ਅੰਮ੍ਰਿਤਸਰ/ਜੰਡਿਆਲਾ ਗੁਰੂ, 05 ਅਕਤੂਬਰ (ਕੰਵਲਜੀਤ ਸਿੰਘ ਲਾਡੀ, ਦਵਿੰਦਰ ਸਹੋਤਾ) : ਸੂਬੇ ਦੇ ਮਜ਼ਦੂਰਾਂ ਦੇ ਕੰਮ ਕਰਨ ਦੇ ਸਮੇਂ ‘ਚ 4 ਘੰਟੇ ਵਾਧਾ ਕਰਕੇ 12 ਘੰਟੇ ਕੰਮ ਕਰਨ ਦੇ ਫੈਂਸਲੇ ਤੇ ਮੌਹਰ ਲਗਾਉਂਣ ਵਾਲੇ ਨੋਟੀਫੀਕੇਸ਼ਨ ਨੂੰ ‘ਰੱਦ’ ਕਰਵਾਉਂਣ ਲਈ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸ. ਸਤਨਾਮ ਸਿੰਘ ਗਿੱਲ ਨੇ ਪੜਾਅਵਾਰ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ।
ਮਜਦੂਰਾਂ ਦੇ ਹੱਕ ‘ ਚ ਖੜਦਿਆਂ ਸਤਨਾਮ ਸਿੰਘ ਗਿੱਲ ਨੇ ਨੋਟੀਫੀਕੇਸ਼ਨ ਨੂੰ ਪੰਜਾਬ ਵਿਧਾਨਸਭਾ ਵਿੱਚ ਰੱਦ ਕਰਵਾਉਂਣ ਲਈ ਅੱਜ ਬਾਬਾ ਬਕਾਲਾ ਸਾਹਿਬ ਤੋਂ ਵਿਧਾਇਕ ਸ. ਦਲਬੀਰ ਸਿੰਘ ਟੌਂਗ ਨਾਲ ਸੰਸਥਾ ਦੇ ਵਫਦ ਨੂੰ ਨਾਲ ਲੈਕੇ ਮੁਲਾਕਾਤ ਕੀਤੀ ।
ਲੋਕ ਪੱਖ ‘ਚ ਮੰਗ ਪੱਤਰ ਵਿਧਾਇਕ ਨੂੰ ਸੌਂਪਦਿਆਂ ਸਤਨਾਮ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦ ਕੇ 20/09/2023 ਨੂੰ ਕਿਰਤ ਵਿਭਾਗ ਵੱਲੋਂ ਜਾਰੀ ਕੀਤੇ ਨੋਟੀਫੀਕੇਸ਼ਨ ਨੂੰ ‘ਰੱਦ’ ਕਰਦੇ ਹੋਏ ਕਿਰਤ ਕਨੂੰਨ ‘ਚ ਲੋੜੀਂਦੀ ਸੰਭਾਵਿਤ ਸੋਧ ਕਰਕੇ ਕਿਰਤੀਆਂ ਦੀ ਉਜ਼ਰਤਾਂ ‘ਚ ਮਹਿੰਗਾਈ ਅਨੁਸਾਰ ਵਾਧਾ ਕਰਨ ਦੇ ਨਾਲ ਨਾਲ ਅੱਠ ਘੰਟੇ ਦੇ ਮਜਦੂਰਾਂ ਦੇ ਕੰਮ ਨੂੰ ਮੁੜ ਬਹਾਲ ਕੀਤਾ ਜਾਵੇ। ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਵਫਦ ਨੇ ਇਹ ਵੀ ਮੰਗ ਕੀਤੀ ਹੈ ਕਿ ਹਰ ਵਰਗ ਦੇ ਮਜਦੂਰਾਂ ਦਾ ਸਿਹਤ ਬੀਮਾ ਸਰਕਾਰੀ ਖਰਚੇ ਤੇ ਕਰਨ ਦਾ ਸਰਕਾਰ ਫੈਂਸਲਾ ਲਵੇ। ਇਸ ਮੌਕੇ ਗੋਪਾਲ ਸਿੰਘ ਉਮਰਾਨੰਗਲ, ਪੀਏ ਗੁਰਪ੍ਰੀਤ ਸਿੰਘ ਖਾਲਸਾ, ਅੰਮ੍ਰਿਤਪਾਲ ਸਿੰਘ ਸ਼ਾਹਪੁਰ, ਅੰਮ੍ਰਿਤਪਾਲ ਸਿੰਘ ਕਲਿਆਣ,ਗੁਰਜੀਤ ਸਿੰਘ, ਗੁਰਿੰਦਰ ਸਿੰਘ ਮਨੂੰ ਭੱਟੀ, ਸਰਵਣ ਸਿੰਘ ਬਿਆਸ,ਸੁਰਮੁਖ ਸਿੰਘ ਬੱਲਸਾਰਏ, ਮਨਜੀਤ ਸਿੰਘ ਆਦਿ ਹਾਜ਼ਰ ਸਨ।