ਬਠਿੰਡਾ (ਸੁਰੇਸ਼ ਰਹੇਜਾ) : ਕਾਰਜਕਾਰੀ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਵੋਟਰ ਸੂਚੀਆਂ ਦੀ ਸੁਧਾਈ 2021 ਦੌਰਾਨ ਜਿਹੜੇ ਨਵੇਂ ਵੋਟਰ ਬਣੇ ਹਨ, ਉਨਾਂ ਨੂੰ 100 ਫੀਸਦੀ ਈ-ਐਪਿਕ ਡਾਊਨਲੋਡ ਕਰਵਾਉਣ ਲਈ 6 ਅਤੇ 7 ਮਾਰਚ 2021 (ਸ਼ਨਿਵਾਰ ਅਤੇ ਐਤਵਾਰ) ਨੂੰ ਪੋਿਗ ਸਟੇਸ਼ਨਾਂ ’ਤੇ ਸਪੈਸ਼ਲ ਕੈਂਪ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਲਗਾਏ ਜਾਣਗੇ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਆਮ ਜਨਤਾ ਨੂੰ ਸੂਚਿਤ ਕਰਦਿਆਂ ਦਸਿਆ ਕਿ 25 ਜਨਵਰੀ 2021 ਵੋਟਰ ਦਿਵਸ ਦੇ ਮੌਕੇ ’ਤੇ ਭਾਰਤ ਚੋਣ ਕਮਿਸ਼ਨ ਦੁਆਰਾ e-EPIC launch ਕੀਤਾ ਗਿਆ ਸੀ। ਜਿਸ ਅਨੁਸਾਰ ਵੋਟਰ (e-EPIC) ਆਪਣਾ ਵੋਟਰ ਕਾਰਡ ਆਪਣੇ ਕੰਪਿਊਟਰ/ਮੋਬਾਇਲ ਫੋਨ ’ਤੇ https://nvsp.in/, https://voterportal.eci.gov.in/ ਅਤੇ Voterhelpline App ਤੋਂ ਡਾਊਨਲੋਡ ਕਰ ਸਕਦਾ ਹੈ।
ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਹਲਕੇ ਵਿੱਚ ਪੈਂਦੇ ਸਾਰੇ ਪੋਿਗ ਬੂਥਾਂ ’ਤੇ ਬੂਥ ਲੈਵਲ ਅਫ਼ਸਰਾਂ ਰਾਹੀਂ ਉਕਤ ਮਿਤੀਆਂ ਨੂੰ ਕੈਂਪ ਲਗਵਾ ਕੇ ਨਵੇਂ ਬਣੇ ਵੋਟਰਾਂ ਦੇ ਈ-ਐਪਿਕ ਡਾਊਨਲੋਡ ਕਰਵਾਉਣੇ ਯਕੀਨੀ ਬਣਾਉਣ।
ਉਨਾਂ ਇਹ ਵੀ ਕਿਹਾ ਕਿ ਕੈਂਪ ਵਾਲੇ ਦਿਨ ਪੋਿਗ ਬੂਥਾਂ ’ਤੇ ਬੂਥ ਲੈਵਲ ਅਫ਼ਸਰਾਂ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ। ਉਨਾਂ ਅਧਿਕਾਰੀਆਂ ਨੂੰ ਕਿਹਾ ਕਿ ਬੂਥ ਲੈਵਲ ਅਫ਼ਸਰਾਂ ਨੂੰ ਅਨੁਪੂਰਕ-2021 ਵਿੱਚ ਨਵੇਂ ਬਣੇ ਸਾਰੇ ਵੋਟਰਾਂ ਦੇ ਈ-ਐਪਿਕ ਡਾਊਨਲੋਡ ਕਰਵਾਉਣ ਲਈ ਹਦਾਇਤ ਕਰ ਦਿੱਤੀ ਜਾਵੇ ਅਤੇ ਇਸ ਮੁਹਿੰਮ ਵਿੱਚ ਸਿਰਫ਼ ਨਵੇਂ ਬਣੇ ਵੋਟਰਾਂ ਦੇ ਸ਼ਨਾਖ਼ਤੀ ਕਾਰਡ ਹੀ ਡਾਊਨਲੋਡ ਹੋਣਗੇ। ਜ਼ਿਲਾ ਚੋਣਕਾਰ ਅਫ਼ਸਰ ਨੇ ਅੱਗੇ ਇਹ ਵੀ ਕਿਹਾ ਕਿ ਕੈਂਪ ਸਮੇਂ ਯੋਗ ਵੋਟਰਾਂ ਦੀ ਵੋਟ ਬਣਵਾਉਣ ਲਈ ਜਾਂ ਪਹਿਲਾਂ ਦਰਜ ਵੋਟ ਵਿੱਚ ਦਰੁਸਤੀ ਲਈ ਫਾਰਮ ਵੀ ਪ੍ਰਾਪਤ ਕੀਤੇ ਜਾਣ।