ਫਿਲਮ “ਪੰਜਾਬ ਫਾਇਲਜ਼” ਲੋਕਾਂ ਨੂੰ ਦੇਵੇਗੀ ਇੱਕ ਚੰਗਾ ਸੰਦੇਸ਼
ਐਕਟਿੰਗ ਦੇ ਖੇਤਰ ‘ਚ ਆਉਣ ਲਈ ਨਵੀ ਪੀੜੀ ਨੂੰ ਦਿਸ਼ਾ ਦੇਣ ਦੀ ਜਰੂਰਤ : ਅਦਾਕਾਰ ਸ਼ਵਿੰਦਰ ਮਾਹਲ
ਅੰਮ੍ਰਿਤਸਰ/ਜੰਡਿਆਲਾ ਗੁਰੂ, 09 ਅਕਤੂਬਰ (ਕੰਵਲਜੀਤ ਸਿੰਘ, ਦਵਿੰਦਰ ਸਹੋਤਾ) : ਪੰਜਾਬੀ ਫਿਲਮ ਇੰਡਸਟਰੀ ਦਾ ਲਗਾਵ ਪੰਜਾਬੀ ਸਿਨੇਮਾ ਦੇ ਕਲਾਕਾਰਾਂ ਤੋਂ ਹੱਟ ਕੇ ਦੂਸਰੀਆਂ ਭਾਸ਼ਾਵਾਂ ਦੇ ਕਲਾਕਾਰਾਂ ਵੱਲ ਜਿਆਦਾ ਵੱਧ ਰਿਹਾ ਹੈ । ਜਿਸ ਦਾ ਖੁਲਾਸਾ ਪੋਲੀਵੁਡ ਇੰਡਸਟਰੀ ਦੇ ਸੀਨੀਅਰ ਅਦਾਕਾਰ ਸ਼ਵਿੰਦਰ ਮਾਹਲ ਨੇ ਆਉਣ ਵਾਲੀ ਪੰਜਾਬੀ ਫਿਲਮ “ਪੰਜਾਬ ਫਾਇਲਜ਼” ਦੇ ਸੈੱਟ ਤੇ ਇੱਕ ਵਿਸ਼ੇਸ਼ ਇੰਟਰਵਿਓ ਦੇ ਦੌਰਾਨ ਕੀਤਾ ਉਨ੍ਹਾਂ ਨੇ ਫਿਲਮਸ ਸਟਾਰਜ਼ ਦੀ ਟੀਮ ਦੇ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਸ ਫਿਲਮ ਦਾ ਸਬਜੈਕਟ ਦੂਜੀਆਂ ਫ਼ਿਲਮਾਂ ਤੋਂ ਬਹੁਤ ਹੱਟ ਕੇ ਹੈ ਇਹ ਸੱਚੀਆਂ ਕਹਾਣੀਆਂ ਤੇ ਅਧਾਰਿਤ ਹੈ ਜੋ ਅਸੀਂ ਅੱਜਕਲ ਆਪਣੇ ਪੰਜਾਬ ਦੇ ਵਿੱਚ ਵੇਖਦੇ ਹਾ ਤੇ ਨਾਲ ਹੀ ਇਸ ਫਿਲਮ ਦੇ ਵਿੱਚ ਪ੍ਰੈਸ ਮੀਡਿਆ ਜਿਸ ਨੂੰ ਅਸੀਂ ਚੋਥਾ ਥੰਮ ਵੀ ਮੰਨਦੇ ਹਾ ਤੁਹਾਡਾ ਵੀ ਇਸ ਫਿਲਮ ਦੇ ਵਿੱਚ ਅਹਿਮ ਰੋਲ ਹੈ ਜੋ ਤੁਹਾਨੂੰ ਵੇਖਣ ਨੂੰ ਮਿਲੇਗਾ। ਇਹ ਫਿਲਮ ਉਨ੍ਹਾਂ ਪਰਿਵਾਰਾ ਦੀ ਕਹਾਣੀ ਹੈ ਜਿੰਨਾ ਦੇ ਬੱਚੇ ਵਿਦੇਸ਼ਾਂ ਦੇ ਵਿੱਚ ਚਲੇ ਜਾਂਦੇ ਹਨ, ਜਾ ਨਸ਼ਿਆਂ ਦੀ ਕੈਦ ਵਿੱਚ ਆ ਜਾਂਦੇ ਹਨ ਅਤੇ ਉਨ੍ਹਾਂ ਦੇ ਮਾਪਿਆ ਦਾ ਹਾਲ ਜੋ ਹੁੰਦਾ ਹੈ ਉਹ ਤੁਹਾਨੂੰ ਵੇਖਣ ਲਈ ਮਿਲੇਗਾ।
ਮੇਰਾ ਦਾਵਾ ਹੈ ਕੇ ਦਰਸ਼ਕ ਜਦੋ ਇਸ ਫਿਲਮ ਨੂੰ ਸਿਨੇਮਾ ਹਾਲ ਦੇ ਵਿੱਚ ਵੇਖਣਗੇ ਉਸ ਵੇਲੇ ਜਿੱਥੇ ਤਾੜੀਆਂ ਮਾਰਨਗੇ ਉੱਥੇ ਹੋ ਸਕਦਾ ਕਿ ਉੱਚੀ ਉੱਚੀ ਰੋਣ ਦੀਆਂ ਦਹਾਂਕਾ ਵੀ ਸੁਨਣ ਤੇ ਉਸ ਸੀਨ ਨੂੰ ਆਪਣੇ ਆਪ ਤੇ ਫ਼ਿਲਮਾਂਇਆ ਗਿਆ ਮਹਿਸੂਸ ਕਰਨ। ਪੰਜਾਬੀ ਸਿਨੇਮਾ ਬਹੁਤ ਤਰੱਕੀ ਕਰ ਰਿਹਾ ਹੈ ਜਿਸ ਦੀ ਸਾਨੂੰ ਖੁਸ਼ੀ ਅਤੇ ਮਾਨ ਵੀ ਹੈ ਅੱਜ ਅਸੀਂ ਜਿਸ ਫਿਲਮ ਦੇ ਸੈੱਟ ਤੇ ਬੈਠੇ ਹਾ ਇਸ ਫਿਲਮ ਦੇ ਵਿੱਚ ਵੀ ਬਹੁਤ ਸਾਰੇ ਕਲਾਕਾਰਾਂ ਹਨ । ਜੋ ਮੁੰਬਈ ਤੋਂ ਆਏ ਹੋਏ ਹਨ ਅਤੇ ਬਹੁਤ ਸਾਰੀਆਂ ਬਾਲੀਵੁੱਡ ਦੀਆਂ ਫ਼ਿਲਮ ਦੇ ਵਿੱਚ ਕੰਮ ਕਰ ਰਹੇ ਹਨ । ਜਿੰਨਾ ਨੇ ਸਫਲਤਾ ਵੀ ਹਾਸਿਲ ਕੀਤੀ ਹੈ ਪਰ ਪੰਜਾਬ ਤੋਂ ਬਾਹਰ ਗਏ ਕਲਾਕਾਰ ਅਜੇ ਵੀ ਆਪਣੇ ਕਲਚਰ ਅਤੇ ਵਿਰਸੇ ਦੇ ਮੁਰੀਦ ਹਨ । ਜਿਸ ਨੂੰ ਉਹ ਲੋਕ ਭੁੱਲ ਨਹੀਂ ਸਕਦੇ ਇਸ ਕਰਕੇ ਇਹ ਕਲਾਕਾਰ ਪੰਜਾਬੀ ਫ਼ਿਲਮ ਦੇ ਵਿੱਚ ਕੰਮ ਕਰ ਰਹੇ ਹਨ। ਕਦੇ ਉਹ ਵੀ ਸਮਾਂ ਹੁੰਦਾ ਸੀ ਜਦੋ ਸਾਡੇ ਪੰਜਾਬ ਤੋਂ ਬਹੁਤ ਕਲਾਕਾਰਾਂ ਮੁੰਬਈ ਦੇ ਵਿੱਚ ਆਪਣੇ ਆਪ ਨੂੰ ਵੱਡੇ ਪਰਦੇ ਤੇ ਵਿਖਾਉਣ ਦੇ ਲਈ ਜੱਦੋ-ਜਹਿਦ ਕਰਦੇ ਸੀ ਪਰ. ਹੁਣ ਸਮਾਂ ਉਲਟਾ ਹੈ ਇਸ ਦਾ ਮੁੱਖ ਕਾਰਨ ਹੈ ਪੰਜਾਬੀ ਫ਼ਿਲਮਾਂ ਦਾ ਚੰਗੀ ਤਕਨੀਕ ਦੇ ਨਾਲ ਉਸ ਦਾ ਫਿਲਮਾਂਕਣ ਜਿਸ ਕਰਕੇ ਸਾਡੀਆਂ ਪੰਜਾਬੀ ਫ਼ਿਲਮਾਂ ਹਿੱਟ ਸੁਪਰਹਿੱਟ ਹੋ ਰਹੀਆਂ ਹਨ !
ਸ਼ਵਿੰਦਰ ਮਾਹਲ ਨੇ ਕਿਹਾ ਕੇ ਸਾਡੇ ਪੰਜਾਬ ਦੇ ਬੱਚੇ ਵੀ ਬਹੁਤ ਤਰੱਕੀ ਕਰ ਰਹੇ ਹਨ ਭਾਵੇ ਉਹ ਕਿਸੇ ਵੀ ਖੇਤਰ ਦੇ ਵਿਚ ਕਿਉਂ ਨਾ ਹੋਵੇ ਸਾਡੀ ਫਿਲਮ ਇੰਡਸਟਰੀ ਦੇ ਵਿੱਚ ਵੀ ਸਾਡੀ ਨਵੀ ਪੀੜੀ ਜਿੰਨਾ ਦੇ ਵਿੱਚ ਨਿਰਦੇਸ਼ਕ,ਕੈਮਰਾਮੈਨ,ਲੇਖਕ ਅਤੇ ਅਦਾਕਾਰੀ ਦੇ ਵਿੱਚ ਮੱਲਾ ਮਾਰ ਰਹੇ ਹਨ ਅਤੇ ਬਹੁਤ ਸਾਰੇ ਐਵਾਰਡ ਵੀ ਆਪਣੇ ਪੰਜਾਬ ਦੀ ਝੋਲੀ ਵਿੱਚ ਪਾ ਰਹੇ ਹਨ, ਅੱਜ ਜਿਸ ਫਿਲਮ ਦੇ ਸੈੱਟ ਤੇ ਅਸੀਂ ਬੈਠੇ ਹਾ ਇਹ ਫਿਲਮ ਮਨੀ ਬੋਪਾਰਾਏ ਫਿਲਮਸ ਦੇ ਬੈਨਰ ਹੇਠ ਬਣ ਰਹੀ ਹੈ ਫਿਲਮ “ਪੰਜਾਬ ਫਾਇਲਜ਼” ਦੇ ਨਿਰਦੇਸ਼ਕ ਵੀ ਸਾਡੇ ਨੌਜਵਾਨ ਵੀਰ ਹਨ ਜਿੰਨਾ ਵਿੱਚ ਯੋਗਰਾਜ ਸਿੰਘ ਜੀ ਦਾ ਪੁੱਤਰ ਵਿਕਟਰ ਯੋਗਰਾਜ ਅਤੇ ਟਾਈਗਰ ਹਰਮੀਕ ਸਿੰਘ ਹਨ ਜੋ ਇਸ ਫਿਲਮ ਦਾ ਨਿਰਦੇਸ਼ਨ ਕਰ ਰਹੇ ਹਨ ਇਹ ਇੱਕ ਪਹਿਲ ਕਦਮੀ ਹੈ ਕੇ ਅਸੀਂ ਕਲਾਕਾਰ ਆਪਣੇ ਬੱਚਿਆਂ ਦੀ ਡਰੈਕਸ਼ਨ ਹੇਠ ਵਿੱਚ ਕੰਮ ਕਰਦੇ ਨਜ਼ਰ ਆਵਾਂਗੇ !
ਸ਼ਵਿੰਦਰ ਮਾਹਲ ਨੇ ਦੱਸਿਆ ਕੇ ਸਾਡੇ ਪੰਜਾਬੀ ਸਿਨੇਮਾ ਦੀ ਸਫਲਤਾ ਦਾ ਰਾਜ ਇਹ ਹੈ ਕਿ ਜੋ ਤਕਨੀਕ ਵਧੀ ਹੈ ਜਿਸ ਵਿੱਚ ਸਾਡੇ ਬਹੁਤ ਵਧੀਆ ਕਿਸਮ ਦੇ ਕੈਮਰਾ ਹਨ ਅਤੇ ਬਹੁਤ ਤਰਾਂ ਦੀਆਂ ਲਾਈਟਾਂ ਜਿਸ ਨਾਲ ਵੱਡੇ ਪਰਦੇ ਉੱਥੇ ਸ਼ਾਨਦਾਰ ਰਿਜ਼ਲਟ ਦਰਸ਼ਕਾਂ ਨੂੰ ਵੇਖਣ ਲਈ ਮਿਲਦਾ ਹੈ ! ਪੰਜਾਬੀ ਫਿਲਮ ਇੰਡਸਟਰੀ ਦੇ ਨਾਲ ਜੁੜਣ ਦੇ ਲਈ ਸਾਡੇ ਮੁੰਡੇ ਕੁੜੀਆਂ ਬਹੁਤ ਕਾਹਲੀ ਦੇ ਨਾਲ ਆਪਣੇ ਆਪ ਨੂੰ ਅੱਗੇ ਲੈਕੇ ਆਉਣਾ ਚਹੁੰਦੇ ਹਨ। ਜੋ ਜਿੰਦਗੀ ਨੂੰ ਸਫਲਤਾ ਤੋਂ ਦੂਰ ਵੀ ਕਰ ਸਕਦੀ ਹੈ ਮੈਂ ਹਰ ਇੰਟਰਵਿਊ ਦੇ ਵਿੱਚ ਜਰੂਰ ਉਹਨਾਂ ਬੱਚੀ ਬੱਚਿਆਂ ਨੂੰ ਆਪਣੇ ਤੋਰ ਤੇ ਸੁਝਾਅ ਜਰੂਰ ਦਿੰਦਾ ਹਾ ਕਿ ਤੁਸੀ ਹਮੇਸ਼ਾ ਖਰਗੋਸ਼ ਤੇ ਕੱਛੂਏ ਦੀ ਕਹਾਣੀ ਅਕਸਰ ਪੜੀ ਵੀ ਹੋਵੇਗੇ ਉਸ ਦਾ ਭਾਵ ਕੇ ਹਮੇਸ਼ਾਂ ਕੱਛੂਆ ਬਣ ਕੇ ਸਫਲਤਾ ਹਾਸਿਲ ਕੀਤੀ ਜਾ ਸਕਦੀ ਹੈ. ਬੱਚੇ ਜੋ ਸਾਡੇ ਨਵੇਂ ਕਲਾਕਾਰ ਹਨ ਉਹ ਫਿਲਮ ਲਾਈਨ ਦੇ ਵਿੱਚ ਆਉਣ ਦੇ ਲਈ ਚੰਗੀ ਸਿੱਖਿਆ ਜਰੂਰ ਲੈਣ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੇ ਥਿਏਟਰ ਹਨ ਬੱਚੇ ਉਸ ਤੋਂ ਵੀ ਆਪਣੀ ਐਕਟਿੰਗ ਦੀ ਸਿੱਖਿਆ ਹਾਸਿਲ ਕਰ ਸਕਦੇ ਹਨ. ਜੋ ਉਹਨਾਂ ਨੂੰ ਸਫਲਤਾ ਦੇ ਵੱਲ ਹੀ ਲੈਕੇ ਜਾਵੇਗਾ। ਆਖਿਰ ਦੇ ਵਿੱਚ ਮੈਂ ਪੰਜਾਬ ਫਾਇਲਜ਼ ਫਿਲਮ ਦੀ ਸਾਰੀ ਟੀਮ ਨੂੰ ਆਪਣੀਆਂ ਸ਼ੁਭਕਾਮਨਾਵਾਂ ਵੀ ਦਿੰਦਾ ਹਾ ਕਿ ਉਹ ਆਪਣੇ ਇਸ ਪ੍ਰੋਜੈਕਟ ਦੇ ਵਿੱਚ ਸਫਲਤਾ ਹਾਸਿਲ ਕਰਨ ਇਹੋ ਮੇਰੀਆਂ ਦੁਵਾਵਾਂ ਹਨ ।