੇ ਤਕ ਆਪਣੇ ਨਾਲ ਹੋਈ ਕੁੱਟਮਾਰ ਦੀ ਸ਼ਿਕਾਇਤ ਪੁਲਿਸ ਨੂੰ ਨਹੀਂ ਦਿੱਤੀ ਗਈ। ਪਰ ਜਿਵੇਂ ਹੀ ਇਸ ਮਾਮਲੇ ਦੀ ਖ਼ਬਰ ਪੁਲਿਸ ਨੂੰ ਲੱਗੀ ਤਾਂ ਪੁਲੀਸ ਨੇ ਇਕ ਟੀਮ ਹਸਪਤਾਲ ਭੇਜ ਕੇ ਉਸ ਜ਼ਖਮੀ ਵਿਅਕਤੀ ਦੇ ਬਿਆਨ ਲੈ ਕੇ ਮੁੁਕੇਸ਼ ਸੇਠੀ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਥੇ ਜ਼ਿਕਰਯੋਗ ਹੈ ਕਿ ਮੁਕੇਸ਼ ਸੇਠੀ ਆਪਣੇ ਵਾਰਡ ਵਿੱਚ ਕੌਂਸਲਰ ਦੀ ਚੌਣਾ ਦੇ ਪ੍ਰਬਲ ਦਾਵੇਦਾਰ ਹਨ। ਇਸਤੋਂ ਪਹਿਲਾਂ ਵੀ ਸੇਠੀ ਖਿਲਾਫ ਮਾਰ ਧਾੜ ਦਾ ਇਕ ਕੇਸ ਥਾਣਾ 5 ਵਿਚ ਦਰਜ ਕਿੱਤਾ ਗਿਆ ਸੀ।ਸੂਤਰਾਂ ਅਨੁਸਾਰ ਲੋਕਾਂ ਵਿੱਚ ਚਰਚਾ ਇਹ ਵੀ ਹੈ ਕਿ ਸੰਸਦ ਅਤੇ ਵਿਧਾਇਕ ਵਿਚ ਖਾਸਾ ਤਾਲਮੇਲ ਨਾ ਹੋਣ ਕਰਕੇ ਆਉਣ ਵਾਲੇ ਨਿਗਮ ਚੁਣਾਵਾਂ ਵਿੱਚ ਇਸਦਾ ਅਸਰ ਦੇਖਣ ਨੂੰ ਵੀ ਮਿਲੇਗਾ। ਜੋ ਕਿ ਆਮ ਆਦਮੀ ਪਾਰਟੀ ਵਾਸਤੇ ਵੀ ਚੰਗਾ ਨਹੀਂ ਹੋਵੇਗਾ।