ਜੰਡਿਆਲਾ ਗੁਰੂ (ਕੰਵਲਜੀਤ ਸਿੰਘ ਲਾਡੀ) : ਨੌਜਵਾਨਾਂ ਨੂੰ ਆਪਣੀ ਚੰਗੀ ਸਿਹਤ ਦਾ ਪ੍ਰਦਰਸ਼ਨ ਅਤੇ ਆਪਣਾ ਨਾਮ ਦੇ ਨਾਲ ਨਾਲ ਆਪਣੇ ਮਾਤਾ ਪਿਤਾ ਦੇਸ਼ ਦਾ ਨਾਮ ਰੋਸ਼ਨ ਕਰਨ ਲਈ ਮਿਸਟਰ ਪੰਜਾਬ ਦੇ ਬੈਨਰ ਹੇਠ ਸਰਸਵਤੀ ਹੈਲਥ ਕਲੱਬ ਜੰਡਿਆਲਾ ਗੁਰੂ ਵੱਲੋਂ ਨੈਸ਼ਨਲ ਲੈਵਲ ਦੇ ਮੁਕਾਬਲੇ ਕਰਵਾਏ ਗਏ ਹਨ।ਇਸ ਮੌਕੇ ਸਰਸਵਤੀ ਹੈਲਥ ਕਲੱਬ ਦੇ ਪ੍ਰਧਾਨ ਵਰਿੰਦਰ ਸੂਰੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੋਤੀਸਰ ਕਲੋਨੀ ਜੰਡਿਆਲਾ ਗੁਰੂ ਦੇ ਆਡੀਟੋਰੀਅਮ ਹਾਲ ਵਿਖੇ ਬਾਡੀ ਬਿਲਡਿੰਗ, ਬੈਂਚ ਪ੍ਰੈਸ,ਸਟਰੈਨਥ ਬਿਲਡਿੰਗ, ਬੈੱਸਟ ਬਾਈਸੈਫ ਆਦਿ ਦੇ ਮੁਕਾਬਲੇ ਕਰਵਾਏ ਗਏ ਹਨ।ਉਹਨਾਂ ਦੱਸਿਆ ਕਿ ਇਹ ਮੁਕਾਬਲੇ ਪਿੱਛਲੇ15ਸਾਲ ਤੋਂ ਲਗਾਤਾਰ ਜੰਡਿਆਲਾ ਗੁਰੂ ਵਿਖੇ ਕਰਵਾਏ ਜਾ ਰਹੇ ਹਨ।ਇਸ ਵਿੱਚ ਓਵਰਆਲ ਵਿਨਰ ਨੂੰ21ਹਾਜਰ ਰੁਪਏ ਨਕਦ ਅਤੇ ਇਸੇ ਤਰਾਂ5ਹਜਾਰ ਅਤੇ2ਹਾਜਰ ਨਕਦ ਇਨਾਮ ਵੱਜੋ ਦਿੱਤੇ ਗਏ। ਵਰਿੰਦਰ ਕੁਮਾਰ ਸੂਰੀ ਨੇ ਉਹ ਨੌਜਵਾਨਾਂ ਨੂੰ ਜੋ ਨੌਜਵਾਨ ਨਸ਼ੇ ਵਿੱਚ ਆਪਣੀ ਸਿਹਤ ਤੇ ਘਰ ਖ਼ਰਾਬ ਕਰ ਰਹੇ ਹਨ ਉਹਨਾਂ ਨੂੰ ਵੀ ਚਾਹੀਦਾ ਹੈ ਉਹ ਇਹ ਇਹ ਭੈੜੀ ਲਾਹਨਤ ਨਸ਼ਿਆਂ ਨੂੰ ਛੱਡ ਕੇ ਇਹੋ ਜਿਹੇ ਮੁਕਾਬਲਿਆਂ ਵਿੱਚ ਹਿਸਾ ਲੈਣ। ਇਸ ਮੌਕੇ ਤੇ ਖਾਸ ਕਰਕੇ ਸੇਂਟ ਸੋਲਜਰ ਕਾਨਵੈਂਟ ਸਕੂਲ ਦੇ ਡਾਇਰੈਕਟਰ ਡਾਕਟਰ ਮੰਗਲ ਸਿੰਘ ਕਿਸ਼ਨਪੁਰੀ ਅਤੇ ਸੁਰਜੀਤ ਸਿੰਘ ਕੰਗ ਸਾਬਕਾ ਪ੍ਰਧਾਨ ਆੜਤੀ ਐਸੋਸੀਅਸ਼ਨ ਦਾਣਾ ਮੰਡੀ ਜੰਡਿਆਲਾ ਗੁਰੂ ਅਤੇ ਹੋਰ ਵੀ ਸੀ ਸਹਿਯੋਗੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿਚ ਭਰਪੂਰ ਸਹਿਯੋਗ ਦਿੱਤਾ। ਇਸ ਮੌਕੇ ਤੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਮਨਜਿੰਦਰ ਸਿੰਘ ਸਰਜਾ ਪ੍ਰਧਾਨ ਆੜਤੀ ਐਸੋਸੀਅਸ਼ਨ ਦਾਣਾ ਮੰਡੀ ਜੰਡਿਆਲਾ ਗੁਰੂ, ਸੰਜੀਵ ਕੁਮਾਰ ਲਵਲੀ ਕੌਂਸਲਰ, ਨਿਰਮਲ ਸਿੰਘ ਨਿੰਮਾ ਲਾਹੌਰੀਆ ਕੌਂਸਲਰ, ਹਰਦੇਵ ਸਿੰਘ ਰਿੰਕੂ ਕੌਂਸਲਰ, ਸੁਖਜਿੰਦਰ ਸਿੰਘ ਗੋਲਡੀ ਕੌਂਸਲਰ, ਰਣਧੀਰ ਸਿੰਘ ਧੀਰਾ ਕੌਂਸਲਰ, ਜਸਵਿੰਦਰ ਸਿੰਘ ਦਸ਼ਮੇਸ਼ ਨਗਰ ਪੀੲੇ, ਰਣਜੀਤ ਸਿੰਘ ਰਾਣਾ ਜੰਝ ਸਰਪੰਚ, ਗੁਰਪ੍ਰੀਤ ਸਿੰਘ ਗੋਪੀ ਬੰਡਾਲਾ, ਸੁਖਜਿੰਦਰ ਸਿੰਘ ਸੋਨੂੰ ਵਿਰਕ ,ਪਰਦੀਪ ਸੂਰੀ ,ਮੋਤੀ ਸੂਰੀ,ਸ਼ਨੀ ਕੁਮਾਰ,ਅਭੀ ਕੁਮਾਰ,ਰੋਹਿਤ ਕੁਮਾਰ,ਡਾ. ਪਰਸਾਨ,ਨਰਿੰਦਰ ਸੂਰੀ, ਵਿੱਕੀ ਕੁਮਾਰ ,ਕਾਲਾ ਆਦ ਹਾਜ਼ਰ ਸਨ।
Check Also
Close