ताज़ा खबरपंजाब

ਬਠਿੰਡਾ ਸਿਵਲ ਹਸਪਤਾਲ ਵਿਖੇ ਵਿਸ਼ਵ ਸੁਣਨ ਸ਼ਕਤੀ ਦਿਵਸ ਮਨਾਇਆ ਗਿਆ

ਕੰਨਾਂ ’ਚ ਕਦੇ ਕੋਈ ਤਿੱਖੀ ਚੀਜ਼ ਨਾ ਮਾਰੋ: ਡਾ.ਪਿ੍ਰਅੰਕਾ ਸਿੰਗਲਾ

ਬਠਿੰਡਾ (ਸੁਰੇਸ਼ ਰਹੇਜਾ) : ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਢਿੱਲੋਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਐਸ.ਐਮ.ਓ ਡਾ. ਮਨਿੰਦਰ ਪਾਲ ਦੀ ਦੇਖ-ਰੇਖ ਹੇਠ ਸਿਵਲ ਹਸਪਤਾਲ ਬਠਿੰਡਾ ਵਿਖੇ ਵਿਸ਼ਵ ਸੁਣਨ ਸ਼ਕਤੀ ਦਿਵਸ (ਹਿਅਰਿੰਗ) ਦਿਵਸ ਮਨਾਇਆ ਗਿਆ। ਇਹ ਦਿਵਸ ਮਨਾਓਣ ਦਾ ਮੁੱਖ ਮੰਤਵ ਇਹ ਦੱਸਣਾ ਹੈ ਕਿ ਅਸੀਂ ਬੋਲੇਪਣ ਤੋਂ ਆਪਣਾ ਕਿਸ ਤਰਾਂ ਬਚਾਅ ਤੇ ਇਸ ਬਾਰੇ ਸਮਾਜ ਨੂੰ ਵੱਧ ਤੋਂ ਵੱਧ ਜਾਗਰੂਕ ਕਰਨਾ ਹੈ। ਇਸ ਮੌਕੇ ਡਾ.ਪਿ੍ਰਅੰਕਾ ਸਿੰਗਲਾ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਕੰਨਾਂ ਦੀ ਸੁਣਨ ਸ਼ਕਤੀ ਨੂੰ ਠੀਕ ਰੱਖਣ ਲਈ ਕੰਨਾਂ ‘ਚ ਕੋਈ ਤਿੱਖੀ ਚੀਜ਼ ਜਿਵੇਂ ਕਿ ਸੂਈ, ਡੱਕਾ, ਚਾਬੀ ਆਦਿ ਨਹੀਂ ਮਾਰਨੀ ਚਾਹੀਦੀ। ਉਨਾਂ ਕਿਹਾ ਕਿ ਕੰਨ ‘ਚ ਦਰਦ ਸਮੇਂ ਬਿਨਾਂ ਡਾਕਟਰ ਦੀ ਸਲਾਹ ਤੋਂ ਆਪਣੀ ਮਰਜ਼ੀ ਨਾਲ ਕੋਈ ਘਰੇਲੂ ਓਪਾਅ ਜਿਵੇਂ ਕਿ ਤੇਲ ,ਲਸਣ ਆਦਿ ਨਹੀਂ ਪਾਉਣਾ ਚਾਹੀਦਾ। ਉਨਾਂ ਇਹ ਵੀ ਦੱਸਿਆ ਕਿ ਬੱਚੇ ਦੇ ਕੰਨ ਕੋਲ ਕਦੇ ਵੀ ਥੱਪੜ ਜਾਂ ਸੱਟ ਨਹੀਂ ਮਾਰਨੀ ਚਾਹੀਦੀ ਇਸ ਨਾਲ ਕੰਨ ਦਾ ਪਰਦਾ ਫੱਟ ਸਕਦਾ ਹੈ।


ਡਾ. ਸਿੰਗਲਾ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਕੋਈ ਵੀ ਵਾਹਨ ਚਲਾਉਂਦੇ ਸਮੇਂ ਹੈਲਮਟ ਦੀ ਵਰਤੋਂ ਜ਼ਰੂਰੀ ਹੈ ਤਾਂ ਜੋ ਸਿਰ ਤੇ ਸੱਟ ਵੱਜਣ ਨਾਲ ਕੰਨਾਂ ਦੀਆਂ ਹੱਡੀਆਂ ਹਿੱਲਣ ਕਰਕੇ ਸੁਣਵਾਈ ‘ਤੇ ਮਾੜਾ ਅਸਰ ਨਾ ਪਵੇ। ਉਨਾਂ ਕਿਹਾ ਕਿ ਸ਼ੋਰ ਸ਼ਰਾਬੇ ਵਿੱਚ ਕੰਮ ਕਰਦੇ ਸਮੇਂ ਈਅਰ ਪਲੱਗ ਲਗਾਉਣੇ ਚਾਹੀਦੇ ਹਨ ਤਾਂ ਜੋ ਸ਼ੋਰ ਨਾਲ ਕੰਨ ‘ਤੇ ਪ੍ਰਭਾਵ ਨਾ ਪਵੇ। ਜ਼ਿਆਦਾ ਸਮਾਂ ਈਅਰ ਫੋਨ ਲਗਾਕੇ ਸੰਗੀਤ ਸੁਣਨ ਨਾਲ ਵੀ ਕੰਨਾਂ ਦੀ ਸੁਣਨ ਸ਼ਕਤੀ ਤੇ ਮਾੜਾ ਪ੍ਰਭਾਵ ਪੈਂਦਾ ਹੈ।
ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਕੁਲਵੰਤ ਸਿੰਘ ਨੇ ਕਿਹਾ ਕਦੇ ਵੀ ਕੰਨ ਦੀ ਸਫਾਈ ਸੜਕਾਂ ਜਾਂ ਬੱਸ ਸਟੈਂਡ, ਰੇਲਵੇ ਸਟੇਸ਼ਨ ਆਦਿ ਦੇ ਨੇੜੇ ਮੌਜੂਦ ਦੇਸੀ ਨੀਮ ਹਕੀਮਾਂ ਕੋਲੋਂ ਨਹੀਂ ਕਰਵਾਉਣੀ ਚਾਹੀਦੀ, ਕੰਨਾਂ ਦੀ ਕੋਈ ਵੀ ਤਕਲੀਫ਼ ਜਾਂ ਰੋਗ ਹੋਵੇ ਤਾਂ ਤੁਰੰਤ ਨੱਕ ,ਕੰਨ, ਗਲੇ ਦੇ ਮਾਹਿਰ ਡਾਕਟਰ ਦੀ ਸਲਾਹ ਨਾਲ ਹੀ ਇਲਾਜ ਕਰਵਾਇਆ ਜਾਵੇ। ਇਸ ਮੌਕੇ ਈ.ਐਨ.ਟੀ ਸਪੈਸਲੀਸਟ ਡਾ. ਰਜਤ ,ਪਵਨਜੀਤ ਕੌਰ ਬਲਾਕ ਐਕਸਟੈਨਸ਼ਨ ਐਜੂਕੇਟਰ ਅਤੇ ਗੋਪਾਲ ਰਾਏ ਵੀ ਹਾਜ਼ਰ ਸਨ।

Related Articles

Leave a Reply

Your email address will not be published.

Back to top button